ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਦੇਸ਼ 'ਚ ਕੋਰੋਨਾ ਮਹਾਮਾਰੀ ਤੋਂ ਨਜਿੱਠਣ ਲਈ ਕੇਂਦਰ ਸਰਕਾਰ ਨੇ ਇਕ ਵਾਰ ਮੁੜ ਤੋਂ ਕਮਰ ਕੱਸ ਲਈ ਹੈ। ਕੇਂਦਰ ਸਰਕਾਰ ਨੇ ਅੱਜ ਯੂਪੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਈ ਹਾਈਲੈਵਲ ਟੀਮਾਂ ਭੇਜੀਆਂ ਹਨ। ਇਨ੍ਹਾਂ ਸੂਬਿਆਂ 'ਚ ਬੀਤੇ ਦਿਨੀਂ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਆਈ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਗੁਜਰਾਤ, ਰਾਜਸਥਾਨ, ਹਰਿਆਣਾ ਤੇ ਮਣੀਪੁਰਾ 'ਚ ਕੋਰੋਨਾ ਦੀ ਸਥਿਤੀ ਦੀ ਨਿਗਰਾਣੀ ਲਈ ਵਿਸ਼ੇਸ਼ ਸਿਹਤ ਟੀਮਾਂ ਭੇਜੀਆਂ ਸਨ। ਇਸ ਨਾਲ ਹੀ ਛੱਤੀਸਗੜ੍ਹ 'ਚ ਵਿਸ਼ੇਸ਼ ਟੀਮਾਂ ਭੇਜੀਆਂ ਜਾ ਚੁੱਕੀਆਂ ਹਨ।

ਦਿੱਲੀ, ਮਹਾਰਾਸ਼ਟਰ, ਗੁਜਰਾਤ, ਕੇਰਲ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਪਿਛਲੇ ਦਿਨੀਂ ਕੋਰੋਨਾ ਦੇ ਮਾਮਲਿਆਂ 'ਚ ਉਛਾਲ ਆਇਆ ਹੈ। ਇਸ ਨਾਲ ਦੇਸ਼ 'ਚ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਵਧਦਾ ਦਿਖਾਈ ਦੇ ਰਿਹਾ ਹੈ। ਇਸ 'ਤੇ ਕੇਂਦਰ ਸਰਕਾਰ ਲਗਾਤਾਰ ਨਜ਼ਰ ਬਣਾਏ ਹੋਏ ਹਨ। ਕੇਂਦਰ ਸਰਕਾਰ, ਦਿੱਲੀ 'ਚ ਮਦਦ ਲਈ ਅੱਗੇ ਆਈ ਹੈ ਤੇ ਉਹ ਸੂਬਾ ਸਰਕਾਰ ਦੀ ਹਰਸੰਭਵ ਮਦਦ ਕਰ ਰਹੀ ਹੈ। ਦਿੱਲੀ 'ਚ ਬੀਤੀ ਦਿਨੀਂ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। ਇੱਥੇ ਪ੍ਰਤੀਦਿਨ ਕਰੀਬ 100 ਮੌਤਾਂ ਹੋ ਰਹੀਆਂ ਹਨ, ਜਦਕਿ ਕਰੀਬ 5-7 ਹਜ਼ਾਰ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ।

ਸਿਹਤ ਮੰਤਰਾਲੇ ਨੇ ਕਿਹਾ ਕਿ ਤਿੰਨ ਮੈਂਬਰੀ ਟੀਮਾਂ ਕੋਰੋਨਾ ਨੂੰ ਲੈ ਕੇ ਹਰ ਸੂਬਿਆਂ 'ਚ ਉਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰੇਗੀ ਜਿੱਥੇ ਸਭ ਤੋਂ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਇਹ ਟੀਮਾਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਰੋਕਥਾਮ, ਨਿਗਰਾਣੀ, ਪ੍ਰੀਖਿਅਣ, ਸੰਕ੍ਰਮਣ ਦੀ ਰੋਕਥਾਮ ਤੇ ਕਾਬੂ ਉਪਾਆਂ ਤੇ ਕੁਸ਼ਲ ਪ੍ਰਬੰਧਨ ਦੀ ਦਿਸ਼ਾ 'ਚ ਸੂਬੇ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗੀ। ਕੇਂਦਰ ਦੀਆਂ ਟੀਮਾਂ ਸੂਬਿਆਂ ਨੂੰ ਸਮੇਂ ਤੇ ਇਲਾਜ ਸਬੰਧਿਤ ਚੁਣੌਤੀਆਂ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਕਰਨ ਲਈ ਮਾਰਗ ਦਰਸ਼ਨ ਕਰੇਗੀ।

Posted By: Amita Verma