ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਦੇ ਇਲਾਜ 'ਚ ਸਭ ਤੋਂ ਕਾਰਗਰ ਦਵਾਈ ਰੈਮਡੇਸਿਵਿਰ ਦੀ ਲਾਗਤ ਘੱਟ ਕਰਨ ਤੇ ਮਰੀਜ਼ਾਂ ਨੂੰ ਸਸਤੇ ਭਾਅ ਇਸ ਦਵਾਈ ਨੂੰ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਇਸ ਦੀ ਦਰਾਮਦ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਕਈ ਕੰਪਨੀਆਂ ਰੈਮਡੇਸਿਵਿਰ ਦੇ ਉਤਪਾਦਨ 'ਚ ਜੁੱਟ ਗਈ ਹੈ। ਇਸ ਦੀ ਦਰਾਮਦ ਨੂੰ ਕਸਟਮ ਡਿਊਟੀ ਮੁਕਤ ਕਰ ਦਿੱਤਾ ਹੈ। ਕਈ ਕੰਪਨੀਆਂ ਰੈਮਡੇਸਿਵਿਰ ਦੇ ਉਤਪਾਦਨ 'ਚ ਜੁੱਟ ਗਈਆਂ ਹਨ ਤੇ ਅਗਲੇ 15 ਦਿਨਾਂ 'ਚ ਇਸ ਦਾ ਉਤਪਾਦਨ ਦੁੱਗਣਾ ਹੋ ਜਾਵੇਗਾ। ਆਗਾਮੀ ਅਕਤੂਬਰ ਮਹੀਨੇ ਤਕ ਸਰਕਾਰ ਦਾ ਇਹ ਹੁਕਮ ਮੰਨਿਆ ਜਾਵੇਗਾ।

ਵਣਜ ਅਤੇ ਸਨਅਤ ਮੰਤਰਾਲੇ ਵੱਲੋਂ ਦਿੱਤੀ ਗੀ ਜਾਣਕਾਰੀ ਮੁਤਾਬਿਕ ਰੈਮਡੇਸਿਵਿਰ ਨਾਲ ਜੁੜੇ ਕੱਚੇ ਮਾਲ ਜਾਂ ਐਕਟਿਵ ਫਾਰਮਾਸਿਊਟੀਕਲ ਇਨਗ੍ਰੇਡਿਐਂਟਸ (ਏਪੀਆਈ), ਰੈਮਡੇਸਿਵਿਰ ਦੇ ਉਤਪਾਦਨ 'ਚ ਇਸਤੇਮਾਲ ਹੋਣ ਵਾਲੇ ਖਾਸ ਕਿਸਮਤ ਦੇ ਕੱਚੇ ਮਾਲ ਬੈਟਾਸਾਈਕਲੋਡੈਕਸਟ੍ਰੀਨ ਤੇ ਰੈਮਡੇਸਿਵਿਰ ਇੰਜੈਕਸ਼ਨ ਦੀ ਦਰਾਮਦ 'ਤੇ ਹੁਣ ਕੋਈ ਫੀਸ ਨਹੀਂ ਲੱਗੇਗੀ।

ਇਸ ਫੈਸਲੇ ਦਾ ਫਾਇਦਾ ਇਹ ਹੋਵੇਗਾ ਕਿ ਰੈਮਡੇਸਿਵਿਰ ਦੀ ਉਤਪਾਦਨ ਲਾਗਤ ਘੱਟ ਜਾਵੇਗੀ ਜਿਸ ਨਾਲ ਮਰੀਜ਼ਾਂ ਨੂੰ ਇਹ ਦਵਾਈ ਘੱਟ ਕੀਮਤ 'ਤੇ ਉਪਲਬਧ ਹੋ ਸਕੀ। ਰੈਮਡੇਸਿਵਿਰ ਦੀ ਸਪਲਾਈ ਫਿਲਹਾਲ ਮੰਗ ਦੇ ਮੁਕਾਬਲੇ ਘੱਟ ਹੈ ਜਿਸ ਕਾਰਨ ਕਈ ਸੂਬਿਆਂ 'ਚ ਇਸ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਸਰਕਾਰ ਨੇ ਰੈਮਡੇਸਿਵਿਰ ਦੀ ਬਾਰਮਦ 'ਤੇ ਰੋਕ ਲਗਾ ਦਿੱਤੀ ਹੈ ਤਾਂ ਜੋ ਦੇਸ਼ ਦੇ ਕੋਰੋਨਾ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਹੋਵੇ।

ਓਧਰ ਦੇਸ਼ ਵਿਚ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਕੋਰੋਨਾ ਦੇ ਇਲਾਜ 'ਚ ਆਉਣ ਵਾਲੀ ਰੈਮਡੇਸਿਵਰ ਦਵਾਈ ਦੀ ਮੰਗ ਤੇਜ਼ ਹੋ ਗਈ ਹੈ। ਇਸ ਕਾਰਨ ਕਈ ਸੂਬਿਆਂ 'ਚ ਇਸ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਵੀ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਰੈਮਡੇਸਿਵਿਰ ਦਵਾਈ ਦੀ ਕਾਲਾਬਾਜ਼ਾਰੀ ਤੇ ਜਮ੍ਹਾਂਖੋਰੀ ਕਰ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ।

Posted By: Seema Anand