ਜੇਐੱਨਐੱਨ, ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੀਨੀਅਰ ਸੈਕੰਡਰੀ (ਸੀਬੀਐੱਸਈ) ਨੇ 10ਵੀਂ-12ਵੀਂ ਕਲਾਸ ਦੀ ਟਰਮ ਵਨ ਦੀ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਉਨ੍ਹਾਂ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਹੜੇ ਕੋਰੋਨਾ ਕਾਰਨ ਹਾਲੇ ਵੀ ਆਪਣੇ ਸਕੂਲ ਤੋਂ ਦੂਰ ਕਿਸੇ ਹੋਰ ਸ਼ਹਿਰ ’ਚ ਰਹਿ ਕੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਅਜਿਹੇ ਵਿਦਿਆਰਥੀਆਂ ਨੂੰ ਟਰਮ ਵਨ ਪ੍ਰੀਖਿਆ ਕੇਂਦਰ ਦਾ ਸ਼ਹਿਰ ਬਦਲਣ ਦਾ ਮੌਕਾ ਮਿਲੇਗਾ।

ਸੀਬੀਐੱਸਈ ਵੱਲੋਂ ਬੁੱਧਵਾਰ ਨੂੰ ਜਾਰੀ ਸਰਕੂਲਰ ’ਚ ਕਿਹਾ ਗਿਆ ਹੈ ਕਿ ਜਾਣਕਾਰੀ ’ਚ ਆਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਹਾਲੇ ਵੀ ਆਪਣੇ ਸਕੂਲ ਵਾਲੇ ਸ਼ਹਿਰ ’ਚ ਨਹੀਂ ਹਨ, ਉਹ ਕਿਤੇ ਹੋਰ ਰਹਿ ਰਹੇ ਹਨ। ਅਜਿਹੇ ਵਿਦਿਆਰਥੀ ਆਪਣੇ ਸਕੂਲ ਜ਼ਰੀਏ ਸੀਬੀਐੱਸਈ ਤੋਂ ਆਪਣੇ ਪ੍ਰੀਖਿਆ ਕੇਂਦਰ ਦਾ ਸ਼ਹਿਰ ਬਦਲਣ ਦੀ ਅਪੀਲ ਕਰ ਸਕਣਗੇ। ਇਸ ਬਾਰੇ ਵਿਦਿਆਰਥੀਆਂ ਨੂੰ ਛੇਤੀ ਹੀ ਸੀਬੀਐੱਸਈ ਵੱਲੋਂ ਸੂਚਿਤ ਕੀਤਾ ਜਾਵੇਗਾ ਕਿ ਉਹ ਕਦੋਂ ਤੋਂ ਆਪਣੇ ਸਕੂਲ ’ਚ ਇਸ ਲਈ ਅਰਜ਼ੀ ਦੇ ਸਕਦੇ ਹਨ। ਸਰਕੂਲਰ ’ਚ ਕਿਹਾ ਗਿਆ ਹੈਕਿ ਵਿਦਿਆਰਥੀਆਂ ਤੋਂ ਮਿਲੀਆਂ ਅਰਜ਼ੀਆਂ ਨੂੰ ਸਕੂਲ ਆਨਲਾਈਨ ਜ਼ਰੀਏ ਸੀਬੀਐੱਸਈ ਨੂੰ ਭੇਜਣਗੇ।

Posted By: Susheel Khanna