v>Haridwar Kumbh 2021 : ਦੇਹਰਾਦੂਨ, ਜੇਐੱਨਐੱਨ : ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦਾ ਕਹਿਣਾ ਹੈ ਕਿ ਹਰਿਦੁਆਰ 'ਚ ਅਗਲੇ ਸਾਲ ਕੁੰਭ ਤੈਅ ਸਮੇਂ 'ਤੇ ਹੀ ਹੋਵੇਗਾ, ਪਰ ਕੋਰੋਨਾ ਇਨਫੈਕਸ਼ਨ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਇਸ ਵਾਰ ਸ਼ਰਧਾਲੂਆਂ ਨੂੰ ਕੁੰਭ 'ਚ ਪਾਸ ਦੇ ਆਧਾਰ 'ਤੇ ਹੀ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਉੱਤਰਾਖੰਡ ਸਰਕਾਰ ਨੇ ਸਾਢੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਪਲਬਧੀਆਂ ਗਿਣਵਾਈਆਂ ਤੇ ਕਈ ਐਲਾਨ ਕੀਤੇ। ਇਸ ਦੌਰਾਨ ਸੀਐੱਮ ਰਾਵਤ ਨੇ ਕਿਹਾ ਕਿ ਕੁੰਭ ਤੈਅ ਸਮੇਂ 'ਤੇ ਹੀ ਹੋਵੇਗਾ, ਪਰ ਉਸ ਵੇਲੇ ਦੇ ਹਾਲਾਤ ਨੂੰ ਦੇਖਦਿਆਂ ਕੁੰਭ ਦੇ ਸਰੂਪ 'ਤੇ ਫ਼ੈਸਲਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਅਗਲੇ ਸਾਲ ਹਰਿਦੁਆਰ 'ਚ ਕੁੰਭ ਲੱਗੇਗਾ।

Posted By: Seema Anand