ਕੋਲਕਾਤਾ: ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਓਸ਼ੋਸ਼ੀ ਸੇਨਗੁਪਤਾ ਨੇ ਕੁਝ ਸ਼ਰਾਰਤੀ ਅਨਸਰਾਂ 'ਤੇ ਦੁਰਵਿਹਾਰ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਮੰਗਲਵਾਰ ਨੂੰ ਆਪਣੇ ਨਾਲ ਹੋਏ ਅਪਮਾਨਜਨਕ ਵਿਹਾਰ ਬਾਰੇ ਫੇਸਬੁੱਕ 'ਤੇ ਪੋਸਟ ਕਰ ਸ਼ੇਅਰ ਕਰ ਦੱਸਿਆ ਹੈ। ਹੁਣ ਇਸ ਮਾਮਲੇ 'ਚ ਕੋਲਕਾਤਾ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਓਸ਼ੋਸ਼ੀ ਨੇ ਸਾਲ 2010 'ਚ ਮਿਲ ਇੰਡੀਆ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਸੀ।


ਦਰਅਸਲ ਓਸ਼ੋਸ਼ੀ ਸੇਨਗੁਪਤਾ ਆਪਣਾ ਕੰਮ ਖ਼ਤਮ ਕਰ ਕੋਲਕਾਤਾ ਦੇ ਇਸ ਹੋਟਲ ਤੋਂ ਆਪਣੇ ਘਰ ਵਾਪਸ ਜਾ ਰਹੀ ਸੀ। ਓਸ਼ੋਸ਼ੀ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਉਹ ਸੋਮਵਾਰ ਨੂੰ ਰਾਤ ਕਰੀਬ 11.40 'ਤੇ ਆਪਣਾ ਕੰਮ ਖ਼ਤਮ ਕਰ ਕੇ JW ਮੈਰੀਅਟ ਹੋਟਲ ਤੋਂ ਘਰ ਜਾ ਰਹੀ ਸੀ। ਓਸ਼ੋਸ਼ੀ ਸੇਨਗੁਪਤਾ ਨਾਲ ਉਨ੍ਹਾਂ ਦਾ ਸਹਿਕਰਮੀ ਵੀ ਸੀ। ਦੋਵਾਂ ਨੇ ਇਕ ਕੈਬ ਬੁੱਕ ਕੀਤੀ। ਅੱਧਾ ਰਸਤਾ ਤੈਅ ਕਰਨ ਤੋਂ ਬਾਅਦ ਕੁਝ ਲੜਕਿਆਂ ਦੇ ਇਕ ਗੈਂਗ ਆਇਆ ਅਤੇ ਇਸ ਨੇ ਓਸ਼ੋਸ਼ੀ ਸੇਨਗੁਪਤਾ ਦੀ ਕੈਬ 'ਚ ਬਾਈਕ ਨਾਲ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਲੜਕਿਆਂ ਨੇ ਓਸ਼ੋਸ਼ੀ ਦੇ ਕੈਬ ਡਰਾਈਵਰ ਨੂੰ ਕਾਰ 'ਚੋਂ ਬਾਹਰ ਕੱਢ ਕੇ ਕੁਟਣਾ ਸ਼ੁਰੂ ਕਰ ਦਿੱਤਾ।

ਓਸ਼ੋਸ਼ੀ ਨੇ ਅੱਗੇ ਲਿਖਿਆ ਕਿ ਘਟਨਾ ਸਥਾਨ ਕੋਲ ਪੁਲਿਸ ਦਾ ਇਕ ਮੁਲਜ਼ਾਮ ਦਿਸਿਆ। ਓਸ਼ੋਸ਼ੀ ਨੇ ਪੁਲਿਸ ਤੋਂ ਉਨ੍ਹਾਂ ਲੜਕਿਆਂ ਨੂੰ ਰੋਕਣ ਲਈ ਕਿਹਾ। ਇਸ 'ਤੇ ਪੁਲਿਸ ਨੇ ਕਿਹਾ ਕਿ ਇਹ ਉਸ ਦੇ ਨਹੀਂ ਬਲਕਿ ਭਵਾਨੀਪੁਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ। ਓਸ਼ੋਸ਼ੀ ਨੇ ਪੁਲਿਸ ਤੋਂ ਲਗਾਤਾਰ ਗੁਜਾਰਿਸ਼ ਕਰਨ ਤੋਂ ਬਾਅਦ ਪੁਲਿਸ ਨੇ ਕੁਝ ਲੜਕਿਆਂ ਨੂੰ ਗ੍ਰਿਫ਼ਤਾਰ ਕਰ ਕੀਤਾ ਪਰ ਲੜਕੇ ਪੁਲਿਸ ਅਧਿਕਾਰੀ ਨੂੰ ਧੱਕਾ ਦੇ ਕੇ ਭੱਜ ਗਏ। ਇਸ ਤੋਂ ਬਾਅਦ ਭਵਾਨੀਪੁਰ ਪੁਲਿਸ ਸਟੇਸ਼ਨ ਤੋਂ ਦੋ ਪੁਲਿਸ ਵਾਲੇ ਆਏ। ਇਸ ਤੋਂ ਬਾਅਦ ਓਸ਼ੋਸ਼ੀ ਤੇ ਉਸ ਦੇ ਸਹਿਕਰਮੀ ਨੇ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਰਾਤ ਦੇ 12 ਵੱਜ ਚੁੱਕੇ ਸਨ। ਇਸ ਤੋਂ ਬਾਅਦ ਵੀ ਉਹ ਲੜਕੇ ਉਨ੍ਹਾਂ ਦਾ ਪਿੱਛਾ ਕਰਦੇ ਰਹੇ। ਜਦੋਂ ਉਹ ਆਪਣੇ ਸਹਿਕਰਮੀ ਨੂੰ ਛੱਡ ਰਹੀ ਸੀ ਤਾਂ ਤਿੰਨ ਬਾਈਕ 'ਤੇ ਛੇ ਲੜਕਿਆਂ ਨੇ ਆ ਕੇ ਉਨ੍ਹਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਮਦਦ ਲਈ ਰੋਲਾ ਪਾਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਉਹ ਜਗ੍ਹਾ ਛੱਡ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਅਤੇ ਭੈਣ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਬੁਲਾਇਆ।

ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਅਸੀਂ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਹੁਣ ਤਕ ਇਸ ਮਾਮਲੇ 'ਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਲ ਹੀ ਕੋਲਕਾਤਾ ਪੁਲਿਸ ਕਮਿਸ਼ਨਰ ਨੇ ਇਸ ਗੱਲ ਦੀ ਜਾਂਚ ਬਿਠਾਈ ਹੈ ਕਿ ਮਾਮਲੇ 'ਤੇ ਐੱਫਆਈਆਰ ਕਿਉਂ ਨਹੀਂ ਦਰਜ ਕੀਤੀ ਗਈ।

Posted By: Akash Deep