ਨਵੀਂ ਦਿੱਲੀ, ਪੀਟੀਆਈ : ਜੰਮੂ-ਕਸ਼ਮੀਰ ਨੂੰ ਚੀਨ ਦਾ ਹਿੱਸਾ ਦਿਖਾਏ ਜਾਣ ਨੂੰ ਲੈ ਕੇ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ (Micro blogging site Twitter) ਨੂੰ ਭਾਰਤ ਸਰਕਾਰ ਨੇ ਸਖ਼ਤ ਚੇਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਸਨਮਾਨ ਕਰਨ ਦੀ ਟਵਿੱਟਰ ਦੀ ਹਰ ਕੋਸ਼ਿਸ਼ ਅਸਵੀਕਾਰ ਹੈ। ਅਜਿਹੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟਵਿੱਟਰ ਨੇ ਲੇਹ ਦੀ ਭੂਗੋਲਿਕ ਸਥਿਤੀ ਬਣਾਉਂਦੇ ਹੋਏ ਉਸ ਨੂੰ People Republic of China ਦਾ ਹਿੱਸਾ ਦੱਸ ਦਿੱਤਾ ਸੀ।

ਆਈਟੀ ਮੰਤਰਾਲੇ ਦੇ ਸਕੱਤਰ ਅਜੇ ਸਾਹਨੀ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਕੜੇ ਸ਼ਬਦਾਂ 'ਚ ਇਕ ਚਿੱਠੀ ਲਿਖੀ ਹੈ। ਸਾਹਨੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਈ ਵੀ ਕੋਸ਼ਿਸ਼ ਨਾ ਸਿਰਫ਼ ਟਵਿੱਟਰ ਦੀ ਵੱਕਾਰ ਨੂੰ ਘੱਟ ਕਰਦਾ ਹੈ ਬਲਕਿ ਮਾਧਿਅਮ ਹੋਣ ਦੇ ਨਾਤੇ ਟਵਿੱਟਰ ਦੀ ਨਿਰਪੱਖਤਾ ਨੂੰ ਵੀ ਸ਼ੱਕੀ ਬਣਾਉਂਦਾ ਹੈ। ਸਾਹਨੀ ਨੇ ਆਪਣੀ ਚਿੱਠੀ 'ਚ ਟਵਿੱਟਰ ਨੂੰ ਯਾਦ ਕਰਵਾਇਆ ਹੈ ਕਿ ਲੇਹ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਦਫ਼ਤਰ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਲੱਦਾਖ ਤੇ ਜੰਮੂ-ਕਸ਼ਮੀਰ ਦੋਵੇਂ ਭਾਰਤ ਦੇ ਵੱਖਰਾ ਤੇ ਅਟੁੱਟ ਅੰਗ ਹੈ ਤੇ ਭਾਰਤ ਦੇ ਸੰਵਿਧਾਨ ਨਾਲ ਪ੍ਰਬੰਧਿਤ ਹੈ।

ਸਰਕਾਰ ਨੇ ਟਵਿੱਟਰ ਨੂੰ ਭਾਰਤੀ ਨਾਗਰਿਕਾਂ ਦੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਨ ਲਈ ਕਿਹਾ ਹੈ। ਸਰਕਾਰ ਨੇ ਇਹ ਵੀ ਸਾਫ ਕਿਹਾ ਹੈ ਕਿ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਅਸਮਾਨ ਕਰਨ ਦੀ ਟਵਿੱਟਰ ਦੀ ਕੋਈ ਵੀ ਕੋਸ਼ਿਸ਼ (ਜਿਵੇ ਕਿ ਮੈਪ ਦੇ ਮਾਮਲੇ 'ਚ ਕੀਤਾ ਗਿਆ ਹੈ) ਪੂਰੀ ਤਰ੍ਹਾਂ ਨਾਲ ਗੈਰਕਾਨੂੰਨੀ ਤੇ ਅਸਵੀਕਾਰੀ ਹੈ।

ਵਿਵਾਦ ਤੋਂ ਬਾਅਦ ਟਵਿੱਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਾਨੂੰ ਇਸ ਤਕਨੀਕੀ ਗ਼ਲਤੀ ਬਾਰੇ ਐਤਵਾਰ ਨੂੰ ਪਤਾ ਲੱਗਾ ਤੇ ਅਸੀਂ ਇਸ ਦੀ ਸੰਵੇਦਨਸ਼ੀਲਤਾ ਸਮਝਦੇ ਹਾਂ ਤੇ ਉਸ ਦਾ ਸਨਮਾਨ ਕਰਦੇ ਹਾਂ। ਟੀਮਾਂ ਨੇ ਤੇਜ਼ੀ ਨਾਲ ਜਾਂਚ ਕਰ ਜਿਓਟੈਗ (Jiotag) ਮਸਲੇ ਨੂੰ ਸੁਲਝਾ ਦਿੱਤਾ ਹੈ।

Posted By: Rajnish Kaur