ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਭਾਰਤ 'ਚ ਵਿਦੇਸ਼ਾਂ ਤੋਂ ਆਏ ਲੋਕਾਂ ਲਈ ਸੋਧੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਜੋ 1 ਦਸੰਬਰ ਤੋਂ ਲਾਗੂ ਹੋਣਗੀਆਂ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਜ਼ਰੀਏ ਹਵਾਈ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ 'ਤੇ 14 ਦਿਨਾਂ ਦੇ ਯਾਤਰਾ ਵੇਰਵੇ ਜਮ੍ਹਾਂ ਕਰਵਾਉਣੇ ਪੈਣਗੇ। ਨਾਲ ਹੀ ਇਕ ਨੈਗੇਟਿਵ ਆਰਟੀ-ਪੀਸੀਆਰ ਟੈਸਟ ਰਿਪੋਰਟ ਅਪੋਲਡ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਾਈ ਰਿਸਕ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਉਣ ਤੋਂ ਬਾਅਦ ਕੋਵਿਡ ਟੈਸਟ ਤੇ ਹਵਾਈ ਅੱਡੇ 'ਤੇ ਇਸ ਦੇ ਰਿਜ਼ਲਟ ਦੀ ਉਡੀਕ ਕਰਨੀ ਪਵੇਗੀ। ਜੇਕਰ ਰਿਜ਼ਲਟ ਪਾਜ਼ੇਟਿਵ ਹੈ ਤਾਂ 7 ਦਿਨਾਂ ਲਈ ਹੋਮ ਕੁਆਰੰਟਾਈਨ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। 8ਵੇਂ ਦਿਨ ਇਕ ਫਿਰ ਟੈਸਟ ਕੀਤਾ ਜਾਵੇਗਾ ਤੇ ਜੇਕਰ ਨੈਗੇਟਿਵ ਹੈ ਤਾਂ ਅਗਲੇ 7 ਦਿਨਾਂ ਲਈ ਖ਼ੁਦ ਦੀ ਨਿਗਰਾਨੀ ਕਰਨੀ ਪਵੇਗੀ। ਹਾਈ ਰਿਸਕ ਦੇਸ਼ਾਂ ਨੂੰ ਛੱਡ ਕੇ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ, ਬਸ ਉਨ੍ਹਾਂ 14 ਦਿਨਾਂ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।

Posted By: Seema Anand