ਸਟੇਟ ਬਿਊਰੋ, ਅਹਿਮਦਾਬਾਦ : ਗੁਜਰਾਤ ਕਾਂਗਰਸ ਨੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਰਕਾਰ 'ਤੇ ਨੌਜਵਾਨ, ਕਿਸਾਨ ਤੇ ਮਹਿਲਾ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹੋਏ ਵਿਧਾਨ ਸਭਾ ਵੱਲ ਮਾਰਚ ਵੀ ਕੀਤਾ। ਇਸ ਦੌਰਾਨ ਕਾਂਗਰਸੀ ਨੇਤਾ ਤੇ ਵਰਕਰਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਵਾਟਰ ਕੈਨਨ ਤੇ ਹਲਕੀ ਤਾਕਤ ਦਾ ਇਸਤੇਮਾਲ ਕੀਤਾ। ਧੱਕਾ-ਮੁੱਕੀ 'ਚ ਕਾਂਗਰਸੀ ਪ੍ਰਧਾਨ ਦੇ ਕੱਪੜੇ ਪਾੜ ਗਏ।

ਗੁਜਰਾਤ 'ਚ ਮਹਿੰਗਾਈ, ਬੇਰੁਜ਼ਗਾਰੀ, ਭਿ੍ਸ਼ਟਾਚਾਰ ਦੇ ਵਿਰੋਧ ਚ ਤੇ ਨੌਜਵਾਨਾਂ, ਕਿਸਾਨਾਂ ਤੇ ਔਰਤਾਂ ਦੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਸੈਸ਼ਨ ਤੋਂ ਪਹਿਲਾਂ ਇਕ ਰੈਲੀ ਕੀਤੀ। ਬਾਅਦ 'ਚ ਵਿਧਾਨ ਸਭਾ ਦੇ ਘਿਰਾਓ ਲਈ ਕੂਚ ਕੀਤਾ। ਵਿਧਾਨ ਸਭਾ ਜਾਂਦੇ ਹੋਏ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਤੇ ਵਾਟਰ ਕੈਨਨ ਤੇ ਲਾਠੀਚਾਰਜ ਕਰ ਕੇ ਵਰਕਰਾਂ ਨੂੰ ਵਿਖੇਰ ਦਿੱਤਾ।