Indian Railways : ਨਵੀਂ ਦਿੱਲੀ, ਏਐੱਨਆਈ : ਦੁਨੀਆ ਭਰ ਵਿਚ ਜਾਰੀ ਕੋਵਿਡ-19 ਮਹਾਮਾਰੀ ਵਿਚਕਾਰ ਰੇਲਵੇ ਮੰਤਰਾਲੇ ਨੇ ਪਲੇਟਫਾਰਮ ਦੀ ਟਿਕਟ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਅਸਥਾਈ ਫ਼ੈਸਲਾ ਹੈ ਜਿਹੜਾ ਯਾਤਰੀਆਂ ਦੀ ਸੁਰੱਖਿਆ ਤੇ ਸਟੇਸ਼ਨਾਂ 'ਤੇ ਜ਼ਿਆਦਾ ਭੀੜ ਜਮ੍ਹਾਂ ਹੋਣ ਤੋਂ ਰੋਕਣ ਲਈ ਲਿਆ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਜਿਸ ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਸੀ, ਹੁਣ 30 ਰੁਪਏ ਹੋ ਗਈ ਹੈ।

DRMs ਦੀ ਹੈ ਸਟੇਸ਼ਨਾਂ 'ਤੇ ਭੀੜ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ

ਇਸ ਐਲਾਨ ਬਾਰੇ ਮੰਤਰਾਲੇ ਨੇ ਦੱਸਿਆ ਕਿ ਸਟੇਸ਼ਨਾਂ 'ਤੇ ਭੀੜ ਕੰਟਰੋਲ ਕਰਨਾ ਡਵੀਜ਼ਨਲ ਰੇਲਵੇ ਮੈਨੇਜਰਾਂ (DRMs) ਦੀ ਜ਼ਿੰਮੇਵਾਰੀ ਹੈ। ਨਾਲ ਹੀ ਕਿਹਾ, 'ਇਹ ਅਸਥਾਈ ਫ਼ੈਸਲਾ ਹੈ ਤੇ ਯਾਤਰੀਆਂ ਦੇ ਹਿੱਤ 'ਚ ਰੇਲਵੇ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ ਤਾਂ ਜੋ ਸਟੇਸ਼ਨਾਂ 'ਤੇ ਜਿਹੜੀ ਭੀੜ ਹੁੰਦੀ ਹੈ, ਉਸ ਨੂੰ ਰੋਕਿਆ ਜਾ ਸਕੇ।'

ਮੰਤਰਾਲੇ ਨੇ ਦੱਸਿਆ, 'ਸਟੇਸ਼ਨ 'ਤੇ ਜ਼ਿਆਦਾ ਲੋਕਾਂ ਦੇ ਆਉਣ ਨਾਲ ਭੀੜ ਜਮ੍ਹਾਂ ਹੋ ਜਾਂਦੀ ਹੈ ਤੇ ਇਸ ਨੂੰ ਰੋਕਣ ਲਈ ਸਮੇਂ-ਸਮੇਂ 'ਤੇ ਪਲੇਟਫਾਰਮ ਟਿਕਟ ਦੀ ਫੀਸ ਵਧਾਈ ਜਾਂਦੀ ਹੈ। ਇਹ ਅਧਿਕਾਰ ਉਕਤ ਸਟੇਸ਼ਨ ਦੇ DRMs ਕੋਲ ਹਨ।' ਅਜਿਹੇ ਫ਼ੈਸਲੇ ਕਈ ਸਾਲਾਂ ਤੋਂ ਹਾਲਾਤ ਦੇ ਮੱਦੇਨਜ਼ਰ ਲਏ ਜਾਂਦੇ ਰਹੇ ਹਨ। ਇਸ ਵਿਚ ਨਵਾਂ ਕੁਝ ਨਹੀਂ ਹੈ। ਇਸ ਤੋਂ ਪਹਿਲਾਂ ਰੇਲਵੇ ਨੇ ਘੱਟ ਦੂਰੀ ਤੈਅ ਕਰਨ ਵਾਲੀ ਟ੍ਰੇਨਾਂ ਦੀ ਟਿਕਟ ਦੀਆਂ ਵੀ ਕੀਮਤਾਂ 'ਚ ਵਾਧਾ ਕੀਤਾ ਸੀ ਤਾਂ ਜੋ ਗ਼ੈਰ-ਜ਼ਰੂਰੀ ਸਫ਼ਰ ਰੋਕਿਆ ਜਾ ਸਕੇ।

ਮਹਾਮਾਰੀ ਕਾਰਨ ਪਲੇਟਫਾਰਮ ਟਿਕਟ ਦੀ ਵਿਕਰੀ 'ਤੇ ਲੱਗੀ ਸੀ ਰੋਕ

ਵਧਦੀ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਇਕ ਸਾਲ ਪਹਿਲਾਂ ਪਲੇਟਫਾਰਮ ਟਿਕਟ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ। ਇਸ ਨਾਲ ਸਿਰਫ਼ ਯਾਤਰਾ ਕਰਨ ਵਾਲੇ ਹੀ ਸਟੇਸ਼ਨ 'ਤੇ ਆ ਸਕਦੇ ਸਨ ਤੇ ਭੀੜ ਜਮ੍ਹਾਂ ਹੋਣ 'ਤੇ ਰੋਕ ਸੀ। ਪਰ ਹੁਣ ਜਿੱਥੇ ਹਰ ਕੰਮ ਦੁਬਾਰਾ ਆਮ ਹੋ ਰਹੇ ਹਨ, ਉੱਥੇ ਹੀ ਇਸ ਸਹੂਲਤ ਨੂੰ ਵੀ ਮੁੜ ਬਹਾਲ ਕੀਤਾ ਗਿਆ ਹੈ ਪਰ ਇਹਤਿਆਰ ਦੇ ਤੌਰ 'ਤੇ। ਪਿਛਲੇ ਸਾਲ ਯਾਨੀ 2020 'ਚ ਲਾਕਡਾਊਨ ਤੋਂ ਪਹਿਲਾਂ ਭੀੜ ਰੋਕਣ ਲਈ 18 ਤੋਂ 22 ਮਾਰਚ ਦੇ ਵਿਚਕਾਰ ਇਸ ਦੀ ਕੀਮਤ ਵਧਾ ਕੇ 50 ਰੁਪਏ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪਲੇਟਫਾਰਮ 'ਤੇ ਭੀੜ 'ਚ ਕਮੀ ਹੋਈ ਸੀ ਜਿਨ੍ਹਾਂ ਨੇ ਯਾਤਰਾ ਕਰਨੀ ਹੁੰਦੀ ਸੀ, ਉਹੀ ਲੋਕ ਅੰਦਰ ਆਉਂਦੇ ਸਨ।

Posted By: Seema Anand