ਨਵੀਂ ਦਿੱਲੀ : 23 ਮਈ ਨੂੰ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਦੀ ਸੰਭਾਵਨਾ ਨੂੰ ਦੇਖਦਿਆਂ ਹੋਏ ਗ੍ਰਹਿ ਮੰਤਰਾਲਾ ਸਾਵਧਾਨ ਹੋ ਗਿਆ ਹੈ। ਗ੍ਰਹਿ ਮੰਤਰਾਲੇ ਨੇ ਸੂਬੇ ਤੇ ਕੇਂਦਰ ਸ਼ਾਸਿਤ ਰਾਜਾਂ 'ਚ ਕਾਨੂੰਨ ਤੇ ਸ਼ਾਂਤੀ ਵਿਵਸਥਾ ਨਿਸ਼ਚਿਤ ਕਰਨ ਲਈ ਕਿਹਾ ਹੈ।

ਦੱਸ ਦੇਈਏ ਕਿ ਦੇਸ਼ 'ਚ ਸੱਤ ਗੇੜਾਂ 'ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਯਾਨੀ ਵੀਰਵਾਰ ਨੂੰ ਆਉਣਗੇ। ਵੋਟਾਂ ਦੀ ਗਿਣਤੀ 23 ਮਈ ਨੂੰ ਹੈ, ਇਸ ਲਈ ਗ੍ਰਹਿ ਮੰਤਰਾਲੇ ਨੂੰ ਅਜਿਹਾ ਡਰ ਹੈ ਕਿ ਇਸ ਦੌਰਾਨ ਹਿੰਸਾ ਭੜਕ ਸਕਦੀ ਹੈ। ਇਸ ਵਾਰ ਲੋਕ ਸਭਾ ਚੋਣ 'ਚ ਈਵੀਐੱਮ 'ਤੇ ਰੌਲਾ ਪਿਆ ਹੋਇਆ ਹੈ। ਕਈ ਵਿਰੋਧੀ ਪਾਰਟੀਆਂ ਹੋਰਾਂ ਵਾਰ ਚੋਣ ਕਮਿਸ਼ਨ ਤੋਂ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾ ਚੁੱਕੇ ਹਨ।

ਗ੍ਰਹਿ ਮੰਤਰਾਲੇ ਨੂੰ ਕਿਉਂ ਦੇਣਾ ਪਿਆ ਵੱਡਾ ਬਿਆਨ

ਗਿਣਤੀ ਤੋਂ ਪਹਿਲਾਂ ਕਈ ਪਾਰਟੀਆਂ ਨੇ ਈਵੀਐੱਮ ਅਤੇ ਵੀਵੀਪੈਟ 'ਚ ਗੜਬੜੀ ਦੇ ਡਰ ਨੂੰ ਲੈ ਕੇ ਅਤੇ ਨਾਲ ਹੀ ਹਰ ਵਿਧਾਨ ਸਭਾ ਹਲਕੇ 'ਚ ਘੱਟੋ-ਘੱਟ 50 ਫ਼ੀਸਦੀ ਤੋਂ ਜ਼ਿਆਦਾ ਪਰਚੀਆਂ ਨੂੰ ਮਿਲਾਨ ਕਰਨ ਦੀ ਮੰਗ ਕੀਤੀ। ਇਸ ਮੰਗ ਦੇ ਠੁਕਰਾਏ ਜਾਣ ਤੋਂ ਬਾਅਦ ਹੀ ਕਈ ਨੇਤਾ ਤਿੱਖੇ ਬਿਆਨ ਦੇ ਰਹੇ ਹਨ। ਇਸੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੂੰ ਸਟ੍ਰਾਂਗ ਰੂਮ ਦੀ ਸੁਰੱਖਿਆ ਅਤੇ ਹੋਰ ਕਿਸੇ ਤਰ੍ਹਾਂ ਦੀ ਹਿੰਸਾ ਨਾਲ ਨਜਿੱਠਣ ਲਈ ਚੌਕਸੀ ਅਲਰਟ ਜਾਰੀ ਕਰਨਾ ਪਿਆ। ਗ੍ਰਹਿ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਗਿਣਤੀ ਵਾਲੇ ਸਥਾਨ 'ਤੇ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨਾ ਪਵੇ।

Posted By: Amita Verma