ਜੇਐੱਨਐੱਨ, ਕਾਨਪੁਰ : ਡੇਰਾਪੁਰ ਦੇ ਇਕ ਪਿੰਡ'ਚ ਮੰਦਰ ਕੋਲੋ ਖੇਤਾਂ 'ਚੋਂ ਖ਼ਜ਼ਾਨਾ ਮਿਲਿਆ ਹੈ, ਇਸ ਦੀ ਹਕੀਕਤ ਉਦੋਂ ਸਾਹਮਣੇ ਆਈ, ਜਦੋਂ ਖ਼ਜ਼ਾਨੇ 'ਚ ਮਿਲੇ ਸਿੱਕੇ ਦੀ ਫੋਟੋ ਵਾਇਰਲ ਹੋ ਗਈ। ਖੇਤ 'ਚ ਖ਼ਜ਼ਾਨਾ ਮਿਲਣ ਦੀ ਜਾਣਕਾਰੀ ਹੋਈ ਤਾਂ ਪਿੰਡ ਵਾਸੀਆਂ ਨੇ ਵੀ ਹਲਚਲ ਮੱਚ ਗਈ। ਪੁਲਿਸ ਨੇ ਹੁਣ ਖੇਤਰ ਮਾਲਕ ਅਤੇ ਉਸ ਦੇ ਵਟਾਈਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਸਿੱਕੇ ਕਿਸੇ ਸੁਨਿਆਰੇ ਨੂੰ ਵੀ ਵੇਚੇ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਸੋਨੇ ਵਰਗੀ ਧਾਤੂ ਦੇ ਪ੍ਰਾਚੀਨ ਸਿੱਕੇ ਮਿਲੇ

ਡੇਰਾਪੁਰ ਦੇ ਬੜਾਪਿੰਡ ਭਿੱਖੀ 'ਚ ਇੱਥੇ ਸ਼ੋਧਾਰਨੀ ਦੇਵੀ ਮੰਦਰ ਕੋਲ ਉਮਰੀ ਬਜ਼ੁਰਗ ਨਿਵਾਸੀ ਸੱਤਿਆਨਾਰਾਇਣ ਦਾ ਖੇਤ ਹੈ। ਉਨ੍ਹਾਂ ਨੇ ਪਿੰਡ ਦੇ ਗੁੱਡੂ ਕੁਸ਼ਵਾਹਾ ਨੂੰ ਵਟਾਈ 'ਤੇ ਜ਼ਮੀਨ ਦਿੱਤੀ ਹੈ। ਐਤਵਾਰ ਨੂੰ ਗੁਡੂ ਲਾਹੀ ਦੀ ਬਿਜਾਈ ਲਈ ਖੇਤ ਵਾਹੁਣ ਗਿਆ ਸੀ। ਖੇਤ 'ਚ ਸੋਨੇ ਵਰਗੀ ਧਾਤੂ ਦੇ ਪ੍ਰਾਚੀਨ ਸਿੱਕੇ ਨਿਕਲੇ ਤਾਂ ਗੁਡੂ ਨੇ ਸੱਤਿਆਨਾਰਾਇਣ ਨੂੰ ਜਾਣਕਾਰੀ ਦਿੱਤੀ। ਖੇਤ ਪਹੁੰਚੇ ਸੱਤਿਆਨਾਰਾਇਣ ਪੂਰਾ ਖ਼ਜ਼ਾਨਾ ਲੈ ਕੇ ਗਾਇਬ ਹੋ ਗਿਆ। ਇਸੇ ਦੌਰਾਨ ਖੇਤ ਪਹੁੰਚੇ ਕੁਝ ਨੌਜਵਾਨਾਂ ਨੇ ਮੋਬਾਈਲ 'ਤੇ ਪ੍ਰਾਚੀਨ ਸਿੱਕੇ ਦੀ ਫੋਟੋ ਖਿੱਚ ਲਈ।

ਵਾਇਰਲ ਫੋਟੋ ਨੇ ਲੱਭਿਆ ਰਾਜ਼

ਜ਼ਮੀਨ ਮਾਲਕ ਅਤੇ ਵਟਾਈਦਾਰ ਦੇ ਅਚਾਨਕ ਗਾਇਬ ਹੋਣ ਤੋਂ ਬਾਅਦ ਨੌਜਵਾਨਾਂ ਨੇ ਪ੍ਰਾਚੀਨ ਸਿੱਕੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜ਼ਮੀਨ 'ਚ ਸਿੱਕੇ ਨਿਕਲਣ ਦੀ ਗੱਲ ਪਿੰਡ 'ਚ ਫੈਲਦੇ ਹੀ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਸੋਮਵਾਰ ਨੂੰ ਐੱਸਡੀਐੱਮ ਡੇਰਾਪੁਰ ਦੀਪਾਲੀ ਭਾਰਗਵ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਨਾਲ ਹੀ ਪੁਲਿਸ ਨੂੰ ਸਿੱਕੇ ਬਰਾਮਦ ਕਰਨ ਲਈ ਪਿੰਡ ਭੇਜਿਆ ।

ਪਿੰਡ ਵਾਸੀਆਂ ਅਨੁਸਾਰ, ਸਿੱਕੇ ਪੀਲੇ ਰੰਗ ਦੀ ਧਾਤ ਵਾਲੇ ਚਮਕਦਾਰ ਹਨ, ਜਿਨ੍ਹਾਂ ਦੀ ਕਾਫੀ ਗਿਣਤੀ ਹੈ। ਚਰਚਾ ਹੈ ਕਿ ਕੁਝ ਸਿੱਕੇ ਇਕ ਸੁਨਿਆਰੇ ਨੂੰ ਦਸ ਹਜ਼ਾਰ ਰੁਪÂ 'ਚ ਵੇਚੇ ਗਏ ਹਨ। ਐੱਸਡੀਐੱਮ ਨੇ ਦੱਸਿਆ ਕਿ ਸਿੱਕਿਆਂ ਦੀ ਬਰਾਮਦਗੀ ਤੋਂ ਬਾਅਦ ਹੀ ਉਨ੍ਹਾਂ ਬਾਰੇ ਪਤਾ ਲੱਗੇਗਾ ਕਿ ਕਿੰਨੇ ਪੁਰਾਣੇ ਹਨ। ਥਾਣਾ ਇੰਚਾਰਜ ਨੀਰਜ ਕੁਮਾਰ ਯਾਦਵ ਨੇ ਦੱਸਿਆ ਕਿ ਜ਼ਮੀਨ ਮਾਲਕ ਤੋਂ ਪੁੱਛਗਿੱਛ ਕਰਕੇ ਸਿੱਕੇ ਵਾਪਸ ਲਏ ਜਾਣਗੇ।


ਦਸੰਬਰ 'ਚ ਮਿਲੇ ਸਨ ਗੁਪਤਕਾਲੀਨ ਸਿੱਕੇ

ਪਿਛਲੀ ਪੰਜ ਦਸੰਬਰ 'ਚ ਰਸੂਲਾਬਾਦ ਦੀ ਅਟੀਆ-ਰਾਏਪੁਰ 'ਚ ਬੰਬੀ ਦੀ ਸਿਲਟ ਸਫ਼ਾਈ 'ਚ ਸੋਨੇ ਦੇ ਗੁਪਤਕਾਲੀਨ ਪੰਜ ਸਿੱਕੇ ਮਿਲੇ ਸਨ। ਇਹ ਸਿੱਕੇ ਪੁਰਾਤਤਵ ਵਿਭਾਗ, ਲਖਨਊ ਨੂੰ ਭੇਜੇ ਗਏ ਸਨ।

Posted By: Jagjit Singh