ਜੇਐੱਨਐੱਨ, ਨਵੀਂ ਦਿੱਲੀ : Nirbhaya Case : ਨਿਰਭਿਆ ਦੇ ਚਾਰਾਂ ਦੋਸ਼ੀਆਂ 'ਚੋਂ ਇਕ ਪਵਨ ਦੀ ਤਰਸ ਪਟੀਸ਼ਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ ਕਰ ਦਿੱਤੀ ਹੈ, ਅਜਿਹੇ ਵਿਚ ਫਾਂਸੀ ਤੋਂ ਬਚਣ ਦਾ ਉਸ ਦਾ ਅੰਤਿਮ ਬਦਲ ਵੀ ਖ਼ਤਮ ਹੋ ਗਿਆ ਹੈ। ਦੱਸ ਦੇਈਏ ਕਿ ਇਸ ਦੇ ਨਾਲ ਹੀ ਰਾਸ਼ਟਰਪਤੀ ਵੱਲੋਂ ਨਿਰਭਿਆ ਦੇ ਸਾਰੇ ਦੋਸ਼ੀਆਂ (ਪਵਨ ਕੁਮਾਰ ਗੁਪਤਾ, ਵਿਨੈ ਕੁਮਾਰ ਸ਼ਰਮਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ) ਦੀ ਤਰਸ ਪਟੀਸ਼ਨ ਖਾਰਜ ਕੀਤੀ ਜਾ ਚੁੱਕੀ ਹੈ।

ਦਿੱਲੀ ਸਰਕਾਰ ਨੇ ਸੋਮਵਾਰ ਨੂੰ ਹੀ ਖਾਰਜ ਕਰ ਦਿੱਤੀ ਸੀ ਪਵਨ ਦੀ ਤਰਸ ਪਟੀਸ਼ਨ

ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸੋਮਵਾਰ ਨੂੰ ਹੀ ਦੋਸ਼ੀ ਪਵਨ ਦੀ ਤਰਸ ਪਟੀਸ਼ਨ ਖਾਰਜ ਕਰ ਦਿੱਤੀ ਸੀ। ਪਵਨ ਗੁਪਤਾ ਨੇ ਇਹ ਤਰਸ ਪਟੀਸ਼ਨ ਰਾਸ਼ਟਰਪਤੀ ਕੋਲ ਭੇਜੀ ਸੀ।

ਨਹੀਂ ਹੋਵੇਗੀ ਦੋਸ਼ੀਆਂ ਦੀ ਮਾਨਸਿਕ ਸਿਹਤ ਦੀ ਜਾਂਚ, HC ਨੇ ਕੀਤਾ ਸੁਣਵਾਈ ਤੋਂ ਇਨਕਾਰ

ਨਿਰਭਿਆ ਮਾਮਲੇ 'ਚ ਦੋਸ਼ੀਆਂ ਨੂੰ ਦਿੱਲੀ ਹਾਈ ਕੋਰਟ (Delhi High Court) ਤੋਂ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ ਹੈ। ਸੁਣਵਾਈ ਦੌਰਾਨ ਹਾਈ ਕੋਰਟ ਨੇ ਦੋਸ਼ੀਆਂ ਵੱਲੋਂ ਦਾਇਰ ਉਸ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (National Human Rights Commisssion) ਨਿਰਦੇਸ਼ ਦੇਕਰ ਸਿਹਤ ਦੀ ਜਾਂਚ ਦੀ ਮੰਗ ਕੀਤੀ ਗਈ ਸੀ।

Posted By: Seema Anand