ਨਵੀਂ ਦਿੱਲੀ, ਆਈਏਐੱਨਐੱਸ : ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਸਵੀਕਾਰ ਕੀਤਾ ਕਿ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ 'ਚ ਭਾਰਤ ਕਮਿਊਨਿਟੀ ਟਰਾਂਸਮਿਸ਼ਨ ਦੇ ਪੜਾਅ 'ਚ ਪਹੁੰਚ ਚੁੱਕਾ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਿਰਫ਼ ਕੁਝ ਜ਼ਿਲ੍ਹਿਆਂ ਤੇ ਸੂਬਿਆਂ ਤਕ ਹੀ ਸੀਮਤ ਹੈ। ਉਨ੍ਹਾਂ ਦਾ ਇਹ ਬਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਸੂਬੇ 'ਚ ਕੋਵਿਡ-19 ਦਾ ਕਮਿਊਨਿਟੀ ਸਪ੍ਰੈਡ ਹੁਣ ਸ਼ੁਰੂ ਹੋ ਗਿਆ ਹੈ।

ਹਰਸ਼ਵਰਧਨ ਦਾ ਇਹ ਬਿਆਨ ਉਨ੍ਹਾਂ ਨੇ ਹਫਤਾਵਾਰੀ ਵੈਬੀਨਾਰ 'ਸੰਡੇ ਸੰਵਾਦ' ਦੌਰਾਨ ਕੀਤਾ ਇਕ ਪ੍ਰਸ਼ਨ ਦੇ ਜਵਾਬ 'ਚ ਆਇਆ ਹੈ। ਜ਼ਿਕਰਯੋਗ ਹੈ ਕਿ ਇਸ ਹਫ਼ਤਾਵਾਰੀ ਵੈਬੀਨਾਰ 'ਚ ਕੇਂਦਰੀ ਮੰਤਰੀ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਗੱਲ ਕਰਦੇ ਹਨ ਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹਨ। ਇਸ ਦੌਰਾਨ ਕਿਸੇ ਨੇ ਉਨ੍ਹਾਂ ਤੋਂ ਪ੍ਰਸ਼ਨ ਕੀਤਾ ਮਮਤਾ ਬੈਨਰਜੀ ਨੇ ਕਿਹਾ ਕਿ ਸੂਬੇ 'ਚ ਕਮਿਊਨਿਟੀ ਸਪ੍ਰੈਡ ਦੇ ਉਦਾਹਰਨ ਦੇਖਣ ਨੂੰ ਮਿਲੇ ਹਨ। ਕੀ ਹੋਰ ਸੂਬਿਆਂ 'ਚ ਕਮਿਊਨਿਟੀ ਟਰਾਂਸਮਿਸ਼ਨ ਹੈ? ਇਸ ਲਈ ਮੰਤਰੀ ਨੇ ਜਵਾਬ ਦਿੱਤਾ ਪੱਛਮੀ ਬੰਗਾਲ ਸਣੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਖੇਤਰਾਂ 'ਚ ਕਮਿਊਨਿਟੀ ਸਪ੍ਰੈਡ ਦੀ ਉਮੀਦ ਹੈ ਵਿਸ਼ੇਸ਼ ਰੂਪ ਨਾਲ ਸੰਘਣੇ ਖੇਤਰਾਂ 'ਚ ਹੋਣ ਦੀ ਉਮੀਦ ਜ਼ਿਆਦਾ ਹੈ। ਹਾਲਾਂਕਿ ਇਹ ਦੇਸ਼ ਭਰ 'ਚ ਨਹੀਂ ਹੋ ਰਿਹਾ ਹੈ। ਇਹ ਸੀਮਤ ਸੂਬਿਆਂ 'ਚ ਹੋਣ ਵਾਲੇ ਕੁਝ ਜ਼ਿਲ੍ਹਿਆਂ ਤਕ ਸੀਮਤ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਸੰਕ੍ਰਮਣ ਦੇ ਪ੍ਰਵੇਸ਼ ਤੋਂ ਬਾਅਦ ਪਹਿਲੀ ਵਾਰ ਸਿਹਤ ਮੰਤਰੀ ਨੇ ਕਮਿਊਨਿਟੀ ਸਪ੍ਰੈਡ ਦੀ ਗੱਲ ਮੰਨੀ ਹੈ। ਇਸ ਤੋਂ ਪਹਿਲਾਂ ਉਹ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦੇ ਰਹੇ ਹਨ। ਇਸ ਹਫਤੇ ਦੀ ਸ਼ੁਰੂਆਤ 'ਚ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਆਗਾਮੀ ਦੁਰਗਾ ਪੂਜਾ ਦੇ ਮੌਸਮ ਬਾਰੇ ਸਾਵਧਾਨੀ ਵਰਤਣ ਲਈ ਬੇਨਤੀ ਕੀਤੀ ਸੀ। ਬੈਨਰਜੀ ਨੇ ਕਿਹਾ ਸੀ ਮੈਂ ਸਾਰਿਆਂ ਨੂੰ ਤਿਉਹਾਰਾਂ ਦੇ ਮੌਸਮ 'ਚ ਕੋਵਿਡ-19 ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਬੇਨਤੀ ਕਰਦੀ ਹਾਂ। ਸੂਬੇ 'ਚ ਕੋਵਿਡ-19 ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਵੀ ਉਦਾਹਰਨ ਹੈ।

Posted By: Ravneet Kaur