ਨਈਂ ਦੁਨੀਆ, ਨਵੀਂ ਦਿੱਲੀ : ਆਮ ਜਨਤਾ ਲਈ ਖੁਸ਼ਖ਼ਬਰੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਆਮ ਜਨਤਾ ਲਈ ਕਾਫੀ ਹਰਮਨ-ਪਿਆਰੀ ਸਰਕਾਰੀ ਯੋਜਨਾ ਹੈ। ਇਸਨੂੰ ਸ਼ੁਰੂ ਕਰਨ ਦਾ ਮਕਸਦ ਸਮਾਜ ਦੇ ਘੱਟ ਆਮਦਨ ਵਰਗ ਦੇ ਲੋਕਾਂ ਨੂੰ ਰਿਆਇਤੀ ਬਜਟ 'ਚ ਪੱਕੇ ਆਵਾਸ ਦੀ ਸੁਵਿਧਾ ਉਪਲੱਬਧ ਕਰਵਾਉਣਾ ਹੈ। ਇਸ ਯੋਜਨਾ ਦਾ ਮੁੱਖ ਆਕਰਸ਼ਣ ਇਸ 'ਤੇ ਮਿਲਣ ਵਾਲੀ ਢਾਈ ਲੱਖ ਰੁਪਏ ਦੀ ਸਬਸਿਡੀ ਹੈ। ਇਸਨੂੰ ਲੈ ਕੇ ਤਾਜ਼ਾ ਖ਼ਬਰ ਇਹ ਹੈ ਕਿ ਹੁਣ ਸਰਕਾਰ ਨੇ ਕ੍ਰੇਡਿਟ ਲਿੰਕਡ ਸਬਸਿਡੀ ਯੋਜਨਾ ਤਹਿਤ ਹੋਮ ਲੋਨ 'ਤੇ ਦਿੱਤੀ ਜਾਣ ਵਾਲੀ ਇੰਟਰੈਸਟ ਸਬਸਿਡੀ ਦੀ ਤਰੀਕ ਵਧਾ ਕੇ 31 ਮਾਰਚ, 2021 ਕਰ ਦਿੱਤੀ ਹੈ। ਇਸ ਯੋਜਨਾ ਦਾ ਲਾਭ 6 ਲੱਖ ਰੁਪਏ ਤੋਂ 18 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ। PMAY ਯੋਜਨਾ ਤਹਿਤ ਅਪਲਾਈ ਕਰਨ ਅਤੇ ਹੋਮ ਲੋਨ 'ਤੇ ਸਬਸਿਡੀ ਦਾ ਲਾਭ ਲੈਣ ਲਈ ਸਮੂਹ EWS, LIG ਵਰਗ ਲਈ ਅੰਤਿਮ ਤਾਰੀਕ 31 ਮਾਰਚ 2022 ਹੈ।

PMAY ਆਨਲਾਈਨ ਅਤੇ ਆਫਲਾਈਨ ਅਪਲਾਈ ਲਈ ਇਨ੍ਹਾਂ ਤਰੀਕਿਆਂ ਨੂੰ ਅਪਣਾਓ :

1. ਸਭ ਤੋਂ ਪਹਿਲਾਂ ਤੁਸੀਂ PMAY ਦੀ ਅਧਿਕਾਰਿਤ ਵੈਬਸਾਈਟ http://pmaymis.gov.in ਨੂੰ ਖੋਲ੍ਹੋ।

2. ਇਥੇ ਆਉਣ ਤੋਂ ਬਾਅਦ ਤੁਹਾਨੂੰ Citizen Assessment ਲਿੰਕ ਦਾ ਵਿਕੱਲਪ ਚੁਣਨਾ ਹੋਵੇਗਾ।

3. ਇਸਤੋਂ ਬਾਅਦ ਆਪਣਾ ਆਧਾਰ ਨੰਬਰ ਦਰਜ ਕਰਨ ਦੇ ਆਪਸ਼ਨ ਨੂੰ ਚੁਣਨ 'ਤੇ ਤੁਹਾਨੂੰ 'Check Aadhaar/VID No. Existence' ਦੇ ਪੇਜ 'ਤੇ ਰੀ-ਡਾਈਰੈਕਟ ਕੀਤਾ ਜਾਵੇਗਾ। ਇਥੇ ਤੁਹਾਨੂੰ ਆਪਣਾ ਆਧਾਨ ਨੰਬਰ ਜਮ੍ਹਾਂ ਕਰਾਉਣਾ ਹੋਵੇਗਾ।

4. PMAY ਐਪਲੀਕੇਸ਼ਨ ਨੂੰ ਸੇਵ ਕਰੋ। ਸਾਰੀ ਜਾਣਕਾਰੀ ਦਰਜ ਹੋਣ ਤੋਂ ਬਾਅਦ ਤੁਹਾਨੂੰ ਡਿਸਕਲੇਮਰ ਚੈਕਬਾਕਸ ਦੇ ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਇਸਤੋਂ ਬਾਅਦ ਤੁਹਾਨੂੰ ਕੈਪਚਾ ਦਰਜ ਕਰਨਾ ਹੋਵੇਗਾ। ਇਸਦਾ ਪ੍ਰਿੰਟ-ਆਊਟ ਵੀ ਲਿਆ ਜਾ ਸਕਦਾ ਹੈ।

PMAY ਐਪਲੀਕੇਸ਼ਨ ਲਈ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

- ਤੁਸੀਂ ਇਹ ਧਿਆਨ ਰੱਖੋ ਕਿ ਅਧਿਕਾਰਿਤ ਵੈਬਸਾਈਟ 'ਤੇ ਜਾਂ ਕਾਮਨ ਸਰਵਿਸ ਸੈਂਟਰ 'ਚ ਮਿਲਣ ਵਾਲੇ PMAY ਅਪਲਾਈਮੈਂਟ ਫਾਰਮ ਨੂੰ ਹੀ ਭਰੋ।

- ਫਾਰਮ ਭਰਨ ਤੋਂ ਪਹਿਲਾਂ ਤੁਸੀਂ ਆਪਣੇ ਸਾਰੇ ਜ਼ਰੂਰੀ ਕਾਗਜ਼ਾਤ ਇਕੱਠੇ ਤਿਆਰ ਕਰਕੇ ਰੱਖ ਲਓ।

- ਫਾਰਮ 'ਚ ਬਿਨੈਕਾਰਾਂ ਨੂੰ ਸਾਰੇ ਸਹੀ ਜਾਣਕਾਰੀ ਭਰਨੀ ਹੋਵੇਗੀ। ਜੇਕਰ ਕੋਈ ਜਾਣਕਾਰੀ ਗਲਤ ਪਾਈ ਗਈ ਹੋਵੇ ਤਾਂ ਤੁਹਾਡੀ ਐਪਲੀਕੇਸ਼ਨ ਰੱਦ ਹੋ ਸਕਦੀ ਹੈ।

PMAY ਯੋਜਨਾ ਦੇ ਬਿਨੈਕਾਰਾਂ ਲਈ ਇਹ ਹੈ ਜ਼ਰੂਰੀ ਡਾਕੂਮੈਂਟਸ

- ਆਧਾਰ ਨੰਬਰ

- ਆਈਡੀ ਪਰੂਫ, ਪੈਨ ਕਾਰਡ, ਵੋਟਰ ਆਈਡੀ, ਪਾਸਪੋਰਟ, ਡ੍ਰਾਈਵਿੰਗ ਲਾਇਸੰਸ ਆਦਿ।

- ਆਵਾਸ ਜਾਂ ਨਿਵਾਸ ਦਾ ਪ੍ਰਮਾਣ, ਵੋਟ ਕਰਨ ਵਾਲੇ ਦਾ ਪਛਾਣ-ਪੱਤਰ, ਪਾਸਪੋਰਟ, ਡ੍ਰਾਈਵਿੰਗ ਲਾਇਸੰਸ, ਜਿਸ 'ਚ ਘਰ ਦਾ ਪੱਕਾ ਪਤਾ ਹੋਵੇ।

- ਰਾਸ਼ਟਰੀਅਤਾ ਦਾ ਪ੍ਰਮਾਣ-ਪੱਤਰ ਦੇਣਾ ਹੋਵੇਗਾ, ਜਿਵੇਂ ਪਾਸਪੋਰਟ ਜਾਂ ਵੋਟਰ ਆਈਡੀ।

- ਜੋ ਲੋਕ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਅਤੇ ਘੱਟ ਆਮਦਨ ਵਰਗ ਸਮੂਹਾਂ ਦੀ ਸ਼੍ਰੇਣੀ 'ਚ ਆਉਂਦੇ ਹਨ, ਉਨ੍ਹਾਂ ਨੂੰ ਆਪਣੀ ਆਮਦਨ ਦਾ ਪ੍ਰਮਾਣ-ਪੱਤਰ ਦੇਣਾ ਹੋਵੇਗਾ। ਇਸ 'ਚ ਸੈਲਰੀ ਸਲਿੱਪ ਅਤੇ ਆਮਦਨੀ ਰਿਟਰਨ ਪੇਸ਼ ਕਰਨਾ ਲਾਜ਼ਮੀ ਹੈ।

- ਪ੍ਰਾਪਰਟੀ ਅਸੈਸਮੈਂਟ ਸਰਟੀਫਿਕੇਟ ਵੀ ਦੇਣੇ ਹੋਣਗੇ। ਇਸ 'ਚ ਬੈਂਕ ਸਟੇਟਮੈਂਟ ਜ਼ਰੂਰੀ ਹੈ। ਜੇਕਰ ਬਿਨੈਕਾਰ ਕੋਲ ਪੱਕਾ ਘਰ ਨਹੀਂ ਹੈ ਤਾਂ ਵੀ ਇਸਦਾ ਪ੍ਰਮਾਣ-ਪੱਤਰ ਦੇਣਾ ਹੋਵੇਗਾ।

Posted By: Ramanjit Kaur