ਨਈ ਦੁਨੀਆ, ਹਰਿਆਣਾ : ਹਰਿਆਣਾ ਬੋਰਡ ਨੇ 10ਵੀਂ ਦਾ ਰਿਜਲਟ ਜਾਰੀ ਕਰ ਦਿੱਤਾ ਹੈ। ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਜਾਰੀ ਰਿਜਲਟ 'ਚ ਕੋਈ ਵਿਦਿਆਰਥੀ ਫੇਲ੍ਹ ਨਹੀਂ ਹੋਇਆ ਹੈ। ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਰਿਜਲਟ 'ਚ ਕੋਈ ਵਿਦਿਆਰਥੀ ਫੇਲ੍ਹ ਨਹੀਂ ਹੋਇਆ ਹੈ। ਹਾਲਾਂਕਿ ਓਪਨ ਤੇ ਪ੍ਰਾਈਵੇਟ ਵਿਦਿਆਰਥੀਆਂ ਦੇ ਨਤੀਜੇ ਅਜੇ ਰੋਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਦਾ ਨਤੀਜਾ ਵੀ ਰੋਕ ਲਿਆ ਗਿਆ ਹੈ, ਜਿਨ੍ਹਾਂ ਦੇ ਇੰਟਰਨਲ ਅਸੈਸਮੈਂਟ ਦੇ ਨੰਬਰ ਬੋਰਡ ਨੂੰ ਨਹੀਂ ਮਿਲੇ ਸਨ। ਇਸ ਨਾਲ ਹੀ 3 ਲੱਖ ਤੋਂ ਜ਼ਿਆਦਾ ਵਿਦਿਆਰਥੀ-ਵਿਦਿਆਰਥਣਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ। ਅਧਿਕਾਰਤ ਵੈੱਬਸਾਈਟ bseh.org.in 'ਤੇ ਰਿਜਲਟ ਲਿੰਕ ਐਕਟੀਵੇਟ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਨਤੀਜੇ ਆਨਲਾਈਨ ਜਾਰੀ ਕੀਤਾ। ਹਰਿਆਣਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਟਾਪਰਜ਼ ਲਿਸਟ ਜਾਰੀ ਨਹੀਂ ਕੀਤੀ ਗਈ ਹੈ।

Steps to check the Haryana Board class 10 Results 2021

1 : ਹਰਿਆਣਾ ਬੋਰਡ ਦੀ ਅਧਿਕਾਰਤ ਵੈੱਬਸਾਈਟ bseh.org.in 'ਤੇ ਜਾਓ।

2. ਇੱਥੇ ਹਰਿਆਣਾ ਬੋਰਡ ਜਮਾਤ 10 ਨਤੀਜਾ ਲਿੰਕ 'ਤੇ ਕਲਿੱਕ ਕਰੋ।

3. ਨਤੀਜੇ ਲਿੰਕ 'ਚ ਹਰਿਆਣਾ ਬੋਰਡ ਹਾਲ ਟਿਕਟ ਰੋਲ ਨੰਬਰ ਦਰਜ ਕਰੋ।

4. ਅੱਗੇ ਦੇ ਜਾਣਕਾਰੀ ਲਈ ਹਰਿਆਣਾ ਬੋਰ਼ ਜਮਾਤ 10 ਨਤੀਜੇ 2021 ਡਾਊਨਲੋਡ ਕਰੋ।

ਹਰਿਆਣਾ ਬੋਰਡ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਅਜਿਹਾ : ਹਰਿਆਣਾ ਬੋਰਡ 10ਵੀਂ ਜਮਾਤ ਦੇ ਨਤੀਜੇ ਅੰਦਰੂਨੀ ਮੁਲਾਂਕਣ ਅਤੇ ਵਿਹਾਰਕ ਅੰਕਾਂ ਦੇ ਆਧਾਰ ਤੇ ਐਲਾਨ ਕਰ ਰਿਹਾ ਹੈ। ਹਰਿਆਣਾ ਬੋਰਡ ਤਹਿਤ ਜਮਾਤ 10ਵੀਂ ਦੀ ਬੋਰਡ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜਮਾਤ 10ਵੀਂ ਦੇ ਨਤੀਜੇ 'ਚ ਕੋਈ ਟਾਪਰ ਐਲਾਨ ਨਹੀਂ ਕੀਤਾ ਜਾਵੇਗਾ।

Posted By: Amita Verma