ਨਵੀਂ ਦਿੱਲੀ : ਪਾਕਿਸਤਾਨ ਨੇ ਆਖ਼ਰਕਾਰ ਕੌਮਾਂਤਰੀ ਦਬਾਅ ਹੇਠ ਆ ਕੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਖੂੰਖਾਰ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਕੇ ਨਿਆਇਕ ਹਿਰਾਸਤ 'ਚ ਲੈ ਲਿਆ ਹੈ। ਹਾਲਾਂਕਿ, ਹਾਫਿਜ਼ ਸਈਦ 'ਤੇ ਕੀਤੀ ਗਈ ਇਸ ਕਾਰਵਾਈ 'ਤੇ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਕਿਸਤਾਨ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਹਨ। ਪਾਕਿ ਸਰਕਾਰ ਨੇ ਇਕ ਵਾਰ ਪਹਿਲਾਂ ਵੀ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਕੁਝ ਸਮੇਂ ਬਾਅਦ ਹੀ ਉਹ ਜੇਲ੍ਹ ਤੋਂ ਬਾਹਰ ਆ ਗਿਆ।

ਇਹੀ ਵਜ੍ਹਾ ਹੈ ਕਿ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ 'ਚ ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ ਨੇ ਹਾਫਿਜ਼ ਸਈਦ ਦੀ ਗ੍ਰਿਫ਼ਤਾਰੀ ਨੂੰ ਪਾਕਿਸਤਾਨ ਵਲੋਂ ਰਚਿਆ ਸੁਆਂਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, 'ਪਾਕਿਸਤਾਨ ਦੁਨੀਆ ਨੂੰ ਬੇਵਕੂਫ਼ ਬਣਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਅਸੀਂ ਇਹ ਦੇਖਮਾ ਹੈ ਕਿ ਪਾਕਿ ਸਰਕਾਰ ਤੇ ਪੁਲਿਸ ਕਿਵੇਂ ਅਦਾਲਤਾਂ 'ਚ ਸਬੂਤ ਪੇਸ਼ ਕਰਦੇ ਹਨ? ਹਾਫਿਜ਼ ਸਈਦ ਨੂੰ ਦੋਸ਼ੀ ਠਹਿਰਾਉਣ ਦੀ ਯਤਨ ਕੀਤੇ ਜਾਂਦੇ ਹਨ? ਜੇਕਰ ਇਨ੍ਹਾਂ ਵਿਚ ਗੰਭੀਰਤਾ ਨਜ਼ਰ ਨਹੀਂ ਆਉਂਦੀ ਹੈ ਤਾਂ ਇਹ ਗ੍ਰਿਫ਼ਤਾਰ ਇਕ ਨਾਟਕ ਹੀ ਸਾਬਿਤ ਹੋਵੇਗੀ।

ਪਾਕਿਸਤਾਨ ਦੀ ਨੀਅਤ 'ਤੇ ਇਸ ਲਈ ਨਹੀਂ ਹੋ ਰਿਹਾ ਭਰੋਸਾ

  • ਪਾਕਿਸਤਾਨ ਦੀ ਇਸ ਕਾਰਵਾਈ 'ਤੇ ਇਸ ਲਈ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਫਿਜ਼ 'ਤੇ ਪਹਿਲਾਂ ਵੀ ਕਾਰਵਾਈ ਕਰਨ ਦਾ ਡਰਾਮਾ ਕਰ ਚੁੱਕਾ ਹੈ। ਪਰ ਉਸ ਖ਼ਿਲਾਫ਼ ਅਸਰਦਾਰ ਕਦਮ ਕਦੀ ਨਹੀਂ ਉਠਾਇਆ ਗਿਆ।
  • ਪਾਕਿਸਤਾਨ ਦੀ ਆਰਥਿਕ ਸਥਿਤੀ ਇਸ ਵੇਲੇ ਬੇਹੱਦ ਖ਼ਰਾਬ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਆਰਥਿਕ ਰੂਪ 'ਚ ਬਦਹਾਲ ਪਾਕਿਸਤਾਨ ਦੁਨੀਆ ਨੂੰ ਭਰਮਾਉਣ ਲਈ ਵੀ ਇਹ ਕਾਰਵਾਈ ਕਰ ਰਿਹਾ ਹੈ।

ਸੋਨਭੱਦਰ 'ਚ ਜ਼ਮੀਨੀ ਝਗੜੇ ਦੌਰਾਨ ਗੋਲ਼ੀ ਮਾਰ ਕੇ 9 ਲੋਕਾਂ ਦੀ ਹੱਤਿਆ, ਲਾਠੀਆਂ-ਗੰਡਾਸੇ ਵੀ ਚੱਲੇ

  • ਪਾਕਿਸਤਾਨ ਨੂੰ ਅੱਜਕਲ੍ਹ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਤੋਂ ਬਲੈਕ ਲਿਸਟ ਹੋਣ ਦਾ ਡਰ ਸਤਾ ਰਿਹਾ ਹੈ। ਜੇਕਰ ਅਜਿਹਾ ਹੋਇਆ ਤਾਂ ਪਾਕਿਸਤਾਨ ਦੀ ਆਰਥਿਕ ਸਥਿਤੀ ਹੋਰ ਬੁਰੀ ਹੋ ਜਾਵੇਗੀ। ਇਸ ਤੋਂ ਬਚਣ ਲਈ ਵੀ ਪਾਕਿਸਤਾਨ ਵਲੋਂ ਹਾਫਿਜ਼ ਸਈਦ 'ਤੇ ਕਾਰਵਾਈ ਕੀਤੀ ਗਈ ਹੈ।

ਚੰਦਰਯਾਨ-2 ਦੀ ਇਸ ਤਰੀਕ ਨੂੰ ਹੋ ਸਕਦੀ ਹੈ ਰਿਲਾਂਚਿੰਗ, 15 ਜੁਲਾਈ ਨੂੰ ਆਖਰੀ ਪਲ਼ਾਂ 'ਚ ਰੋਕੀ ਗਈ ਸੀ

  • ਕਾਬਿਲੇਗ਼ੌਰ ਹੈ ਕਿ ਹਾਫਿਜ਼ ਨੇ ਹੀ 26 ਨਵੰਬਰ, 2008 ਨੂੰ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ। ਭਾਰਤ ਨੇ ਉਸ ਦੇ ਖ਼ਿਲਾਫ਼ ਪਾਕਿਸਤਾਨ ਨੂੰ ਕਈ ਸਬੂਤ ਦਿੱਤੇ ਪਰ ਉਹ ਹਾਫਿਜ਼ 'ਤੇ ਠੋਸ ਕਾਰਵਾਈ ਦੀ ਜਗ੍ਹਾ ਦਿਖਾਵਾ ਹੀ ਕਰਦਾ ਰਿਹਾ ਹੈ। ਹਾਫਿਜ਼ ਐੱਨਆਈਏ ਦੀ ਮੋਸਟ ਵਾਂਟਿਡ ਸੂਚੀ 'ਚ ਸ਼ਾਮਲ ਹੈ। ਭਾਰਤ ਸਮੇਤ ਅਮਰੀਕਾ, ਬ੍ਰਿਟੇਨ, ਯੂਰਪੀ ਸੰਘ, ਰੂਸ ਤੇ ਆਸਟ੍ਰੇਲੀਆ ਨੇ ਇਸ ਦੇ ਸੰਗਠਨਾਂ 'ਤੇ ਪਾਬੰਦੀ ਲਗਾ ਰੱਖੀ ਹੈ।

Posted By: Seema Anand