ਨਵੀਂ ਦਿੱਲੀ: Karnataka political Crisis: ਕਰਨਾਟਕ ਦੇ ਸਿਆਸੀ ਸੰਕਟ 'ਤੇ ਸੁਪਰੀਪ ਕੋਰਟ 'ਚ ਮੰਗਲਵਾਰ ਨੂੰ ਹੋਈ ਸੁਣਵਾਈ 'ਚ ਵਿਧਾਨ ਸਭਾ ਸਪੀਕਰ ਕੇਆਰ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਬਾਗ਼ੀ ਵਿਧਾਇਕਾਂ ਦੀ ਅਯੋਗਤਾ ਤੇ ਉਨ੍ਹਾਂ ਦੇ ਅਸਤੀਫ਼ੇ 'ਤੇ ਕੱਲ੍ਹ ਯਾਨੀ ਬੁੱਧਵਾਰ ਨੂੰ ਫ਼ੈਸਲਾ ਲੈਣਗੇ।

ਦੇਸ਼ 'ਚ ਹੜ੍ਹ ਕਾਰਨ ਹਾਹਾਕਾਰ, 59 ਲੱਖ ਜ਼ਿੰਦਗੀਆਂ ਖ਼ਤਰੇ 'ਚ, ਉੱਤਰਾਖੰਡ ਲਈ ਅੱਜ ਦਾ ਦਿਨ ਭਾਰੀ

ਇਹੀ ਨਹੀਂ ਉਨ੍ਹਾਂ ਸੁਪਰੀਮ ਕੋਰਟ ਨੂੰ ਆਪਣੇ ਪਹਿਲਾਂ ਦੇ ਆਦੇਸ਼ 'ਚ ਸੋਧ ਕਰਨ ਦੀ ਵੀ ਮੰਗ ਕੀਤੀ ਹੈ। ਦੱਸਿਆ ਦੇਈਏ ਕਿ ਆਪਣੇ ਪਹਿਲੇ ਆਦੇਸ਼ 'ਚ ਸੁਪਰੀਮ ਕੋਰਟ ਨੇ ਸਪੀਕਰ ਨੂੰ ਯਥਾਸਥਿਤੀ ਬਣਾਈ ਰੱਖਣ ਦਾ ਹੁਕਮ ਦਿੱਤਾ ਸੀ। ਦੂਸਰੇ ਪਾਸੇ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਡਿੱਗਣ ਦੀ ਸਥਿਤੀ 'ਚ ਉਹ ਪੰਜ ਦਿਨਾਂ ਅੰਦਰ ਨਵੀਂ ਸਰਕਾਰ ਦਾ ਗਠਨ ਕਰ ਲਵੇਗੀ।


ਰੋਹਤਗੀ ਨੇ ਕਿਹਾ, ਵਿਧਾਇਕ ਵਿਧਾਨ ਸਭਾ 'ਚ ਜਾਣਾ ਨਹੀਂ ਚਾਹੁੰਦੇ

ਸੁਪਰੀਮ ਕੋਰਟ 'ਚ ਸੁਣਵਾਈ ਦੀ ਸ਼ੁਰੂਆਤ 'ਚ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਬਾਗ਼ੀ ਵਿਧਾਇਕਾਂ ਦਾ ਪੱਖ ਰੱਖਦੇ ਹੋਏ ਕਿਹਾ ਕਿ ਅਸਤੀਫ਼ਾ ਦੇਣ ਵਾਲੇ ਵਿਧਾਇਕ ਵਿਧਾਨ ਸਭਾ 'ਚ ਨਹੀਂ ਜਾਣਾ ਚਾਹੁੰਦੇ। ਸਪੀਕਰ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਾ ਕਰ ਕੇ ਜ਼ਬਰਦਸਤੀ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਦੇਣ ਜਾ ਰਹੀ ਹੈ ਵੱਡਾ ਝਟਕਾ, ਮੁਫ਼ਤ ਨਹੀਂ ਮਿਲੇਗੀ ਬਿਜਲੀ; ਪਹਿਲਾਂ ਕਰਨਾ ਪਵੇਗਾ ਭੁਗਤਾਨ

ਸਰਕਾਰ ਦੇ ਪੱਖ 'ਚ ਮਤਦਾਨ ਕਰਨ ਲਈ ਕੀਤਾ ਜਾ ਰਿਹਾ ਮਜਬੂਰ

ਬਾਗ਼ੀ ਵਿਧਾਇਕਾਂ ਦਾ ਪੱਖ ਰੱਖਦੇ ਹੋਏ ਮੁਕੁਲ ਰੋਹਤਗੀ ਨੇ ਕਿਹਾ ਕਿ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਲਈ ਹੀ ਸਪੀਕਰ ਨੇ ਉਨ੍ਹਾਂ ਦਾ ਅਸਤੀਫ਼ਾ ਪੇਡਿੰਗ ਰੱਖਿਆ ਹੈ। ਇਸ 'ਤੇ ਬੈਂਚ ਨੇ ਰੋਹਤਗੀ ਤੋਂ ਪੁੱਛਿਆ ਕਿ ਕੀ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਸਪੀਕਰ 'ਤੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਦਾ ਕੋਈ ਸੰਵਿਧਾਨਕ ਜ਼ਿੰਮੇਵਾਰੀ ਸੀ। ਇਸ ਤੋਂ ਬਾਅਦ ਰੋਹਤਗੀ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਪੀਕਰ ਨੂੰ ਫ਼ੈਸਲਾ ਲੈਣਾ ਹੋਵੇਗਾ। ਉਹ ਅਸਤੀਫ਼ੇ ਪੈਡਿੰਗ ਨਹੀਂ ਰੱਕ ਸਕਦੇ। ਬਾਗ਼ੀ ਵਿਧਾਇਕਾਂ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਸੂਬਾ ਸਰਕਾਰ ਆਪਣਾ ਬਹੁਮਤ ਗੁਆ ਬੈਠੀ ਹੈ।

ਟ੍ਰੈਫਿਕ ਨਿਯਮ ਤੋੜਨ 'ਤੇ 10 ਗੁਣਾ ਜ਼ਿਆਦਾ ਕੱਟੇਗਾ ਚਲਾਨ, ਬਦਲ ਜਾਣਗੇ 'ਡਰਾਈਵਿੰਗ ਲਾਇਸੈਂਸ' ਦੇ ਨਿਯਮ


ਅਭਿਸ਼ੇਕ ਮਨੂ ਸਿੰਘਵੀ ਨੇ ਦਿੱਤੀ ਇਹ ਦਲੀਲ

ਵਿਧਾਨ ਸਭਾ ਵੱਲੋਂ ਸੁਪਰੀਮ ਕੋਰਟ 'ਚ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਸਪੀਕਰ ਨੂੰ ਸਮਾਂਬੱਧ ਤਰੀਕੇ ਨਾਲ ਮਾਮਲੇ ਨੂੰ ਤੈਅ ਕਰਨ ਲਈ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਪੀਕਰ ਨੂੰ ਵਿਸ਼ੇਸ਼ ਤਰੀਕੇ ਨਾਲ ਫ਼ੈਸਲਾ ਲੈਣ ਦਾ ਆਦੇਸ਼ ਕਿੰਝ ਦਿੱਤਾ ਜਾ ਸਕਦਾ ਹੈ। ਵਿਧਇਕਾਂ ਵੱਲੋਂ ਸਪੀਕਰ ਨੂੰ ਜਾਇਜ਼ ਅਸਤੀਫ਼ਾ ਦਿੱਤਾ ਜਾਣਾ ਚਾਹੀਦਾ ਜਦਕਿ ਵਿਧਾਇਕ ਵਿਧਾਨ ਸਭਾ ਸਪੀਕਰ ਦੇ ਦਫ਼ਤਰ 'ਚ ਆਪਣੇ ਅਸਤੀਫ਼ੇ ਦੇਣ ਦੇ ਪੰਜ ਦਿਨ ਬਾਅਦ ਯਾਨੀ 11 ਜੁਲਾਈ ਨੂੰ ਉਨ੍ਹਾਂ ਸਾਹਮਣੇ ਪੇਸ਼ ਹੋਏ।

ਇਸ ਤੋਂ ਪਹਿਲਾਂ ਮਾਮਲੇ 'ਚ ਪੰਜ ਹੋਰ ਬਾਗ਼ੀ ਵਿਧਾਇਕਾਂ ਆਨੰਦ ਸਿੰਘ, ਕੇ. ਸੁਧਾਕਰ, ਐੱਨ ਨਾਗਰਾਜ, ਮੁਨਿਰਨਤ ਤੇ ਰੋਸ਼ਨ ਬੇਗ ਨੇ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਸਾਹਮਣੇ ਆਪਣੀ ਪਟੀਸ਼ਨ ਪੇਸ਼ ਕੀਤੀ ਸੀ। ਇਨ੍ਹਾਂ ਵਿਧਾਇਕਾਂ ਨੇ ਪਟੀਸ਼ਨ 'ਚ ਉਨ੍ਹਾਂ ਦਾ ਪੱਖ ਮੰਨਣ ਦੀ ਮੰਗ ਕੀਤੀ ਹੈ। ਪਿਛਲੀ ਸੁਣਵਾਈ 'ਚ ਅਦਾਲਤ ਨੇ ਸਪੀਕਰ ਨੂੰ ਯਥਾਸਥਿਤੀ ਬਣਾਏ ਰੱਖਣ ਨੂੰ ਕਿਹਾ ਸੀ। ਦੂਸਰੇ ਪਾਸੇ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਡਿੱਗਣ ਦੀ ਸਥਿਤੀ 'ਚ ਉਹ ਪੰਜ ਦਿਨਾਂ ਅੰਦਰ ਨਵੀਂ ਸਰਕਾਰ ਦਾ ਗਠਨ ਕਰ ਲੈਣਗੇ।

ਇਸ ਹਫ਼ਤੇ ਘੱਟ ਹੋਵੇਗਾ ਸਿਆਸੀ ਸੰਕਟ

ਕਰਨਾਟਕ 'ਚ ਪਿਛਲੇ ਦਿਨਾਂ ਤੋਂ ਚੱਲ ਰਹੇ ਸਿਆਸੀ ਘਮਾਸਾਨ ਦੇ ਇਸ ਹਫ਼ਤੇ ਮੱਠੇ ਹੋਣ ਦੀ ਉਮੀਦ ਹੈ। ਕਾਂਗਰਸ-ਜੇਡੀਐੱਸ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਵੀਰਵਾਰ ਨੂੰ ਵਿਧਾਨ ਸਭਾ 'ਚ ਬਹੁਮਤ ਸਾਬਿਤ ਕਰਨ ਲਈ ਪ੍ਰਸਤਾਵ ਪੇਸ਼ ਕਰਨਗੇ। ਉੱਥੇ ਹੀ ਕਾਂਗਰਸ ਦੇ 13 ਤੇ ਜੇਡੀਐੱਸ ਦੇ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰ 'ਤੇ ਸੰਕਟ ਹੋਰ ਗਹਿਰਾ ਹੋ ਗਿਆ ਹੈ। ਹਾਲਾਂਕਿ ਸਪੀਕਰ ਨੇ ਹਾਲੇ ਤਕ ਉਨ੍ਹਾਂ ਦੇ ਅਸਤੀਫ਼ੇ 'ਤੇ ਕੋਈ ਫ਼ੈਸਲਾ ਨਹੀਂ ਲਿਆ ਹੈ। ਪਰ ਮੁੰਬਈ ਦੇ ਹੋਟਲ 'ਚ ਰੁਕੇ ਇਨ੍ਹਾਂ ਵਿਧਾਇਕਾਂ ਦੇ ਵਿਸ਼ਵਾਸ ਮਤ ਦੌਰਾਨ ਮੌਜੂਦ ਰਹਿਣ ਦੀ ਸੰਭਾਵਨਾ ਘੱਟ ਹੀ ਹੈ।

Posted By: Akash Deep