ਨਈਦੁਨੀਆ, ਇੰਦੌਰ : ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂ ਪਰਿਵਾਰ ਨਾਲ ਹੋਏ ਅੱਤਿਆਚਾਰ ਦੀ ਇੰਦੌਰ ਦੇ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਰਾਚੀ 'ਚ ਰਹਿਣ ਵਾਲੇ ਹਿੰਦੂ ਪਰਿਵਾਰ ਦੀ ਧੀ ਦਾ ਵਿਆਹ ਪੁਨੇ 'ਚ ਤੈਅ ਹੋਇਆ ਸੀ। ਲਾਕਡਾਊਨ ਕਾਰਨ ਵੀਜ਼ਾ ਮਿਲਣ 'ਚ ਦੇਰੀ ਹੋ ਗਈ। ਇਸ ਵਿਚਾਲੇ ਉਸ ਨੂੰ ਅਗਵਾ ਕਰ ਲਿਆ ਗਿਆ। ਜਬਰਨ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਨਿਕਾਹ ਕਰਵਾ ਦਿੱਤਾ ਗਿਆ। ਇਸ ਕਾਰਨ ਲੜਕੀ ਦਾ ਪਰਿਵਾਰ ਸਦਮੇ 'ਚ ਹੈ।

ਲਾਲਵਾਨੀ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਵਿਦੇਸ਼ ਤੇ ਗ੍ਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਚਰਚਾ ਕਰ ਕੇ ਪੀੜਤ ਪਰਿਵਾਰ ਨੂੰ ਛੇਤੀ ਵੀਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਪੀੜਤ ਪਰਿਵਾਰ ਦੀ ਦੂਜੀ ਧੀ ਦੇ ਰਿਸ਼ਤੇ ਦੀ ਗੱਲ ਰਾਜਸਥਾਨ 'ਚ ਚੱਲ ਰਹੀ ਹੈ। ਅਜਿਹੇ 'ਚ ਉਹ ਪਰਿਵਾਰ ਨੂੰ ਛੇਤੀ ਭਾਰਤ ਲਿਆਉਣ ਲਈ ਯਤਨਸ਼ੀਲ ਹਾਂ। ਪਰਿਵਾਰ ਨੂੰ ਵਾਹਗਾ ਬਾਰਡਰ ਦੇ ਰਸਤਿਓਂ ਭਾਰਤ ਲਿਆਉਣ ਲਈ ਵਿਦੇਸ਼ ਤੇ ਗ੍ਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਸੰਪਰਕ 'ਚ ਹਨ।

ਪਾਕਿਸਤਾਨ 'ਚ ਰਹਿਣ ਵਾਲੇ ਕਈ ਹਿੰਦੂ ਤੇ ਸਿੱਖ ਪਰਿਵਾਰਾਂ ਦੀ ਹਾਲਤ ਖ਼ਰਾਬ ਹੈ। ਉਨ੍ਹਾਂ 'ਤੇ ਜਬਰਨ ਧਰਮ ਪਰਿਵਰਤਨ ਲਈ ਦਬਾਅ ਬਣਾਇਆ ਜਾਂਦਾ ਹੈ। ਕੇਂਦਰ ਸਰਕਾਰ ਨੇ ਇਸ ਲਈ ਨਾਗਰਿਕਤਾ ਕਾਨੂੰਨ 'ਚ ਸੋਧ ਕਰ ਕੇ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਦੀ ਦੇਸ਼ ਵਾਪਸੀ ਦਾ ਰਾਹ ਸੌਖਾ ਕੀਤਾ ਹੈ।