ਗੁਮਲਾ: ਝਾਰਖੰਡ 'ਚ ਇਕ ਵਾਰ ਫਿਰ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਡਾਇਨ ਦੇ ਸ਼ੱਕ 'ਚ ਚਾਰ ਲੋਕਾਂ ਦੀ ਗਲ਼ਾ ਵੱਡ ਕੇ ਬੇਰਹਿਮ ਹੱਤਿਆ ਕਰ ਦਿੱਤੀ ਗਈ। ਗੁਸਲਾ ਜ਼ਿਲ੍ਹੇ ਦੇ ਸਿਸਕਾਈ ਬਲਾਕ ਹੈਕਡੁਆਰਕਟਰ ਤੋਂ 25 ਕਿਮੀ ਦੂਰ ਸਿਸਕਾਰੀ ਪਿੰਡ 'ਚ ਐਤਵਾਰ ਤੜਕੇ 3 ਵਜੇ ਦੋਸ਼ੀਆਂ ਨੇ ਘਰ 'ਚ ਦਾਖ਼ਲ ਹੋ ਚਾਰ ਲੋਕਾਂ ਦਾ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਜਿਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਹੈ, ਉਨ੍ਹਾਂ 'ਚ 60 ਸਾਲਾ ਚਾਪਾ ਉਰਾਂਵ, ਉਸ ਦੀ ਪਤਨੀ ਪੀਰਾ ਉਰਾਈਨ ਸਮੇਤ ਪਿੰਡ ਦਾ 2 ਹੋਰ ਲੋਕ ਸ਼ਾਮਲ ਹਨ।


ਹੱਤਿਆ ਦੀ ਇਸ ਘਟਨਾ ਨੂੰ ਡਾਇਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਡਾਇਨ ਦੇ ਸ਼ੱਕ 'ਚ ਕਰੀਬ 3 ਵਜੇ 10 ਤੋਂ 12 ਲੋਕਾਂ ਨੇ ਚਾਂਪਾ ਉਰਾਂਵ ਦੇ ਘਰ ਹਮਲਾ ਕੀਤਾ ਗਿਆ। ਜ਼ਬਰੀ ਘਰ ਦਾਖ਼ਲ ਹੋ ਕੇ ਦੋਸ਼ੀਆਂ ਨੇ ਇੱਥੇ ਇਕ-ਇਕ ਕਰ ਕੇ ਚਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਦੀ ਸੂਚਨਾ ਮਿਲਣ 'ਤੇ ਝਾਰਖੰਡ ਪੁਲਿਸ ਮੌਕੇ 'ਤੇ ਪਹੁੰਚੀ ਹੈ। ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Posted By: Akash Deep