ਹਰਿਦੁਆਰ, ਜੇਐੱਨਐੱਨ : ' ਕੋਰੋਨਿਲ' ਨੂੰ ਲੈ ਕੇ ਯੋਗ ਗੁਰੂ ਬਾਬਾ ਰਾਮਦੇਵ ਤੇ ਅਚਾਰੀਆ ਬਾਲ ਕ੍ਰਿਸ਼ਨ ਕੁਝ ਹੀ ਦੇਰ 'ਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਹਨ। ਇਸ ਦੌਰਾਨ ਆਯੂਸ਼ ਮੰਤਰਾਲੇ ਤੋਂ ਪ੍ਰਾਪਤ ਪੱਤਰ 'ਚ ਕੋਰੋਨਿਲ ਤੇ ਅਣੁ ਤੇਲ ਨੂੰ ਲੈ ਕੇ ਸਪਸ਼ਟੀਕਰਨ ਦਾ ਖੁਲਾਸਾ ਕਰਨਗੇ। ਯੋਗ ਗੁਰੂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਕੋਰੋਨਾ ਪੀੜਤਾਂ ਨੂੰ ਹਮਦਰਦੀ ਰੱਖੀ ਜਾਣੀ ਚਾਹੀਦੀ ਹੈ। ਅਸੀਂ ਯੋਗ ਤੇ ਆਯੁਰਵੇਦ ਦੇ ਮਾਧਿਅਮ ਨਾਲ ਲੋਕਾਂ ਨੂੰ ਸਿਹਤਮੰਦ ਹੋਣ ਦੀ ਸਿੱਖਿਆ ਦਿੱਤੀ ਹੈ। ਅੱਜ ਸਾਰਿਆਂ ਦੇ ਬੁਰੇ ਇਰਾਦਿਆਂ 'ਤੇ ਪਾਣੀ ਫਿਰ ਗਿਆ। ਆਯੂਸ਼ ਮੰਤਰਾਲੇ ਨੇ ਕਿਹਾ ਕਿ ਪਤੰਜਲੀ ਨੇ ਕੋਵਿਡ-19 ਦੇ ਖੇਤਰ 'ਚ ਚੰਗੀ ਪਹਿਲ ਕੀਤੀ ਹੈ।

ਯੋਗ ਗੁਰੂ ਬਾਬਾ ਰਾਮਦੇਵ ਲਾਈਵ

- ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਯੋਗ ਆਯੁਰਵੇਦ ਦਾ ਕੰਮ ਕਰਨਾ ਇਕ ਗੁਨਾਹ ਹੋ ਗਿਆ ਹੈ। ਜਿਸ ਤਰ੍ਹਾਂ ਦੇਸ਼ ਦਰੋਹੀ ਤੇ ਅੱਤਵਾਦੀਆਂ ਖ਼ਿਲਾਫ਼ ਐੱਫਆਈਆਰ ਹੁੰਦੀ ਹੈ। ਉਸੇ ਹੀ ਤਰ੍ਹਾਂ ਸਾਡੇ ਖ਼ਿਲਾਫ਼ ਵੀ ਕੀਤੀ ਜਾ ਰਹੀ। ਸਵਾਮੀ ਰਾਮਦੇਵ ਜੇਲ ਜਾਣਗੇ।

- ਕੋਰੋਨਿਲ ਲਈ ਗਿਲੋਏ, ਅਸ਼ਵਗੰਧਾ ਤੁਲਸੀ ਦਾ ਸਥਿਰ ਮਿਸ਼ਰਿਤ ਲਿਆ ਗਿਆ। ਇਨ੍ਹਾਂ ਦੀ ਨਿਸ਼ਚਿਤ ਮਾਤਰਾ ਦੇ ਤੱਤਾਂ ਨੂੰ ਲੈ ਕੇ ਕੋਰੋਨਿਲ ਤਿਆਰ ਕੀਤੀ ਗਈ ਹੈ।


- ਇਸ ਤਰ੍ਹਾਂ ਦਾਲਚੀਨੀ ਤੇ ਹੋਰ ਵੀ ਕੋਈ ਤਰ੍ਹਾਂ ਦੇ ਪ੍ਰਾਡਕਟ ਨੂੰ ਤਿਆਰ ਕੀਤਾ ਗਿਆ ਹੈ। ਇਸ ਦੇ ਲਾਈਸੈਂਸ ਵੱਖ-ਵੱਖ ਹਨ ਪਰ ਇਨ੍ਹਾਂ ਨੂੰ ਇਕੱਠੇ ਵਰਤਿਆ ਗਿਆ ਹੈ। ਇਨ੍ਹਾਂ ਦਾ ਸੰਯੁਕਤ ਰੂਪ ਨਾਲ ਟ੍ਰਾਇਲ ਹੋਇਆ ਹੈ। ਰਜਿਸਟਰੇਸ਼ਨ ਦਾ ਪ੍ਰੋਸੈਸ ਵੱਖ ਹੈ। ਰਿਸਰਚ ਦੇ ਪ੍ਰੋਸੈਸ ਵੀ ਵੱਖ ਹਨ। ਮਾਡਰਨ ਮੈਡੀਕਲ ਸਾਇੰਸ ਦੇ ਤਹਿਤ ਇਹ ਕੰਮ ਕੀਤਾ ਗਿਆ ਹੈ।

-ਬਾਬਾ ਰਾਮਦੇਵ ਨੇ ਕਿਹਾ ਕਿ ਹੁਣ ਕੋਰੋਨਾ ਉੱਪਰ Clinical trial ਹੋਇਆ ਹੈ। ਦਸ ਤੋਂ ਜ਼ਿਆਦਾ ਬਿਮਾਰੀਆਂ ਦੇ ਤਿੰਨ ਪੜਾਵਾਂ ਨੂੰ ਅਸੀਂ ਪਾਰ ਕਰ ਚੁੱਕੇ ਹਾਂ। ਦਿਲ ਦੇ ਰੋਗੀਆਂ, ਸਾਹ ਦੇ ਰੋਗੀਆਂ, ਡੇਂਗੂ ਆਦਿ ਦੇ ਰੋਗੀਆਂ 'ਤੇ ਰਿਸਰਚ ਕਰ ਚੁੱਕੇ ਹਨ। 500 ਤੋਂ ਜ਼ਿਆਦਾ ਵਿਗਿਆਨੀ ਸਾਡੀ ਰਿਸਰਚ ਟੀਮ 'ਚ ਸ਼ਾਮਲ ਹਨ।


- ਆਖਿਰ ਕੋਰੋਨਾ ਨੂੰ ਲੈ ਕੇ Clinical trial 'ਤੇ ਤੂਫਾਨ ਕਿਉਂ ਖੜ੍ਹਾ ਕਰ ਦਿੱਤਾ ਗਿਆ।


- ਯੋਗ ਤੇ ਰਿਸਰਚ 'ਤੇ ਦਸ ਹਜ਼ਾਰ ਕਰੋੜ ਦਾ ਢਾਂਚਾ ਬਣਾ ਦਿੱਤਾ ਸੀ। ਉਨ੍ਹਾਂ ਦੇ ਹੀ ਪੈਰਾ ਮੀਟਰ ਅਨੁਸਾਰ ਅੱਗੇ ਵਧਾਇਆ ਗਿਆ। ਇਸ ਖੋਜ ਨੂੰ ਬਹੁਤ ਦੂਰ ਤਕ ਲੈ ਕੇ ਜਾ ਰਹੇ ਹਾਂ।


- ਸਾਡੇ ਮਰੀਜਾਂ 'ਤੇ ਟ੍ਰਾਇਲ ਕਰਕੇ ਦੇਖਿਆ, ਸਾਰੀਆਂ ਚੀਜਾਂ ਕੰਟਰੋਲ ਹੋ ਰਹੀਆਂ ਹਨ।

Posted By: Rajnish Kaur