ਨਵੀਂ ਦਿੱਲੀ, ਏਐੱਨਆਈ। Delhis Sant Ravidas Temple demolition case: ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਦਾ ਮੰਦਰ ਤੋੜੇ ਜਾਣ ਸਬੰਧੀ ਦਾਇਰ ਪਟੀਸ਼ਨਾਂ 'ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਅਦਾਲਤ ਨੇ ਸੁਣਵਾਈ ਦੌਰਾਨ ਸਾਰੇ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ (Attorney General, KK Venugopal) ਨਾਲ ਮੀਟਿੰਗ ਕਰਨ ਤੇ ਰਵਿਦਾਸ ਮੰਦਰ ਦੇ ਨਿਰਮਾਣ ਲਈ ਇਕ ਸੰਭਾਵਿਤ ਸਦਭਾਵਨਾ ਹੱਲ ਕੱਢਣ ਦੀ ਕੋਸ਼ਿਸ਼ ਕਰਨ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦਾ ਮਾਮਲਾ ਸੁਪੀਰਮ ਕੋਰਟ ਪਹੁੰਚ ਗਿਆ ਹੈ। ਹਾਲ ਹੀ 'ਚ ਹਰਿਆਣਾ ਸੂਬੇ ਦੇ ਸਾਬਕਾ ਕਾਂਗਰਸ ਪ੍ਰਧਾਨ ਤੇ ਦਿੱਲੀ ਆਗੂ ਅਸ਼ੋਕ ਤੰਵਰ ਤੇ ਸਾਬਕਾ ਮੰਤਰੀ ਨੇ ਮੰਦਰ ਤੋੜੇ ਜਾਣ ਸਬੰਧੀ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਸਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਪਟੀਸ਼ਨਾਂ ਅਦਾਲਤ 'ਚ ਦਾਇਰ ਹਨ, ਜਿਨ੍ਹਾਂ 'ਤੇ ਅਦਾਲਤ ਸੁਣਵਾਈ ਕਰ ਰਹੀ ਹੈ।

Posted By: Akash Deep