ਨਵੀਂ ਦਿੱਲੀ, ਪੀਟੀਆਈ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਦੇਸ਼ ਵਪਾਰੀ ਨੇ ਲਾਕਡਾਊਨ 'ਚ ਗਰੀਬਾਂ ਦੀ ਮਦਦ ਲਈ ਕਈ ਵੱਡੇ ਫੈਸਲੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਦੇਸ਼ ਭਰ 'ਚ 80 ਕਰੋੜ ਗ਼ਰੀਬਾਂ ਨੂੰ ਤਿੰਨ ਮਹੀਨੇ ਤਕ 5 ਕਿਲੋ ਕਣਕ ਜਾਂ ਚਾਵਲ ਤੇ ਇਕ ਕਿਲੋ ਦਾਲ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਔਰਤਾਂ, ਸੀਨੀਅਰ ਸਿਟੀਜ਼ਨਜ਼ ਤੇ ਮਜ਼ਦੂਰਾਂ ਲਈ ਕਈ ਐਲਾਨ ਕੀਤੇ ਹਨ। ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਾਕਡਾਊਨ 'ਚ ਗ਼ਰੀਬਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ 1,70,000 ਕਰੋੜ ਦੇ ਰਾਹਤ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਇਸ ਮਹਾਂਮਾਰੀ ਦੇ ਸਮੇਂ ਫਰੰਟ ਲਾਈਟ 'ਤੇ ਕੰਮ ਕਰ ਰਹੇ ਲੋਕਾਂ ਲਈ 50 ਲੱਖ ਤਕ ਦਾ ਬੀਮਾ ਵੀ ਐਲਾਨ ਕੀਤਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਇਸ ਕਦਮ ਨੂੰ ਯਕੀਨੀ ਬਣਾਇਆ ਜਾਵੇਗਾ ਲਾਕਡਾਊਨ ਦੇ ਸਮੇਂ 'ਚ ਕੋਈ ਭੁੱਖਾ ਨਾ ਸੋਵੇ। ਸਰਕਾਰੀ ਅੰਕੜਿਆਂ ਮੁਤਾਬਕ ਸਰਕਾਰ ਕੋਲ ਐੱਫਸੀਆਈ ਦੇ ਗੋਦਾਮਾਂ 'ਚ ਕੁੱਲ 58.49 ਮਿਲੀਅਨ ਟਨ ਅਨਾਜ ਜਮ੍ਹਾਂ ਹੈ। ਇਸ ਨਾਲ ਚਾਵਲ 30.97 ਮਿਲੀਅਨ ਟਨ ਹੈ ਤੇ ਕਣਕ 27.52 ਮਿਲੀਅਨ ਟਨ ਹੈ। ਇਕ ਅਪੈ੍ਲ ਦੇ ਅੰਕੜੇ ਮੁਤਾਬਕ, ਇਹ ਅਨਾਜ ਦਾ ਭੰਡਾਰ 21 ਮਿਲੀਅਨ ਟਨ ਤੋਂ ਵੀ ਜ਼ਿਆਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ 20.5 ਕਰੋੜ ਔਰਤਾਂ ਦੇ ਜਨ-ਧਨ ਖਾਤਾ 'ਚ ਘਰ ਦਾ ਖਰਚ ਚਲਾਉਣ ਲਈ ਅਗਲੇ ਤਿੰਨ ਮਹੀਨੇ 500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗ਼ਰੀਬ ਸੀਨੀਅਰ ਸਿਟੀਜ਼ਨਜ਼, ਵਿਧਵਾ ਤੇ ਦਿਵਿਆਗਾਂ ਨੂੰ ਤਿੰਨ ਮਹੀਨੇ ਪ੍ਰੀਤਾ ਮਹੀਨਾ 1,000 ਰੁਪਏ ਪੈਨਸ਼ਨ ਦਿੱਤੀ ਜਾਵੇਗੀ।ਮਨਰੇਗਾ 'ਚ ਵਧੇਗੀ ਮਜ਼ਦੂਰੀ

ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਮਨਰੇਗਾ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣ ਦਾ ਐਲਾਨ ਕੀਤਾ ਹੈ। ਮਨਰੇਗਾ ਦੀ ਮਜ਼ਦੂਰੀ ਨੂੰ 182 ਰੁਪਏ ਪ੍ਰਤੀ ਦਿਨ ਤੋਂ ਵਧਾ ਕੇ 202 ਰੁਪਏ ਪ੍ਰਤੀਦਿਨ ਕਰ ਦਿੱਤੀ ਗਈ ਹੈ। ਇਸ ਦਾ

ਫਾਇਦਾ 5 ਕਰੋੜ ਮਜ਼ਦੂਰਾਂ ਨੂੰ ਹੋਵੇਗਾ।

ਕਿਸਾਨਾਂ ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਮਿਲੇਗੀ ਕਿਸਾਨ ਯੋਜਨਾ ਦੀ ਕਿਸ਼ਤ

ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨੇ ਦੇਸ਼ ਦੇ 8.69 ਕਰੋੜ ਕਿਸਾਨਾਂ ਨੂੰ ਅਪ੍ਰੈਲ ਦੇ ਪਹਿਲਾ ਹਫ਼ਤੇ 'ਚ ਕਿਸਾਨ ਯੋਜਨਾ ਤਹਿਤ 2,000 ਰੁਪਏ ਦੀ ਕਿਸ਼ਤ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਜਵਲ ਯੋਜਨਾ ਦੇ ਅਧੀਨ ਗੈਸ ਕੁਨਕੈਸ਼ਨ ਲੈ ਚੁੱਕੀ ਔਰਤਾਂ ਨੂੰ ਅਗਲੇ ਤਿੰਨ ਮਹੀਨਿਆਂ ਤਕ ਪ੍ਰਤੀ ਮਹੀਨੇ ਇਕ ਸਿੰਲਡਰ ਮੁਫ਼ਤ 'ਚ ਦਿੱਤਾ ਜਾਵੇਗਾ।


ਮੁਲਾਜ਼ਮਾਂ ਨੂੰ ਵੱਡੀ ਰਾਹਤ

ਸਰਕਾਰ ਨੇ ਮੁਲਾਜ਼ਮਾਂ ਲਈ ਰਾਹਤ ਭਰੇ ਐਲਾਨ ਕੀਤੇ ਹਨ। ਸਰਕਾਰ ਨੇ ਮੁਲਾਜ਼ਮਾਂ ਨੂੰ ਆਪਣੇ ਈਪੀਐੱਫ ਅਕਾਊਂਟ ਨਾਲ ਤਿੰਨ ਮਹੀਨੇ ਦੀ ਸੈਲਰੀ ਦੇ ਬਰਾਬਰ ਜਾਂ 75 ਫੀਸਦੀ ਰਕਮ ਕਢਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

Posted By: Tejinder Thind