ਜੇਐੱਨਐੱਨ, ਚੰਡੀਗੜ੍ਹ : ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭੜਕੇ ਦੰਗਿਆਂ 'ਤੇ ਹਰਿਆਣਾ ਦੇ ਮੰਤਰੀ ਰਣਜੀਤ ਚੌਟਾਲਾ ਨੇ ਵਿਵਾਦਿਤ ਬਿਆਨ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਦੰਗੇ ਤਾਂ ਹੁੰਦੇ ਰਹਿੰਦੇ ਹਨ। ਪਹਿਲਾਂ ਵੀ ਹੁੰਦੇ ਰਹੇ ਹਨ। ਜਦੋਂ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ ਤਾਂ ਪੂਰੀ ਦਿੱਲੀ ਸੜ ਰਹੀ ਸੀ। ਇਹ ਤਾਂ ਜਿੰਦਗੀ ਦਾ ਹਿੱਸਾ ਹੈ, ਜੋ ਹੁੰਦੇ ਰਹਿੰਦੇ ਹਨ।

ਰਣਜੀਤ ਚੌਟਾਲਾ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਦਿੱਲ਼ੀ ਦੰਗਿਆਂ ਦੀ ਅੱਗ 'ਚ ਸੜ ਰਹੀ ਹੈ ਤੇ ਮੌਤ ਦੇ ਅੰਕੜੇ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਰਣਜੀਤ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਕੰਟਰੋਲ ਕਰ ਰਹੀ ਹੈ। ਇਸ 'ਚ ਕੁਝ ਜਿਉਡਿਸ਼ਿਅਲ ਮਾਮਲਾ ਹੈ, ਇਸ ਲਈ ਇਸ 'ਤੇ ਜ਼ਿਆਦਾ ਬੋਲਣਾ ਸਹੀ ਨਹੀਂ ਹੈ।

ਰਣਜੀਤ ਚੌਟਾਲਾ ਰਾਨੀਆ ਵਿਧਾਨਸਭਾ ਖੇਤਰ ਤੋਂ ਆਜ਼ਾਦ ਵਿਧਾਇਕ ਹਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਸਮਰਥਨ ਦਾ ਐਲਾਨ ਕਰਨ ਵਾਲੇ ਉਹ ਪਹਿਲੇ ਆਜ਼ਾਦ ਵਿਧਾਇਕ ਸਨ। ਇਸ ਦਾ ਇਨਾਮ ਉਨ੍ਹਾਂ ਕੈਬਨਿਟ ਮੰਤਰੀ ਬਣਾ ਕੇ ਭਾਜਪਾ ਨੇ ਦਿੱਤਾ। ਉਹ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਹਨ। ਹੁੱਡਾ ਦੇ ਸ਼ਾਸਨਕਾਲ 'ਚ ਉਹ ਹਰਿਆਣਾ ਸੂਬਾ ਯੋਜਨਾ ਕਮਿਸ਼ਨ ਦੇ ਚੇਅਰਮੈਨ ਵੀ ਰਹੇ।

Posted By: Amita Verma