ਏਐੱਨਆਈ, ਨਵੀਂ ਦਿੱਲੀ : ਪਾਕਿਸਤਾਨ ਨੇ ਨੀਚ ਹਰਕਤ ਕਰਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਗੋਲ਼ੀਬਾਰੀ ਕੀਤੀ। ਇਸ ਦੌਰਾਨ ਗੋਲੇ ਵੀ ਦਾਗੇ ਗਏ। ਗੋਲ਼ੀਬਾਰੀ 'ਚ ਭਾਰਤੀ ਫ਼ੌਜ ਦੇ 16 ਕੋਰ 'ਚ ਤਾਇਨਾਤ ਜਵਾਨ ਅਨੀਸ਼ ਥਾਮਸ ਸ਼ਹੀਦ ਹੋ ਗਿਆ, ਨਾਲ ਹੀ ਇਕ ਅਧਿਕਾਰੀ ਸਮੇਤ ਦੋ ਹੋਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਛੋਟੇ ਹਥਿਆਰਾਂ ਨਾਲ ਗੋਲ਼ੀਬਾਰੀ ਕੀਤੀ ਤੇ ਗੋਲੇ ਦਾਗ਼ੇ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਪਾਕਿਸਤਾਨ ਵੱਲੋਂ ਗੋਲ਼ੀਬਾਰੀ ਕੀਤੀ ਗਈ। ਇਸ 'ਚ ਭਾਰਤੀ ਫ਼ੌਜ ਦੇ 16 ਕੋਰ 'ਚ ਤਾਇਨਾਤ ਨਾਈਕ ਅਨੀਸ਼ ਥਾਮਸ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਇਕ ਅਧਿਕਾਰੀ ਸਮੇਤ ਦੋ ਹੋਰ ਜ਼ਖਮੀ ਹੋ ਗਏ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਗੋਲ਼ੀਬਾਰੀ ਸੁੰਦਰਬਨੀ ਸੈਕਟਰ 'ਚ ਕੀਤੀ ਗਈ। ਇਸ ਦਾ ਭਾਰਤੀ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਦਾ ਫ਼ੌਜ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਮਾਚਾਰ ਏਜੰਸੀ ਅਨੁਸਾਰ ਪਾਕਿਸਤਾਨੀ ਗੋਲ਼ੀਬਾਰੀ 'ਚ ਭਾਰਤੀ ਫ਼ੌਜ ਦੇ 16 ਕੋਰ 'ਚ ਤਾਇਨਾਤ ਨਾਈਕ ਅਨੀਸ਼ ਥਾਮਸ ਸ਼ਹੀਦ ਹੋ ਗਏ ਹਨ। ਇਸ ਦੌਰਾਨ ਫ਼ੌਜ ਦੇ ਕੁਝ ਹੋਰ ਜਵਾਨ ਵੀ ਜ਼ਖਮੀ ਹੋਣ ਦੀ ਖ਼ਬਰ ਹੈ।

ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਪਾਕਿਸਤਾਨ ਵੱਲੋਂ ਨਿੱਤ ਦਿਨ ਹੋ ਰਹੀਆਂ ਨਾਪਾਕ ਹਰਕਤਾਂ ਨੂੰ ਦੇਖਦਿਆਂ ਸੁਰੱਖਿਆ ਬਲਾਂ ਨੇ ਚੌਕਸੀ ਹੋਰ ਵਧਾ ਦਿੱਤੀ ਹੈ। ਜਾਣਕਾਰੀ ਹੈ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰੱਹਦ 'ਤੇ ਸਾਂਬਾ ਸੈਕਟਰ ਦੇ ਮੰਗੂਚੱਕ 'ਚ ਸੋਮਵਾਰ ਦੇਰ ਰਾਤ ਸਰਹੱਦ 'ਤੇ ਅੱਤਵਾਦੀਆਂ ਦੀ ਘੁਸਪੈਠ ਦੀ ਵੱਡੀ ਸਾਜ਼ਿਸ਼ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਅੱਤਵਾਦੀ ਜਾਨ ਬਚਾਉਂਦੇ ਹੋਏ ਵਾਪਸ ਦੌੜ ਗਏ। ਇਸ ਦੌਰਾਨ ਬੀਐੱਸਐੱਫ ਨੇ ਉੜੀ 'ਚ ਇਕ ਅੱਤਵਾਦੀ ਨੂੰ ਮਾਰ ਮੁਕਾਇਆ। ਮੰਗੂਚੱਕ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਮੁਸਤੈਦ ਬੀਐੱਸਐੱਫ ਦੇ ਜਵਾਨਾਂ ਨੇ ਦੇਰ ਰਾਤ ਹਨੇਰੇ 'ਚ ਪਾਕਿਸਤਾਨ ਵੱਲੋਂ ਬੀਓਪੀ ਹੈਦਰ ਪੀਰ ਕੋਲ ਕੁਝ ਸ਼ੱਕੀ ਹਰਕਤ ਦੇਖੀ। ਦੋ-ਤਿੰਨ ਅੱਤਵਾਦੀ ਘੁਸਪੈਠ ਕਰਨ ਦੀ ਫਿਰਾਕ 'ਚ ਸਨ। ਬਿਨਾਂ ਸਮਾਂ ਗੁਆਇਆ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਦਿਆਂ ਫਾਇਰਿੰਗ ਕੀਤੀ। ਇਹ ਦੇਖ ਪਾਕਿਸਤਾਨੀ ਰੇਂਜਰਾਂ ਨੇ ਅੱਤਵਾਦੀਆਂ ਨੂੰ ਬਚਾਉਣ 'ਤੇ ਉਨ੍ਹਾਂ ਨੂੰ ਕਵਰ ਫਾਇਰ ਦਿੱਤੀ।

Posted By: Harjinder Sodhi