ਜੇਐਨਐਨ, ਚੰਡੀਗੜ੍ਹ : Haryana Cabinet Extension Live Update: ਭਾਜਪਾ-ਜਜਪਾ ਸਰਕਾਰ ਵਿਚ 10 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜ ਭਵਨ ਵਿਚ ਕਰਵਾਏ ਗਏ ਇਸ ਸਹੁੰ ਚੁੱਕ ਸਮਾਗਮ ਵਿਚ ਰਾਜਪਾਲ ਸਤਿਆਦੇਵ ਨਾਰਾਇਣ ਆਰੀਆ ਨੇ ਛੇ ਕੈਬਨਿਟ ਅਤੇ ਚਾਰ ਰਾਜ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਨ੍ਹਾਂ 10 ਨਵੇਂ ਮੰਤਰੀਆਂ ਵਿਚ ਇਕ ਇਕੋ ਮਹਿਲਾ ਮੰਤਰੀ ਕਮਲੇਸ਼ ਢਾਂਡਾ ਨੂੰ ਸ਼ਾਮਲ ਕੀਤਾ ਗਿਆ ਹੈ। ਸੰਦੀਪ ਸਿੰਘ ਨੇ ਪੰਜਾਬੀ ਭਾਸ਼ਾ ਦਾ ਮਾਣ ਵਧਾਉਂਦੇ ਹੋਏ ਪੰਜਾਬੀ ਵਿਚ ਸਹੁੰ ਚੁੱਕੀ। ਮਨੋਹਰ ਲਾਲ ਕੈਬਨਿਟ ਵਿਚ ਹੁਣ ਸੀਐੱਮ ਅਤੇ ਡਿਪਟੀ ਸੀਐੱਮ ਸਣੇ 12 ਮੰਤਰੀ ਹੋ ਗਏ ਹਨ।

ਵਿਸਥਾਰ ਤੋਂ ਬਾਅਦ ਕੈਬਨਿਟ ਮੀਟਿੰਗ ਸ਼ੁਰੂ

ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਕੈਬਨਿਟ ਦੀ ਬੈਠਕ ਸ਼ੁਰੂ ਹੋਈ। ਬੈਠਕ ਚੱਲ ਰਹੀ ਹੈ। ਇਸ ਦੀ ਪ੍ਰਧਾਨਗੀ ਮੁੱਖ ਮੰਤਰੀ ਮਨੋਹਰ ਲਾਲ ਕਰ ਰਹੇ ਹਨ। ਮੀਟਿੰਗ ਵਿਚ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਸਣੇ ਸਾਰੇ ਮੰਤਰੀ ਮੌਜੂਦ ਹਨ। ਜਾਣਕਾਰੀ ਮੁਤਾਬਕ ਮੀਟਿੰਗ ਵਿਚ ਮੰਤਰੀਆਂ ਦੇ ਕਾਰਜਭਾਰ ਅਤੇ ਅਗਲੀ ਰਣਨੀਤੀ 'ਤੇ ਚਰਚਾ ਕੀਤੀ ਜਾ ਰਹੀ ਹੈ।

ਸੀਨੀਅਰ ਭਾਜਪਾ ਨੇਤਾ ਅਨਿਲ ਵਿਜ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਰੂਪ ਵਿਚ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਨੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਮੂਲ ਚੰਦ ਅਤੇ ਚੌਥੇ ਨੰਬਰ 'ਤੇ ਆਜ਼ਾਦ ਵਿਧਾਇਕ ਰਣਜੀਤ ਸਿੰਘ ਨੇ ਕੈਬਨਿਟ ਮੰਤਰੀ ਦੇ ਰੂਪ ਵਿਚ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਇਨ੍ਹਾਂ ਤੋਂ ਬਾਅਦ ਵਿਧਾਇਕ ਜੈ ਪ੍ਰਕਾਸ਼ ਦਲਾਲ ਨੇ ਸਹੁੰ ਚੁੱਕੀ। ਇਨ੍ਹਾਂ ਤੋਂ ਬਾਅਦ ਭਾਜਪਾ ਦੇ ਡਾ. ਬਨਵਾਰੀ ਲਾਲ ਨੇ ਸਹੁੰ ਚੁੱਕੀ। ਇਨ੍ਹਾਂ ਸਾਰਿਆਂ ਨੇ ਕੈਬਨਿਟ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ।ਸਹੁੰ ਚੁੱਕ ਸਮਾਗਮ ਵਿਚ ਸਮਰਥਕਾਂ ਨੇ ਨਾਅਰੇਬਾਜ਼ੀ ਵੀ ਕੀਤੀ।

ਇਸ ਤੋਂ ਬਾਅਦ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਰਾਜ ਮੰਤਰੀਆਂ ਵਿਚ ਸਭ ਤੋਂ ਪਹਿਲਾਂ ਓਮਪ੍ਰਕਾਸ਼ ਯਾਦਵ ਨੇ ਸਹੁੰ ਚੁੱਕੀ। ਇਨ੍ਹਾਂ ਤੋਂ ਬਾਅਦ ਕਲਾਇਤ ਤੋਂ ਭਾਜਪਾ ਦੇ ਵਿਧਾਇਕ ਕਮਲੇਸ਼ ਢਾਂਡਾ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਜਜਪਾ ਦੇ ਅਨੂਪ ਧਾਨਕ, ਸੰਦੀਪ ਸਿੰਘ ਨੇ ਸਹੁੰ ਚੁੱਕੀ। ਸੰਦੀਪ ਸਿੰਘ ਨੇ ਪੰਜਾਬੀ ਭਾਸ਼ਾ ਵਿਚ ਸਹੁੰ ਚੁੱਕੀ। ਸੰਦੀਪ ਸਿੰਘ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਨ।

ਇਸ ਤੋਂ ਪਹਿਲਾਂ ਸਮਾਰੋਹ ਵਿਚ ਰਾਜਪਾਲ ਸਤਿਆਦੇਵ ਨਾਰਾਇਣ ਆਰੀਆ ਪਹੁੰਚੇ। ਮੁੱਖ ਮੰਤਰੀ ਮਨੋਹਰ ਲਾਲ ਅਤੇ ਉਪ ਮੁੱਖ ਮੰਤਰੀ ਦੁਸ਼ਯਾਂਤ ਚੌਟਾਲਾ ਵੀ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਹਰਿਆਣਾ ਦੇ ਢਾਈ ਕਰੋੜ ਲੋਕਾਂ ਦੀ ਉਡੀਕ ਖ਼ਤਮ ਹੋਈ । ਰਾਜ ਭਵਨ ਵਿਚ ਕਰਵਾਇਆ ਜਾ ਰਹੇ ਇਸ ਸਮਾਗਮ ਵਿਚ ਰਾਜਪਾਲ ਸਤਿਆਦੇਵ ਨਾਰਾਇਣ ਆਰੀਆ ਨਵੇਂ ਮੰਤਰੀਆਂ ਨੂੰ 12.30 ਵਜੇ ਸਹੁੰ ਚੁਕਾਈ

ਸਹੁੰ ਚੁੱਕ ਸਮਾਗਮ ਵਿਚ ਨੇਤਾਵਾਂ ਦਾ ਆਉਣਾ ਸਵੇਰੇ 11ਵਜੇ ਸ਼ੁਰੂ ਹੋ ਗਿਆ ਹੈ। ਸਮਾਰੋਹ ਵਿਚ ਭਾਜਪਾ ਅਤੇ ਜਜਪਾ ਦੇ ਵਿਧਾਇਕਾਂ ਸਣੇ ਸੀਨੀਅਰ ਨੇਤਾ ਵੀ ਪਹੁੰਚੇ। ਸਾਬਕਾ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ, ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਸਣੇ ਕਈ ਸਾਬਕਾ ਮੰਤਰੀ ਵੀ ਸਮਾਰੋਹ ਵਿਚ ਮੌਜੂਦ ਰਹੇ।

ਸੀਨੀਅਰ ਭਾਜਪਾ ਵਿਧਾਇਕ ਅਨਿਲ ਵਿਜ, ਸਾਬਕਾ ਵਿਧਾਨ ਸਭਾ ਪ੍ਰਧਾਨ ਕੰਵਰਪਾਲ ਗੁੱਜਰ, ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਮੂਲਚੰਦ ਸ਼ਰਮਾ ਦਾ ਮੰਤਰੀ ਬਣਨਾ ਤੈਅ ਹੈ। ਆਜ਼ਾਦ ਵਿਧਾਇਕ ਵਿਚ ਰਣਜੀਤ ਸਿੰਘ ਚੌਟਾਲਾ ਨੂੰ ਵੀ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਏ ਜਾਣ ਦੀ ਸੰਭਾਵਨਾ ਹੈ।

ਸਹੁੰ ਚੁੱਕਣ ਵਾਲਿਆਂ ਵਿਚ ਇਹ ਹੋ ਸਕਦੇ ਹਨ ਮੰਤਰੀ

ਕੈਬਨਿਟ ਮੰਤਰੀ : ਅਨਿਲ ਵਿਜ, ਕੰਵਰਪਾਲ ਸਿੰਘ ਗੁੱਜਰ, ਮੂਲਚੰਦ ਸ਼ਰਮਾ, ਆਜ਼ਾਦ ਵਿਧਾਇਕ ਰਣਜੀਤ ਸਿੰਘ, ਜੇਪੀ ਦਲਾਲ, ਡਾ. ਬਨਵਾਰੀ ਲਾਲ।

ਰਾਜ ਮੰਤਰੀ (ਆਜ਼ਾਦ ਜ਼ਿੰਮੇਵਾਰੀ) : ਓਮਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ, ਸੰਦੀਪ ਸਿੰਘ, ਜਜਪਾ ਦੇ ਅਨੂਪ ਧਾਨਕ।

ਜਜਪਾ ਵਿਧਾਇਕਾਂ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੀਤੀ ਬੈਠਕ


ਦੂਜੇ ਪਾਸੇ ਸਹੁੰ ਚੁੱਕ ਸਮਾਗਮ ਤੋਂ ਪਹਿਲਾ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਅਤੇ ਨੇਤਾਵਾਂ ਦੀ ਬੈਠਕ ਹੋਈ। ਬੈਠਕ ਵਿਚ ਉਪ ਮੁੱਖ ਮੰਤਰੀ ਦੁਸ਼ਯਾਂਤ ਚੌਟਾਲਾ, ਸੂਬਾ ਪ੍ਰਧਾਨ ਸ. ਨਿਸ਼ਾਨ ਸਿੰਘ, ਪ੍ਰਧਾਨ ਮੁੱਖ ਸਕੱਤਰ ਕੇਸੀ ਬਾਂਗੜ ਮੌਜੂਦ ਰਹੇ।

17 ਦਿਨ ਦੇ ਲੰਬੇ ਵਕਫ਼ੇ ਤੋਂ ਬਾਅਦ ਅੱਜ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ

ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੀ ਬੈਠਕ, ਆਜ਼ਾਦ ਵਿਧਾਇਕਾਂ ਨਾਲ ਚਰਚਾ ਅਤੇ ਰਾਤ ਦੇ ਭੋਜਨ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਮੰਤਰੀ ਬਣਾਏ ਜਾਣ ਵਾਲੇ ਵਿਧਾਇਕਾਂ ਨੂੰ ਫੋਨ ਕਰਕੇ ਰਾਜ ਭਵਨ ਵਿਚ ਸਹੁੰ ਚੁੱਕਣ ਲਈ ਸੱਦਾ ਦਿੱਤਾ। ਛੇਵੀਂ ਵਾਰ ਵਿਧਾਇਕ ਬਣੇ ਅਨਿਲ ਵਿਜ ਅਤੇ ਸਾਬਕਾ ਵਿਧਾਨ ਸਭਾ ਪ੍ਰਧਾਨ ਕੰਵਰਪਾਲ ਗੁੱਜਰ ਦਾ ਮੰਤਰੀ ਬਣਨਾ ਤੈਅ ਹੈ। ਦੋਹਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਫੋਨ ਕਰ ਕੇ ਸੱਦਾ ਦਿੱਤਾ ਹੈ।

ਜਜਪਾ ਕੋਟੇ ਦੇ ਮੰਤਰੀ ਅਗਲੇ ਵਿਸਥਾਰ ਵਿਚ ਸੰਭਵ

ਭਾਜਪਾ-ਜਜਪਾ ਗੱਠਜੋੜ ਦੇ ਨਵੇਂ ਕੈਬਨਿਟ ਦੇ ਗਠਨ ਨੂੰ ਲੈ ਕੇ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਬੈਠਕ ਹੋਈ। ਬੁੱਧਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਅਤੇ ਉਪ ਮੁੱਖ ਮੰਤਰੀ ਦੁਸ਼ਯਾਂਤ ਚੌਟਾਲਾ ਦੁਪਹਿਰ ਬਾਅਦ ਮਿਲੇ। ਦੋਵਾਂ ਦੀ ਮੁਲਾਕਾਤ ਨੂੰ ਸਰਕਾਰ ਕੰਮਕਾਜ 'ਤੇ ਚਰਚਾ ਦਾ ਨਾਂ ਦਿੱਤਾ ਗਿਆ ਪਰ ਮੰਨਿਆ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਕੈਬਨਿਟ ਦੇ ਸਰੂਪ ਨੂੰ ਅੰਤਿਮ ਰੂਪ ਦੇਣ ਬਾਰੇ ਸੀ। ਦੁਸ਼ਯਾਂਤ ਨੇ ਇਸ ਬੈਠਕ ਵਿਚ ਮਨੋਹਰ ਲਾਲ ਨੂੰ ਆਪਣੇ ਐਕਸ਼ਨ ਪਲਾਨ ਦੀ ਜਾਣਕਾਰੀ ਦਿੱਤੀ ਜੋ ਸਰਕਾਰ ਨੂੰ ਸਹਿਯੋਗ ਕਰਨ ਦੀ ਨੀਤੀ 'ਤੇ ਅਧਾਰਿਤ ਹੈ।

Posted By: Tejinder Thind