ਜੇਐੱਨਐੱਨ, ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਸਾਫ ਕੀਤਾ ਕਿ ਸੁਡਾਨ ਦੀ ਫੈਕਟਰੀ 'ਚ 6 ਭਾਰਤੀ ਮਾਰੇ ਗਏ ਸਨ। ਫੈਕਟਰੀ 'ਚ 58 ਭਾਰਤੀ ਮਜ਼ਦੂਰੀ ਦਾ ਕੰਮ ਕਰ ਰਹੇ ਸਨ। 8 ਭਾਰਤੀ ਹਸਪਤਾਲ 'ਚ ਭਰਤੀ ਹਨ ਤੇ 11 ਅਣਪਛਾਤੇ ਹਨ। 33 ਭਾਰਤੀ ਸੁਰੱਖਿਅਤ ਹਨ। ਗੌਰਤਲਬ ਹੈ ਕਿ ਪਹਿਲਾਂ ਕਿਹਾ ਗਿਆ ਸੀ ਕਿ ਸੁਡਾਨ ਦੀ ਫੈਕਟਰੀ 'ਚ ਹੋਏ ਬਲਾਸਟ 'ਚ 18 ਭਾਰਤੀ ਮਾਰੇ ਗਏ ਹਨ।

ਭਗੌੜੇ ਨਿਤਿਆਨੰਦ ਸਵਾਮੀ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਨਿਤਿਆਨੰਦ ਸਵਾਮੀ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਹੈ। ਉਸ ਨੂੰ ਨਵੀਨੀਕਰਨ ਕੀਤੇ ਜਾਣ ਦੇ ਆਵੇਦਨ ਨੂੰ ਖ਼ਾਰਜ ਕਰ ਦਿੱਤਾ ਹੈ।

Posted By: Amita Verma