ਜੇਐੱਨਐੱਨ, ਨਵੀਂ ਦਿੱਲੀ : ਦੇਸ ਦੇ ਲੱਖਾਂ ਕਰਮਚਾਰੀਆਂ ਲਈ ਬਹੁਤ ਹੀ ਰਾਹਤ ਭਰੀ ਖ਼ਬਰ ਹੈ। ਕੋਰੋਨਾ ਦੇ ਕਹਿਰ ਕਾਰਨ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ 50 ਸਾਲ ਤੋਂ ਜ਼ਿਆਦਾ ਉਮਰ ਦੇ ਮੁਲਾਜ਼ਮਾਂ ਨੂੰ ਕਾਅਰੰਟਾਈਨ 'ਚ ਜਾਣ ਦੀ ਆਗਿਆ ਦੇ ਦਿੱਤੀ ਹੈ। ਇਸ ਲਈ ਬਕਾਇਦਾ 15 ਦਿਨਾਂ ਦੀ ਛੁੱਟੀ ਵੀ ਮਨਜੂਰ ਕਰ ਦਿੱਤੀ ਗਈ ਹੈ। ਭਾਵ ਇਹ ਵਿਵਸਥਾ 4 ਅਪ੍ਰੈਲ,2020 ਤਕ ਲਈ ਲਾਗੂ ਰਹੇਗੀ। ਖ਼ਾਸ ਗੱਲ ਇਹ ਹੈ ਕਿ ਇਸ ਛੁੱਟੀ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਸਰਟੀਫਿਕੇਟ ਵੀ ਨਹੀਂ ਦੇਣਾ ਪਵੇਗਾ। ਇਹ ਆਦੇਸ਼ ਸਮੂਹ ਕੇਂਦਰੀ ਦਫ਼ਤਰਾਂ, ਮੰਤਰਾਲਿਆਂ, ਵਿਭਾਗਾਂ ਲਈ ਲਾਗੂ ਹੋਵੇਗਾ।

ਜਾਣੋ ਕੇਂਦਰ ਸਰਕਾਰ ਦੇ ਆਦੇਸ਼ ਸਬੰਧੀ ਵਿਸਥਾਰ ਸਹਿਤ ਜਾਣਕਾਰੀ


ਕੋਰੋਨਾ ਵਾਇਰਸ ਦੇ ਦੇਸ਼ 'ਚ ਖ਼ਤਰਾ ਵਧ ਚੁੱਕਾ ਹੈ। ਇਸ ਦੇ ਚਲਦੇ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਹਿੱਤ 'ਚ ਅਹਿਮ ਫ਼ੈਸਲਾ ਲਿਆ ਹੈ। ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 15 ਦਿਨਾਂ ਲਈ ਜ਼ਰੂਰੀ ਛੁੱਟੀ 'ਤੇ ਭੇਜਣ ਦਾ ਫ਼ੈਸਲਾ ਲਿਆ ਹੈ। ਇਸ ਛੁੱਟੀ ਦੀ ਮਾਨਤਾ 50 ਸਾਲ ਤੋਂ ਉਮਰ ਵਰਗ ਦੇ ਉੱਪਰ ਦੇ ਮੁਲਾਜ਼ਮਾਂ ਲਈ ਰੱਖੀ ਗਈ ਹੈ। ਜੋ ਮੁਲਾਜ਼ਮ ਪਹਿਲਾਂ ਤੋਂ ਸ਼ੂਗਰ, ਸਾਹ ਤੇ ਕਿਸੇ ਬਿਮਾਰੀ ਨਾਲ ਗ੍ਰਸਤ ਹੋਣਗੇ ਉਨ੍ਹਾਂ ਨੂੰ ਇਨ੍ਹਾਂ ਛੁੱਟੀਆਂ ਦੀ ਸਹੂਲਤ ਮਿਲੇਗੀ। ਕਿਰਤ ਤੇ ਸਿਖਲਾਈ ਵਿਭਾਗ ਵੱਲੋਂ ਇਹ ਆਦੇਸ਼ ਮੁਲਾਜ਼ਮਾਂ ਦੇ ਸਿਹਤ ਨੂੰ ਧਿਆਨ 'ਚ ਰਖਦਿਆਂ ਜਾਰੀ ਕੀਤਾ ਗਿਆ ਹੈ।

ਆਪਣੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦੇਣ ਲਈ ਸਰਕਾਰ ਨੇ ਕੇਂਦਰੀ ਨਾਗਰਿਕ ਸੇਵਾਵਾਂ (ਛੁੱਟੀ), ਨਿਯਮ 1972 'ਚ ਆਖਰ ਢਿੱਲ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਸ ਦਾਇਰੇ 'ਚ ਆਉਣ ਵਾਲੇ ਮੁਲਾਜਮਾਂ ਨੂੰ ਛੁੱਟੀ 'ਤੇ ਜਾਣ ਦੀ ਸਲਾਹ ਵੀ ਦਿੱਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਛੁੱਟੀ 'ਤੇ ਜਾਣ ਨਾਲ ਤੁਹਾਡੀ ਸਿਹਤ ਤਾਂ ਸੁਰੱਖਿਅਤ ਰਹੇਗੀ ਹੀ ਨਾਲ ਹੀ ਸਿਹਤ ਸੇਵਾਵਾਂ 'ਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਪਵੇਗਾ।

ਸਰਕਾਰ ਨੇ ਮੁਲਾਜ਼ਮਾਂ ਨੂੰ ਵਰਗਾਂ 'ਚ ਵੰਡਿਆ

ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚਲਦੇ ਸਰਕਾਰ ਨੇ ਮੁਲਾਜ਼ਮਾਂ ਦਾ ਵਰਗੀਕਰਨ ਕੀਤਾ ਹੈ। ਇਸ ਤਹਿਤ 'ਖ' ਤੇ 'ਗ' ਸ਼੍ਰੇਣੀ ਦੇ ਕਰੀਬ 50 ਫ਼ੀਸਦੀ ਮੁਲਾਜ਼ਮਾਂ ਨੂੰ ਵਰਕ ਟੂ ਹੋਮ ਭਾਵ ਘਰ ਤੋਂ ਕੰਮ ਕਰਨ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਹੋਰ ਮੁਲਾਜ਼ਮਾਂ ਨੂੰ ਨਿਯਮਿਤ ਤੌਰ 'ਤੇ ਕੰਮ ਕਰਨ ਲਈ ਦਫ਼ਤਰ ਆਉਣ ਹੀ ਪਵੇਗਾ। ਘਰ ਤੋਂ ਕੰਮ ਕਰਨ ਦੀ ਵਿਵਸਥਾ ਦੇ ਨਾਲ ਹੀ ਸਰਕਾਰ ਨੇ ਕੰਮ ਦੇ ਘੰਟਿਆਂ ਭਾਵ ਵਰਕਿੰਗ ਘੰਟਿਆਂ 'ਚ ਵੀ ਪਰਿਵਰਤਨ ਕੀਤੇ ਜਾਣ ਦੇ ਸੰਕੇਤ ਦਿੱਤੇ ਹਨ।

Posted By: Rajnish Kaur