ਏਐਨਆਈ, ਨਵੀਂ ਦਿੱਲੀ : ਭਾਰਤ ਸਰਕਾਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਅੰਤਰਰਾਸ਼ਟਰੀ ਵੀਡੀਓ ਬਲਾਗ ਮੁਕਾਬਲੇ 'MyLifeMyYoga' ਦਾ ਆਗਾਜ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਵਿਚ ਇਨ੍ਹਾਂ ਮੁਕਾਬਲਿਆਂ ਦਾ ਐਲਾਨ ਕੀਤਾ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਮਈ ਨੂੰ ਪ੍ਰਸਾਰਿਤ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ 'MyLifeMyYoga' ਮੁਕਾਬਲੇ ਦਾ ਐਲਾਨ ਕੀਤਾ ਸੀ। ਪੀਐੱਮ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਰੋਨਾ ਕਾਲ ਵਿਚ ਯੋਗ ਪ੍ਰਤੀ ਪੂਰੀ ਦੁਨੀਆ ਦਾ ਵਿਸ਼ਵਾਸ ਹੋਰ ਵਧਿਆ ਹੈ। ਪੀਐੱਮ ਮੋਦੀ ਨੇ ਦੱਸਿਆ ਕਿ ਤੁਹਾਡੇ ਜੀਵਨ ਵਿਚ ਯੋਗ ਨੂੰ ਵਧਾਉਣ ਲਈ ਆਯੂਸ਼ ਮੰਤਰਾਲਾ ਨੇ ਇਸ ਵਾਰ ਇਕ ਅਨੋਖਾ ਪ੍ਰਯੋਗ ਕੀਤਾ ਹੈ। ਆਯੂਸ਼ ਮੰਤਰਾਲਾ ਨੇ 'MyLifeMyYoga' ਨਾਂ ਨਾਲ ਅੰਤਰਰਾਸ਼ਟਰੀ ਵੀਡੀਓ ਬਲਾਗ 'ਤੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਹੈ। ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਲੋਕ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ। ਪੀਐੱਮ ਮੋਦੀ ਨੇ ਇਹ ਵੀ ਦੱਸਿਆ ਕਿ ਪ੍ਰਤੀਯੋਗਤਾ ਵਿਚ ਕਿਵੇਂ ਭਾਗ ਲਿਆ ਜਾ ਸਕਦਾ ਹੈ।

ਇੰਝ ਲੈ ਸਕਦੇ ਹੋ ਮੁਕਾਬਲੇ ਵਿਚ ਹਿੱਸਾ

ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਕਿਵੇਂ ਭਾਗ ਲਿਆ ਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਇਸ ਵਿਚ ਹਿੱਸਾ ਲੈਣ ਲਈ ਤੁਹਾਨੂੰ ਆਪਣਾ ਤਿੰਨ ਮਿੰਟ ਦਾ ਇਕ ਵੀਡੀਓ ਆਯੂਸ਼ ਮੰਤਰਾਲਾ ਦੀ ਵੈੱਬਸਾਈਟ 'ਤੇ ਅਪਲੋਡ ਕਰਨਾ ਹੋਵੇਗਾ। ਇਸ ਵੀਡੀਓ ਵਿਚ ਤੁਸੀਂ ਜੋ ਯੋਗ ਜਾਂ ਆਸਣ ਕਰਦੇ ਹੋ, ਉਸ ਨੂੰ ਕਰਦੇ ਹੋਏ ਦਿਖਾਉਣਾ ਹੈ ਅਤੇ ਇਹ ਵੀ ਦੱਸਣਾ ਹੈ ਕਿ ਯੋਗ ਨਾਲ ਤੁਹਾਡੇ ਜੀਵਨ 'ਚ ਕਿਸ ਤਰ੍ਹਾਂ ਦਾ ਬਦਲਾਅ ਆਇਆ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਇਸ ਪ੍ਰਤੀਯੋਗਤਾ ਵਿਚ ਜ਼ਰੂਰ ਭਾਗ ਲਓ ਅਤੇ ਇਨ੍ਹਾਂ ਤਰੀਕਿਆਂ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਹਿੱਸਾ ਬਣੋ।

Posted By: Tejinder Thind