ਨਵੀਂ ਦਿੱਲੀ (ਏਜੰਸੀ) : ਕੇਂਦਰ ਸਰਕਾਰ ਦੁਸ਼ਮਣ ਜਾਇਦਾਦਾਂ ਅਧੀਨ ਆਉਂਦੀ ਅਚੱਲ ਜਾਇਦਾਦ ਜਿਵੇਂ ਜ਼ਮੀਨ ਤੇ ਇਮਾਰਤਾਂ ਨੂੰ ਇਸੇ ਵਿੱਤੀ ਸਾਲ 'ਚ ਵੇਚ ਕੇ ਮਾਲੀਆ ਹਾਸਲ ਕਰੇਗੀ। ਇਸ ਤੋਂ ਇਲਾਵਾ ਸਰਕਾਰ ਕੇਂਦਰੀ ਲੋਕ ਉੱਦਮਾਂ (ਸੀਪੀਐੱਸਈ) ਦੀਆਂ ਬੇਕਾਰ ਜਾਇਦਾਦਾਂ ਵੇਚ ਕੇ ਵੀ ਉਸ 'ਚੋਂ ਵੀ ਹਿੱਸਾ ਲਵੇਗੀ। ਇਸ ਨਾਲ ਵਿਨਿਵੇਸ਼ ਦਾ ਮਾਲੀਆ ਵੀ ਵਧੇਗਾ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ 'ਚ ਵੀ ਐੱਨਡੀਏ ਸਰਕਾਰ 1800 ਕਰੋੜ ਰੁਪਏ 'ਚ 'ਦੁਸ਼ਮਣ ਜਾਇਦਾਦ' ਵੇਚੀ ਸੀ। ਦੁਸ਼ਮਣ ਜਾਇਦਾਦ ਉਹ ਹੁੰਦੀ ਹੈ ਜਿਸ ਨੂੰ ਕੋਈ ਅਪਰਾਧੀ ਜਾਂ ਦੇਸ਼ ਧ੍ਰੋਹੀ ਛੱਡ ਕੇ ਵਿਦੇਸ਼ ਭੱਜ ਜਾਵੇ। ਵੰਡ ਵੇਲੇ ਪਾਕਿਸਤਾਨ ਜਾਂ ਬੰਗਲਾਦੇਸ਼ ਜਾ ਕੇ ਵਸਣ ਵਾਲੇ ਲੋਕਾਂ ਦੀਆਂ ਜਾਇਦਾਦਾਂ ਵੀ ਦੁਸ਼ਮਣ ਜਾਇਦਾਦਾਂ ਦੇ ਘੇਰੇ 'ਚ ਆਉਂਦੀਆਂ ਹਨ।

ਨਵੇਂ ਕਾਨੂੰਨ ਤਹਿਤ ਅਜਿਹੀਆਂ ਜਾਇਦਾਦਾਂ ਨੂੰ ਹੁਣ ਸਰਕਾਰ ਆਪਣੇ ਕਬਜ਼ੇ 'ਚ ਲੈ ਲੈਂਦੀ ਹੈ ਉਸ ਨੂੰ ਜ਼ਰੂਰਤ ਦੇ ਹਿਸਾਬ ਨਾਲ ਵੇਚ ਜਾਂ ਇਸਤੇਮਾਲ ਕਰ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਅਜਿਹੀਆਂ ਦੁਸ਼ਮਣ ਜਾਇਦਾਦਾਂ ਵੇਚੀਆਂ ਜਾਣਗੀਆਂ ਜਿਨ੍ਹਾਂ ਦੇ ਦਸਤਾਵੇਜ਼ ਠੀਕ ਹੋਣਗੇ।

ਡੀਆਈਪੀਏਐੱਸ ਦੇ ਸਕੱਤਰ ਅਤਨੂ ਚੱਕਰਵਰਤੀ ਨੇ ਦੱਸਿਆ ਵਿੱਤੀ ਸਾਲ 2020 ਲਈ ਸਰਕਾਰ ਨੇ ਆਪਣਾ ਵਿਨਿਵੇਸ਼ ਦਾ ਟੀਚਾ ਵਧਾ ਲਿਆ ਹੈ। ਪਹਿਲਾਂ ਇਹ ਟੀਚਾ 90 ਹਜ਼ਾਰ ਕਰੋੜ ਰੁਪਏ ਸੀ ਜਿਹੜਾ ਹੁਣ 1, 05,000 ਕਰੋੜ ਰੁਪਏ ਹੋ ਗਿਆ ਹੈ। ਇਸ ਲਈ ਵਿਨਿਵੇਸ਼ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਕਈ ਉਪਾਅ ਕੀਤੇ ਜਾਣਗੇ। ਦੁਸ਼ਮਣ ਅਚੱਲ ਜਾਇਦਾਦਾਂ ਵੇਚਣ ਦੇ ਟੀਚੇ ਬਾਰੇ ਪੁੱਛੇ ਜਾਣ 'ਤੇ ਚੱਕਰਵਰਤੀ ਨੇ ਕਿਹਾ ਕਿ ਅਸੀਂ ਅਜਿਹੇ ਟੀਚੇ ਤੈਅ ਨਹੀਂ ਕਰ ਦੇ। ਕਾਨੂੰਨੀ ਮਸਲੇ ਵਾਲੀਆਂ ਇਨ੍ਹਾਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ 'ਚ ਸਮਾਂ ਲੱਗੇਗਾ। ਇਨ੍ਹਾਂ ਜਾਇਦਦਾਂ ਦੇ ਕਾਂਟ੍ਰੈਕਟ, ਸਮਝੌਤੇ ਤੇ ਟਾਈਟਲ 'ਤੇ ਵੀ ਕੰਮ ਹੋਵੇਗਾ। ਏਅਰ ਇੰਡੀਆ ਵਰਗੇ ਵੱਡੇ ਤੇ ਛੋਟੇ ਲੈਣ-ਦੇਣ ਲਈ ਬਹੁਤ ਕੰਮ ਕਰਨਾ ਪਵੇਗਾ।