ਹਮੀਰਪੁਰ, ਜੇਐੱਨਐੱਨ : ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਣਛ 'ਚ ਐੱਲਓਸੀ 'ਤੇ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣ ਦੌਰਾਨ ਹਿਮਾਚਲ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਤਹਿਸੀਲ ਗਲੋਡ ਪਿੰਡ ਤੇ ਡਾਕਘਰ ਖ਼ਾਸ ਗਲੋਡ ਦਾ 24 ਸਾਲਾ ਰੋਹਿਤ ਕੁਮਾਰ ਪੁੱਤਰ ਰਸੀਲ ਕੁਮਾਰ 14 ਪੰਜਾਬ ਰੇਜੀਮੈਂਟ 'ਚ ਤਾਇਨਾਤ ਸੀ। ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ।

ਖ਼ਾਸ ਗਲੋਡ ਦੇ ਰੋਹਿਤ ਕੁਮਾਰ ਦੇ ਪਿਤਾ ਰਸੀਲ ਸਿੰਘ ਹਲਵਾਈ ਦਾ ਕੰਮ ਕਰਦੇ ਹਨ। ਰੋਹਿਤ ਕੁਮਾਰ ਦੀ ਦੋ ਮਹੀਨੇ ਬਾਅਦ ਨਵੰਬਰ 'ਚ ਵਿਆਹ ਹੋਣ ਵਾਲਾ ਸੀ। ਘਰ 'ਚ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

ਰੋਹਿਤ ਕੁਮਾਰ 2016 'ਚ ਫ਼ੌਜ 'ਚ ਸ਼ਾਮਲ ਹੋਇਆ ਸੀ। 24 ਸਾਲਾ ਦੀ ਉਮਰ 'ਚ ਬੇਟੇ ਦੀ ਸ਼ਹਾਦਤ ਤੋਂ ਪਰਿਵਾਰ ਰੋ-ਰੋ ਕੇ ਬੇਹਾਲ ਹਨ। ਪਿਤਾ ਨੇ ਹਲਵਾਈ ਦਾ ਕੰਮ ਕਰ ਬੇਟੇ ਨੂੰ ਪੜ੍ਹਾ ਲਿਖਾ ਕੇ ਦੇਸ਼ ਫ਼ੌਜ ਲਈ ਭੇਜਿਆ ਸੀ, ਪਰ ਰੋਹਿਤ ਆਪਣੇ ਘਰਦਿਆਂ ਦਾ ਸਹਾਰਾ ਨਹੀਂ ਬਣ ਸਕਿਆ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਦੀ ਇਕ ਭੈਣ ਹੈ, ਜਿਸ ਦਾ ਵਿਆਹ ਹੋ ਗਿਆ ਹੈ। ਰੋਹਿਤ ਦਾ ਕੋਈ ਹੋਰ ਭਰਾ ਨਹੀਂ ਹੈ। ਮਾਤਾ-ਪਿਤਾ ਇਕਲੌਤੇ ਬੇਟੇ ਦੇ ਬਲੀਦਾਨ ਦੀ ਖ਼ਬਰ ਬਹੁਤ ਜ਼ਿਆਦਾ ਦੁੱਖੀ ਹਨ।

Posted By: Sarabjeet Kaur