ਨਵੀਂ ਦਿੱਲੀ (ਏਐੱਨਆਈ) : ਬਿ੍ਰਕਸ ਦੇਸਾਂ ਦੇ ਸਹਿਯੋਗ ਨਾਲ ਗ੍ਰੀਨ ਹਾਈਡ੍ਰੋਜਨ ਪਹਿਲ ’ਤੇ 22 ਅਤੇ 23 ਜੂਨ ਨੂੰ ਹੋਣ ਵਾਲੇ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਤਿਆਰ ਹੈ। ਬਿ੍ਰਕਸ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਅਧਿਕਾਰਿਤ ਬਿਆਨ ਮੁਤਾਬਕ, ਵੀਡੀਓ ਕਾਨਫਰੰਸਿੰਗ ਜ਼ਰੀਏ ਹੋਣ ਵਾਲੇ ਇਸ ਪ੍ਰੋਗਰਾਮ ਦਾ ਸੰਚਾਲਨ ਦੇਸ਼ ਦੀ ਸਭ ਤੋਂ ਵੱਡੀ ਊਰਜਾ ਉਤਪਾਦਕ ਅਤੇ ਦੁਨੀਆ ਦੀਆਂ ਵੱਡੀਆਂ ਕੰਪਨੀਆਂ ’ਚ ਸ਼ਾਮਲ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਲਿਮਟਡ ਕਰੇਗੀ। ਸੰਮੇਲਨ ਦੇ ਪਹਿਲੇ ਦਿਨ ਹਰ ਦੇਸ਼ ਦੇ ਨੁਮਾਇੰਦੇ ਹਾਈਡ੍ਰੋਜਨ ਦੀ ਵਰਤੋਂ ਅਤੇ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ’ਤੇ ਦੇਸ਼ ਵੱਲੋਂ ਕੀਤੀ ਗਈ ਪਹਿਲ ਨੂੰ ਸਾਂਝਾ ਕਰਨਗੇ।

ਪ੍ਰੋਗਰਾਮ ਦੇ ਬੁਲਾਰੇ ਹਾਈਡ੍ਰੋਜਨ ’ਤੇ ਵਿਕਸਿਤ ਵੱਖ-ਵੱਖ ਤਕਨੀਕਾਂ ਦੀ ਅਹਿਮੀਅਤ ਅਤੇ ਆਪਣੇ ਦੇਸ਼ ਲਈ ਇਨ੍ਹਾਂ ਦੀਆਂ ਪਹਿਲਾਂ ਨੂੰ ਵੀ ਸਾਂਝਾ ਕਰਨਗੇ। ਦੂਸਰੇ ਦਿਨ ਵੱਖ-ਵੱਖ ਦੇਸ਼ਾਂ ਵੱਲੋਂ ਸਮੱਗਰ ਊਰਜਾ ਨੀਤੀ ਢਾਂਚੇ ’ਚ ਹਾਈਡ੍ਰੋਜਨ ਨੂੰ ਏਕੀਕ੍ਰਿਤ ਕਰਨ ਦੇ ਵਿਚਾਰਾਂ ’ਤੇ ਪੈਨਲ ਚਰਚਾ ਹੋਵੇਗੀ। ਦੱਸਣਯੋਗ ਹੈ ਕਿ ਅਕਸ਼ੈ ਊਰਜਾ ਦੀ ਵਰਤੋਂ ਕਰ ਕੇ ਇਲੈਕਟ੍ਰੋਲਾਈਸਿਸ ਵੱਲੋਂ ਪੈਦਾ ਕੀਤੀ ਹਾਈਡ੍ਰੋਜਨ ਨੂੰ ਗ੍ਰੀਨ ਹਾਈਡ੍ਰੋਜਨ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ’ਚ ਕਾਰਬਨ ਦਾ ਕੋਈ ਅੰਸ਼ ਨਹੀਂ ਹੁੰਦਾ।

Posted By: Sunil Thapa