ਜੇਐਨਐਨ, ਨਵੀਂ ਦਿੱਲੀ : ਦੇਸ਼ ’ਚ ਅਨੀਮੀਆ ਯਾਨੀ ਖ਼ੂਨ ਦੀ ਕਮੀ ਬਾਰੇ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨਐੱਫਐੱਛਐੱਸ-5) ਮੁਤਾਬਕ ਬੱਚਿਆਂ ਤੇ ਔਰਤਾਂ ਦੀਆਂ ਅੱਧੀ ਤੋਂ ਵੱਧ ਅਬਾਦੀ ਅਨੀਮੀਆ ਤੋਂ ਪੀੜਤ ਹੈ। ਐੱਨਐੱਫਐੱਚਐੱਸ-5 ’ਚ 2019 ਤੋਂ 2021 ਦੌਰਾਨ ਅਬਾਦੀ, ਜਣੇਪਾ, ਬੱਚਿਆਂ ਦੀ ਸਿਹਤ, ਪੋਸ਼ਣ ਤੇ ਹੋਰ ਪੈਮਾਨਿਆਂ ’ਤੇ ਸੂਬਿਆਂ ਨੂੰ ਪਰਖਿਆ ਗਿਆ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ 14 ਸੂਬਿਆਂ ਦੇ ਸਰਵੇਖਣ ਨਾਲ ਇਕ ਦੂਜੇ ਪੜਾਅ ਦੀ ਰਿਪੋਰਟ ਜਾਰੀ ਕੀਤੀ। ਪਹਿਲੇ ਪੜਾਅ ’ਚ 22 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੀ ਰਿਪੋਰਟ ਦਸੰਬਰ, 2020 ’ਚ ਜਾਰੀ ਕੀਤੀ ਗਈ ਸੀ। ਨਵੀਂ ਰਿਪੋਰਟ ’ਚ ਦੋਵਾਂ ਰਿਪੋਰਟਾਂ ਨੂੰ ਮਿਲਾਉਂਦੇ ਹੋਏ ਰਾਸ਼ਟਰੀ ਤਸਵੀਰ ਵੀ ਸਾਹਮਣੇ ਆਈ ਹੈ।

ਰਾਸ਼ਟਰੀ ਪੱਧਰ ’ਤੇ ਜਣੇਪਾ ਦਰ ’ਚ ਗਿਰਾਵਟ ਦੇ ਮਿਲ ਰਹੇ ਨੇ ਸਬੂਤ

ਐੱਨਐੱਫਐੱਚਐੱਸ-5 ਮੁਤਾਬਿਕ, ਰਾਸ਼ਟਰੀ ਪੱਧਰ ’ਤੇ ਜਣੇਪਾ ਦਰ 2.0 ਹੋ ਗਈ ਹੈ। ਇਸ ਦਾ ਅਰਥ ਹੈ ਕਿ ਦੇਸ਼ ’ਚ ਮਾਂ ਬਣਨ ਦੀ ਉਮਰ ਦੀ ਹਰੇਕ ਮਹਿਲਾ ਔਸਤਨ ਦੋ ਬੱਚਿਆਂ ਨੂੰ ਜਨਮ ਦੇ ਰਹੀ ਹੈ। ਐੱਨਐਫਐੱਚਐੱਸ-4 ’ਚ ਇਹ ਦਰ 2.2 ਸੀ। ਗਰਭ ਨਿਰੋਧਕ ਸਾਧਨ ਮਿਲ ਜਾਣਾ ਵੀ ਸੁਖਾਲਾ ਹੋਇਆ ਹੈ। ਮਹਿਲਾ ਮਜ਼ੂਬਤੀਕਰਨ ਦੇ ਪੈਮਾਨੇ ਵੀ ਸੁਧਾਰ ਦੀ ਤਸਵੀਰ ਦਿਖਾ ਰਹੇ ਹਨ। ਰਾਸ਼ਟਰੀ ਪੱਧਰ ’ਤੇ 79 ਫ਼ੀਸਦੀ ਮਹਿਲਾਵਾਂ ਕੋਲ ਬੈਂਕ ਖ਼ਾਤਾ ਹੈ। ਪਿਛਲੇ ਸਰਵੇਖਣ ’ਚ ਇਹ 53 ਫ਼ੀਸਦੀ ਸੀ।

- ਬੱਚੇ ਅਨੀਮੀਆ ਤੋਂ ਪੀੜਤ ਹਨ, ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ

-ਔਰਤਾਂ ਅਨਮੀਆ ਤੋਂ ਪੀੜਤ, 15 ਤੋਂ 49 ਸਾਲ ਦੀ ਉਮਰ ਦੀਆਂ

ਮਰਦ ਅਨੀਮੀਆ ਦੇ ਸ਼ਿਕਾਰ ਹਨ, 15 ਤੋਂ 49 ਸਾਲ ਦੀ ਉਮਰ ਦੇ

ਹਸਪਤਾਲ ’ਚ ਜਣੇਪੇ ਦੇ ਮਾਮਲੇ ਵਧੇ

-ਜਣੇਪੇ ਹਸਪਤਾਲਾਂ ’ਚ ਹੋਏ ਰਾਸ਼ਟਰੀ ਪੱਧਰ ’ਤੇ। ਐੱਨਐੱਫਐੱਚਐੱਸ-4 ’ਚ ਇਹ 79 ਫ਼ੀਸਦੀ ਸੀ

-ਜਣੇਪੇ ਹਸਪਤਾਲਾਂ ’ਚ ਹੁੰਦੇ ਹਨ ਪੁੱਡੂਚੇਰੀ ਤੇ ਤਾਮਿਲਨਾਡੂ ’ਚ

-ਤੋਂ ਵੱਧ ਜਣੇਪੇ ਹਸਪਤਾਲਾਂ ’ਚ ਹੋਏ ਦੂਜੇ ਪੜਾਅ ਦੇ ਸੱਤ ਸੂਬਿਆਂ ’ਚ

-ਬੱਚੇ ਸਟੰਟਿੰਗ (ਉਮਰ ਦੇ ਹਿਸਾਬ ਨਾਲ ਅਵਿਕਸਿਤ) ਦੇ ਸ਼ਿਕਾਰ। ਐੱਨਐੱਫਐੱਚਐੱਸ-4 ’ਚ ਇਹ 38 ਫ਼ੀਸਦੀ ਸੀ।

-ਬੱਚੇ ਵੇਸਟਿੰਗ (ਉਮਰ ਦੇ ਹਿਸਾਬ ਨਾਲ ਬਹੁਤ ਪਤਲੇ) ਦੇ ਸ਼ਿਕਾਰ। ਐੱਨਐੱਫਐੱਚਐੱਸ- 4 ਤੋਂ ਇਹ 21 ਫ਼ੀਸਦ ਸੀ।

ਬੱਚੇ ਘੱਟ ਵਜ਼ਨ ਦੀ ਸਥਿਤੀ ਦਾ ਸ਼ਿਕਾਰ। ਐੱਨਐੱਫਐੱਚਐੱਸ-4 ’ਚ ਇਹ 36 ਫ਼ੀਸਦੀ ਸੀ।

ਬੱਚਿਆਂ ਨੇ ਛੇ ਮਹੀਨੇ ਤੋਂ ਘੱਟ ਉਮਲ ’ਚ ਮਾਂ ਦੁੱਧ ਪੀਤਾ। ਐੱਨਐੱਫਐੱਚਐੱਸ-4 ’ਚ ਇਹ 55 ਫ਼ੀਸਦੀ ਸੀ।

ਜਾਗਰਣ ਰਿਸਰਚ

Posted By: Sunil Thapa