ਨਵੀਂ ਦਿੱਲੀ: Landslide in Wayanad: ਦੇਸ਼ ਭਰ 'ਚ ਭਾਰੀ ਬਾਰਿਸ਼ ਨਾਲ ਹਾਲਾਤ ਬੇਕਾਬੂ ਹੋ ਗਏ ਹਨ। ਕੇਰਲ, ਮਹਾਰਾਸ਼ਟਰ, ਤੇ ਤਾਮਿਲਨਾਡੂ ਜਿਹੇ ਕਈ ਸੂਬਿਆਂ 'ਚ ਹੜ੍ਹ ਤੋਂ ਵੀ ਗੰਭੀਰ ਹਾਲਤ ਬਣ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦਾ ਅਨੁਮਾਨ ਹੈ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ, ਗੋਆ, ਮਹਾਰਾਸ਼ਟਰ,ਗੁਜਰਾਤ, ਕਰਨਾਟਕ ਤੇ ਕੇਰਲ 'ਚ ਆਉਣ ਵਾਲੇ 48 ਘੰਟਿਆਂ 'ਚ ਮੋਹਲੇਧਾਰ ਬਾਰਿਸ਼ ਦਾ ਖ਼ਦਸ਼ਾ ਹੈ। ਕੇਰਲ 'ਚ ਭਾਰੀ ਬਾਰਿਸ਼, ਤੇਜ਼ ਹਵਾਵਾਂ ਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ ਤੇ ਵੀਰਵਾਰ ਨੂੰ ਬਾਰਿਸ਼ ਕਾਰਨ 40 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

Whatsapp 'ਚ ਆਈ ਨਵੀਂ ਪਰੇਸ਼ਾਨੀ, ਹੈਕਰ ਕਰ ਸਕਣਗੇ ਤੁਹਾਡੇ ਨਿੱਜੀ ਮੈਸੇਜ ਨਾਲ ਛੇੜਛਾੜ


ਵਾਇਆਨਾਡ 'ਚ ਜ਼ਮੀਨ ਖਿਸਕਣ ਕਾਰਨ ਤਬਾਹੀ ਮਚੀ ਹੋਈ ਹੈ। ਵਾਇਆਨਾਡ 'ਚ ਮੱਪੜੀ ਨੇੜੇ ਮਥੂਮਾਲਾ ਤੋਂ ਐੱਨਡੀਆਰਐੱਫ ਨੇ 60 ਲੋਕਾਂ ਨੂੰ ਬਚਾਇਆ ਹੈ। ਹੁਣ ਤਕ ਲਗਪਗ 100 ਤੋਂ ਜ਼ਿਆਦਾ ਲੋਕਾਂ ਨੂੰ ਇਸ ਰੈਸਕਿਊ ਆਪਰੇਸ਼ਨ 'ਚ ਬਚਾਇਆ ਗਿਆ ਹੈ।


ਕਰਨਾਟਕ 'ਚ ਹੜ੍ਹ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਭਾਰਤੀ ਹਵਾਈ ਫ਼ੌਜ ਦੀਆਂ ਟੀਮਾਂ ਨੇ ਬੇਲਗਾਵੀ 'ਚ ਹੜ੍ਹ ਰਾਹਤ ਮੁਹਿੰਮ ਚਲਾਈ ਹੈ। ਪ੍ਰਭਾਵਿਤ ਖੇਤਰਾਂ 'ਚ ਪੀਣ ਵਾਲੇ ਪਾਣੀ ਦੇ ਨਾਲ ਲਗਪਗ 475 ਖੁਰਾਕ ਪੈਕੇਟ ਵੰਡੇ ਹਨ।

Posted By: Akash Deep