ਨਈ ਦੁਨੀਆ, ਨਵੀਂ ਦਿੱਲੀ : ਦੇਸ਼ ਇਸ ਸਮੇਂ ਕੋਰੋਨਾ ਸੰਕ੍ਰਮਣ ਨਾਲ ਜੂਝ ਰਿਹਾ ਹੈ। ਇਸ ਖ਼ਤਰਨਾਕ ਵਾਇਰਸ ਨੂੰ ਕਾਬੂ ਕਰਨ ਲਈ ਬੀਤੇ ਦੋ ਮਹੀਨਿਆਂ ਤੋਂ ਦੇਸ਼ 'ਚ ਲਾਕਡਾਊਨ ਕੀਤਾ ਗਿਆ ਹੈ, ਬਾਵਜੂਦ ਇਸਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ। ਇਸ ਵਿਚਕਾਰ ਨੀਤੀ ਕਮਿਸ਼ਨ ਦੇ ਪ੍ਰਧਾਨ ਤੇ ਕੋਵਿਡ-19 ਮੈਨੇਜਮੈਂਟ ਨੂੰ ਲੈ ਕੇ ਬਣੀ ਟਾਸਕ ਫੋਰਸ ਦੇ ਹੈੱਡ ਡਾ. ਵੀਕੇ ਪਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਦੇਸ਼ 'ਚ ਲਾਕਡਾਊਨ ਹਮੇਸ਼ਾ ਲਈ ਨਹੀਂ ਰਹਿ ਸਕਦਾ ਹੈ, ਇਹ ਜਿਸ ਟੀਚੇ ਲਈ ਕੀਤਾ ਗਿਆ ਸੀ ਅਸੀਂ ਉਸ ਮਕਸਦ 'ਚ ਕਾਫ਼ੀ ਹੱਦ ਤਕ ਸਫ਼ਲਤਾ ਹਾਸਲ ਕਰ ਚੁੱਕੇ ਹਾਂ। ਲਾਕਡਾਊਨ ਨਾਲ ਦੇਸ਼ 'ਚ ਕੋਰੋਨਾ ਕੇਸ ਦੀ ਗਿਣਤੀ ਬੇਤਹਾਸ਼ਾ ਨਹੀਂ ਵੱਧ ਸਕੀ ਤੇ ਅਸੀਂ ਇਸ ਮਹਾਮਾਰੀ ਨਾਲ ਆਪਣੇ ਸਾਥਨਾਂ ਦੀ ਸਹੀ ਵਰਤੋਂ ਕਰਕੇ ਬਿਹਤਰ ਤਰੀਕੇ ਨਾਲ ਇਸ ਮੁਸ਼ਕਲ ਘੜੀ ਦਾ ਸਾਹਮਣਾ ਕੀਤਾ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਹੀ ਦੇਸ਼ 'ਚ 6000 ਤੋਂ ਜ਼ਿਆਦਾ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ, ਜੋ ਹੁਣ ਤਕ ਇਕ ਦਿਨ 'ਚ ਮਿਲੇ ਸਭ ਤੋਂ ਜ਼ਿਆਦਾ ਮਾਮਲੇ ਹਨ।

ਦੇਸ਼ 'ਚ 1.25 ਲੱਖ ਤੋਂ ਜ਼ਿਆਦਾ ਮਾਮਲੇ

ਦੇਸ਼ 'ਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਮਰੀਜ਼ਾਂ ਦੀ ਗਿਣਤੀ 1.25 ਲੱਖ ਨੂੰ ਪਾਰ ਕਰ ਚੁੱਕੀ ਹੈ। ਪ੍ਰਵੀਨ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਵਿਗਿਆਨੀਆਂ ਮੁਤਾਬਕ ਜੇ ਲਾਕਡਾਊਨ ਨਾ ਕੀਤਾ ਜਾਂਦਾ ਤਾਂ 15.9 ਲੱਖ ਕੋਰੋਨਾ ਮਰੀਜ਼ ਹੁੰਦੇ ਤੇ 51000 ਦੀ ਮੌਤ ਹੁੰਦੀ, ਉੱਥੇ ਸਾਡਾ ਅਨੁਮਾਨ ਹੈ ਕਿ ਲਾਕਡਾਊਨ ਪੀਰੀਅਡ 'ਚ 20 ਲੱਖ ਕੋਰੋਨਾ ਮਰੀਜ਼ ਹੋ ਜਾਂਦੇ।

ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਲਾਕਡਾਊਨ ਤੋਂ ਪਹਿਲਾਂ ਸੰਕ੍ਰਮਣ 22 ਫੀਸਦੀ ਦੀ ਦਰ ਨਾਲ ਵੱਧ ਰਿਹਾ ਸੀ ਪਰ ਲਾਕਡਾਊਨ ਤੋਂ ਬਾਅਦ ਇਹ ਡਿੱਗ ਕੇ 5.5 ਫੀਸਦੀ ਰਹਿ ਗਿਆ। ਕੋਰੋਨਾ ਮਾਮਲਿਆਂ ਨੂੰ ਦੁੱਗਣਾ ਹੋਣ 'ਚ 3 ਦਿਨ ਲੱਗੇ ਰਹੇ ਸਨ ਤੇ ਹੁਣ ਇਸ ਦੀ ਰਫ਼ਤਾਰ 13.5 ਦਿਨ ਹੋ ਗਈ ਹੈ। ਇਕ ਸਮੇਂ ਤਾਂ ਇਹ 17 ਦਿਨ ਤਕ ਪਹੁੰਚ ਗਈ ਸੀ।

5 ਸ਼ਹਿਰਾਂ 'ਚ ਹੀ 60 ਫੀਸਦ ਮਾਮਲੇ

ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਚਾਹੇ ਹੀ ਸਵਾ ਲੱਖ ਨੂੰ ਪਾਰ ਕਰ ਗਈ ਹੈ ਪਰ ਕੁਝ ਇਲਾਕਿਆਂ ਤੋਂ ਹੀ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਦੇ ਪੰਜ ਸ਼ਹਿਰਾਂ ਤੋਂ ਹੀ ਕੋਰੋਨਾ ਦੇ ਹੁਣ ਤਕ 60 ਫੀਸਦੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ 'ਚ ਮੁੰਬਈ, ਅਹਿਮਦਾਬਾਦ, ਪੁਣੇ, ਦਿੱਲੀ ਤੇ ਕੋਲਕਾਤਾ ਸ਼ਾਮਲ ਹੈ।

Posted By: Amita Verma