Gujarat Election 2022 Voting ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਲਈ ਵੋਟਿੰਗ ਪੂਰੀ ਹੋ ਗਈ ਹੈ। ਕੁਝ ਸੀਟਾਂ 'ਤੇ ਵੋਟਿੰਗ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਜਦਕਿ ਕੁਝ ਸੀਟਾਂ 'ਤੇ ਮੱਠੀ ਮਤਦਾਨ ਹੋਇਆ ਹੈ। ਦੂਜੇ ਪੜਾਅ ਦੀਆਂ 93 ਸੀਟਾਂ ਲਈ 5 ਦਸੰਬਰ ਨੂੰ ਵੋਟਿੰਗ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ 8 ਦਸੰਬਰ ਨੂੰ ਹੋਵੇਗੀ।
ਚੋਣ ਕਮਿਸ਼ਨ ਦੇ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਸ਼ਾਮ 5 ਵਜੇ ਤੱਕ ਰਿਕਾਰਡ 56.88% ਮਤਦਾਨ ਦਰਜ ਕੀਤਾ ਗਿਆ। ਤਾਪੀ ਵਿੱਚ ਸਭ ਤੋਂ ਵੱਧ 72.32 ਵੋਟਾਂ ਪਈਆਂ। ਪਹਿਲੇ ਪੜਾਅ ਦੀ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਪਹਿਲੇ ਘੰਟੇ 'ਚ ਕਰੀਬ 5 ਫੀਸਦੀ ਪੋਲਿੰਗ ਦਰਜ ਕੀਤੀ ਗਈ, ਜਦਕਿ ਸਵੇਰੇ 11 ਵਜੇ ਤੱਕ 18.95 ਫੀਸਦੀ ਪੋਲਿੰਗ ਦਰਜ ਕੀਤੀ ਗਈ। ਕਈ ਪੋਲਿੰਗ ਬੂਥਾਂ 'ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਕਤਾਰਾਂ ਲੱਗ ਗਈਆਂ ਸਨ।
ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਅਨੁਸਾਰ ਦੱਖਣੀ ਗੁਜਰਾਤ ਅਤੇ ਕੱਛ-ਸੌਰਾਸ਼ਟਰ ਖੇਤਰ ਦੇ 19 ਜ਼ਿਲ੍ਹਿਆਂ ਵਿੱਚ ਪਹਿਲੇ ਪੜਾਅ ਵਿੱਚ 788 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਉਮੀਦਵਾਰਾਂ ਵਿੱਚੋਂ 70 ਔਰਤਾਂ ਅਤੇ 339 ਆਜ਼ਾਦ ਉਮੀਦਵਾਰ ਹਨ। 89 ਸੀਟਾਂ ਵਿੱਚੋਂ 14 ਅਨੁਸੂਚਿਤ ਕਬੀਲਿਆਂ ਲਈ ਅਤੇ ਸੱਤ ਦਲਿਤਾਂ ਲਈ ਰਾਖਵੀਆਂ ਹਨ।
Posted By: Jaswinder Duhra