ਜੇਐੱਨਐੱਨ, ਹਾਥਰਸ : ਹਾਥਰਸ ਦੇ ਬੂਲਗੜ੍ਹੀ ਕਾਂਡ ਦੇ ਚਾਰਾਂ ਮੁਲਜ਼ਮਾਂ ਦਾ ਸੀਬੀਆਈ ਪਾਲੀਗ੍ਰਾਫ ਤੇ ਬ੍ਰੇਨ ਇਲੈਕਟ੍ਰੀਕਲ ਆਸੀਲੇਸ਼ਨ ਸਿਗਨੇਚਰ (ਬੀਈਓਐੱਸ) ਟੈੱਸਟ ਕਰਵਾਏਗੀ। ਇਸ ਲਈ ਚਾਰਾਂ ਨੂੰ ਪੁਲਿਸ ਅਲੀਗੜ੍ਹ ਜੇਲ੍ਹ ਤੋਂ ਗਾਂਧੀ ਨਗਰ (ਗੁਜਰਾਤ) ਲੈ ਗਈ ਹੈ। ਇਨ੍ਹਾਂ 'ਚ ਇਕ ਨਬਾਲਗ ਹੈ।

25 ਨਵੰਬਰ ਤਕ ਸੀਬੀਆਈ ਨੂੰ ਹੁਣ ਤਕ ਦੀ ਜਾਂਚ ਦੀ ਸਟੇਟਸ ਰਿਪੋਰਟ ਵੀ ਹਾਈ ਕੋਰਟ ਦੀ ਲਖਨਊ ਬੈਂਚ 'ਚ ਪੇਸ਼ ਕਰਨੀ ਹੈ। ਇਸਦੇ ਹੁਕਮ ਤੋਂ ਬਾਅਦ ਤੋਂ ਹੀ ਸੀਬੀਆਈ ਨੇ ਜਾਂਚ ਤੇਜ਼ ਕਰ ਦਿੱਤੀ ਸੀ। ਕੁੜੀ 'ਤੇ 14 ਸਤੰਬਰ ਨੂੰ ਹਮਲਾ ਹੋਇਆ ਸੀ। ਮਾਮਲੇ 'ਚ ਪਿੰਡ ਦੇ ਹੀ ਸੰਦੀਪ ਠਾਕੁਰ, ਰਵੀ, ਰਾਮੂ ਤੇ ਇਕ ਨਬਾਲਗ ਮੁਲਜ਼ਮ ਹਨ।

29 ਸਤੰਬਰ ਨੂੰ ਕੁੜੀ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਐੱਸਆਈਟੀ ਗਠਿਤ ਕਰ ਤੇ ਵਾਦੀ-ਪ੍ਰਤੀਵਾਦੀ, ਅਧਿਕਾਰੀਆਂ ਨੇ ਨਾਰਕੋ ਤੇ ਪਾਲੀਗ੍ਰਾਫੀ ਟੈਸਟ ਕਰਵਾਏ ਜਾਣ ਦੇ ਹੁਕਮ ਦਿੱਤੇ ਸਨ, ਪਰ 11 ਅਕਤੂਬਰ ਤੋਂ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ। ਕਰੀਬ ਵੀਹ ਦਿਨ ਤੋਂ ਟੀਮ ਸਟੇਟਸ ਰਿਪੋਰਟ ਦੀ ਤਿਆਰੀ 'ਚ ਲੱਗੀ ਹੈ।

ਕੋਰਟ ਨੇ ਦਿੱਤੀ ਹੈ ਇਜਾਜ਼ਤ : ਪਾਲੀਗ੍ਰਾਫ ਤੇ ਬੀਈਓਐੱਸ ਟੈਸਟ ਕਰਵਾਉਣ ਦੀ ਇਜਾਜ਼ਤ ਹਾਥਰਸ ਦੇ ਵਿਸ਼ੇਸ਼ ਜੱਜ ਐੱਸਸੀ-ਐੱਸਟੀ ਐਕਟ ਤੋਂ ਮਿਲੀ ਹੈ। ਸ਼ਨਿਚਰਵਾਰ ਸ਼ਾਮ ਪੁਲਿਸ ਅਲੀਗੜ੍ਹ ਜੇਲ੍ਹ ਪੁੱਜੀ। ਸੀਨੀਅਰ ਜੇਲ੍ਹ ਸੁਪਰਡੈਂਟ ਆਲੋਕ ਸਿੰਘ ਨੇ ਦੱਸਿਆ ਕਿ ਹਾਥਰਸ ਪੁਲਿਸ ਦੀ ਸੁਰੱਖਿਆ 'ਚ ਚਾਰਾਂ ਮੁਲਜ਼ਮਾਂ ਨੂੰ ਗਾਂਧੀਨਗਰ ਭੇਜਿਆ ਗਿਆ ਹੈ। ਇਸ ਦੌਰਾਨ ਜੇਕਰ ਮੁਲਜ਼ਮਾਂ ਨੂੰ ਕੁਝ ਦਿਨ ਉੱਥੇ ਰੁਕਣ ਪਿਆ ਤਾਂ ਉਨ੍ਹਾਂ ਨੂੰ ਗਾਂਧੀ ਨਗਰ ਦੀ ਜੇਲ੍ਹ 'ਚ ਹੀ ਰੱਖਿਆ ਜਾਵੇਗਾ। ਅਦਾਲਤ ਦੇ ਹੁਕਮ 'ਤੇ ਇਸ ਗੱਲ ਦਾ ਜ਼ਿਕਰ ਹੈ।

ਇਹ ਹੈ ਪਾਲੀਗ੍ਰਾਫੀ ਤੇ ਬੀਈਓਐੱਸ ਟੈਸਟ : ਪਾਲੀਗ੍ਰਾਫ ਇਕ ਅਜਿਹੀ ਮਸ਼ੀਨ ਹੈ ਜਿਸ ਦੀ ਵਰਤੋਂ ਝੂਠ ਫੜਨ ਲਈ ਕੀਤੀ ਜਾਂਦੀ ਹੈ। ਇਸ 'ਚ ਕਈ ਚੀਜ਼ਾਂ ਪਰਖੀਆਂ ਜਾਂਦੀਆਂ ਹਨ। ਜਿਵੇਂ ਵਿਅਕਤੀ ਦਾ ਹਾਰਟ ਰੇਟ, ਬਲੱਡ ਪ੍ਰਰੈਸ਼ਰ ਆਦਿ। ਜੇਕਰ ਵਿਅਕਤੀ ਝੂਠ ਬੋਲਦਾ ਹੈ ਤਾਂ ਇਨ੍ਹਾਂ ਤੱਤਾਂ ਦੇ ਅੰਦਰ ਬਦਲਾਅ ਹੁੰਦਾ ਹੈ। ਜਿਸ ਦੇ ਆਧਾਰ 'ਤੇ ਇਹ ਤੈਅ ਕੀਤਾ ਜਾਂਦਾ ਹੈ ਕਿ ਵਿਅਕਤੀ ਸੱਚਾ ਹੈ ਝੂਠਾ। ਇਸ ਤੋਂ ਇਲਾਵਾ ਐਡ੍ਰੇਨਾਲਾਈਨ ਹਾਰਮੋਨ ਕਾਰਨ ਵੀ ਵਿਅਕਤੀ ਦੇ ਸ਼ਰੀਰ ਦੇ ਅੰਦਰ ਬਦਲਾਅ ਆਉਂਦੇ ਹਨ। ਇਸ ਤਰ੍ਹਾਂ ਬੀਓਐੱਸ ਟੈਸਟ 'ਚ ਸਿਰ 'ਚ ਯੰਤਰ ਲਗਾ ਕੇ ਵਿਅਕਤੀ ਦੇ ਹਾਵ-ਭਾਵ 'ਚ ਹੋਣ ਵਾਲੇ ਬਦਲਾਅ ਦਾ ਗ੍ਰਾਫ ਨੂੰ ਦੇਖ ਕੇ ਸੱਚ ਤੇ ਝੂਠ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।