Railway News, Indian Railways News : ਜੇਐੱਨਐੱਨ, ਰਾਂਚੀ : ਭਾਰਤੀ ਰੇਲਵੇ, ਆਈਆਰਸੀਟੀਸੀ (Indian Railway IRCTC) ਰੇਲ ਯਾਤਰੀ (Train Passengers) ਦੱਖਣੀ ਪੂਰਬੀ ਰੇਲਵੇ ਜ਼ੋਨ (South East Railway) 'ਚ ਇਕ ਮਾਰਚ ਤੋਂ ਅਣਰਾਖਵੀਂ ਟਿਕਟ (General Ticket) ਵੀ ਮੋਬਾਈਲ 'ਤੇ ਬੁੱਕ ਕਰਵਾ ਸਕਣਗੇ। ਇਸ ਦੇ ਲਈ ਰੇਲਵੇ ਨੇ ਅਣ-ਰਾਖਵੀਂ ਟਿਕਟ ਦੀ ਬੁਕਿੰਗ (Unreserved Ticket) ਲਈ ਬਣਾਇਆ ਗਿਆ ਐਪ (IRCTC Ticketing Mobile App) ਮੁੜ ਐਕਟਿਵ ਕਰਨ ਜਾ ਰਿਹਾ ਹੈ। ਇਕ ਮਾਰਚ ਤੋਂ ਇਸ ਐਪ 'ਤੇ ਜਨਰਲ ਟਿਕਟਾਂ (General Ticket) ਦੀ ਬੁਕਿੰਗ ਕੀਤੀ ਜਾ ਸਕੇਗੀ। ਰੇਲਵੇ (Railways) ਅਧਿਕਾਰੀਆਂ ਨੇ ਇਸ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।

ਇੱਧਰ ਕੋਰੋ ਦੇ ਮਰੀਜ਼ ਮੁੜ ਵਧਣ ਲੱਗੇ ਹਨ। ਇਸ ਨੂੰ ਦੇਖਦੇ ਹੋਏ ਅਣਰਾਖਵੇਂ ਟਿਕਟ ਕਾਊਂਟਰ 'ਤੇ ਭੀੜ ਘਟਾਉਣ ਲਈ ਦੱਖਣੀ-ਪੂਰਬੀ ਰੇਲਵੇ ਨੇ ਮੋਬਾਈਲ ਐਪ ਜ਼ਰੀਏ ਅਣਰਾਖਵੀਂ ਟਿਕਟ ਵੀ ਮੋਬਾਈਲ ਐਪ ਜ਼ਰੀਏ ਬੁੱਕ ਕਰਵਾ ਸਕਾਂਗੇ।

ਇਸ ਵਾਰ ਵੱਡੇ ਸਟੇਸ਼ਨਾਂ ਤੋਂ ਇਲਾਵਾ ਛੋਟੇ ਸਟੇਸ਼ਨਾਂ ਲਈ ਵੀ ਐਪ ਜ਼ਰੀਏ ਅਣਰਾਖਵੀਂ ਟਿਕਟ ਬੁੱਕ ਕੀਤੀ ਜਾ ਸਕੇਗੀ। ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਪੂਰਬੀ ਜ਼ੋਨ ਤਹਿਤ ਆਉਣ ਵਾਲੇ ਸਟੇਸ਼ਨਾਂ ਤੋਂ ਜ਼ੋਨ ਦੇ ਹੀ ਸਟੇਸ਼ਨ ਲਈ ਮੋਬਾਈਲ 'ਤੇ ਟਿਕਟ ਬੁੱਕ ਕੀਤੀ ਜਾ ਸਕੇਗੀ। ਕਾਬਿਲੇਗ਼ੌਰ ਹੈ ਕਿ ਦੱਖਣੀ ਪੂਰਬੀ ਜ਼ੋਨ ਨੇ ਜਨਰਲ ਟਿਕਟਾਂ ਦੀ ਬੁਕਿੰਗ ਲਈ ਮੋਬਾਈਲ ਐਪ ਬਣਾਇਆ ਸੀ।

ਕੋਰੋਨਾ ਮਹਾਮਾਰੀ ਆਉਣ 'ਤੇ ਜਦੋਂ ਲਾਕਡਾਊਨ 'ਚ ਟ੍ਰੇਨਾਂ ਬੰਦ ਹੋਈਆਂ ਤਾਂ ਇਹ ਐਪ ਵੀ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਟ੍ਰੇਨਾਂ ਤਾਂ ਚੱਲਣ ਲੱਗੀਆਂ, ਜਨਰਲ ਟਿਕਟਾਂ ਦੀ ਬੁਕਿੰਗ ਲਈ ਬਣਾਇਆ ਗਿਆ ਐਪ ਬੰਦ ਸੀ। ਪਰ ਹੁਣ ਇਸ ਨੂੰ ਦੁਬਾਰਾ ਐਕਟਿਵ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

Posted By: Seema Anand