Good News ਨਈਂ ਦੁਨੀਆ : ਦੇਸ਼ 'ਚ ਕੋਰੋਨਾ ਸੰਕ੍ਰਮਣ ਦਾ ਸਭ ਤੋਂ ਬੁਰਾ ਦੌਰ ਖ਼ਤਮ ਹੋ ਚੁੱਕੇ ਹੈ ਤੇ ਹੁਣ ਲਗਾਤਾਰ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ। ਦੇਸ਼ ਦੇ ਵਿਗਿਆਨਿਕ ਸੰਸਥਾਨਾਂ ਨੇ ਦਾਅਵਾ ਕੀਤਾ ਹੈ ਕਿ ਫਰਵਰੀ 2021 ਤਕ ਦੇਸ਼ 'ਚ ਕੋਰੋਨਾ ਸੰਕ੍ਰਮਣ ਕਾਬੂ 'ਚ ਹੋ ਜਾਵੇਗਾ ਤੇ ਇਸ ਮਹਾਮਾਰੀ 'ਤੇ ਪੂਰੀ ਤਰ੍ਹਾ ਨਾਲ ਰੋਕ ਪਾ ਲਈ ਜਾਵੇਗੀ। ਫ਼ਿਲਹਾਲ ਦੇਸ਼ 'ਚ ਕੋਰੋਨਾ ਸੰਕ੍ਰਮਣ ਵਾਲੇ ਮਰੀਜ਼ਾਂ ਦੀ ਗਿਣਤੀ ਇਕ ਕਰੋੜ ਦੇ ਪਾਰ ਪਹੁੰਚ ਚੁੱਕੀ ਹੈ। ਰੋਜ਼ਾਨਾ ਸੰਕ੍ਰਮਿਤ ਮਾਮਲਿਆਂ 'ਚ ਵੀ ਘਾਟ ਆ ਰਹੀ ਹੈ।


ਫਰਵਰੀ ਤਕ ਮਹਾਮਾਰੀ 'ਤੇ ਕਾਬੂ ਹੋਣ ਦੀ ਵੀ ਉਮੀਦ ਹੈ। ਰਿਪੋਰਟ ਅਨੁਸਾਰ ਹੁਣ ਤਕ ਦੇਸ਼ 'ਚ 30 ਫੀਸਦੀ ਆਬਾਦੀ ਕੋਰੋਨਾ ਸੰਕ੍ਰਮਿਤ ਹੋ ਚੁੱਕੀ ਹੈ। ਆਈਸੀਐੱਮਆਰ ਦੇ ਸਰਵੇ 'ਚ ਇਹ ਅੰਕੜਾ 7 ਫੀਸਦੀ ਸੀ। ਪਰ ਹੁਣ ਨਵੀਂ ਖੋਜ ਅਨੁਸਾਰ ਅਗਸਤ ਅਖੀਰ ਤਕ ਹੀ 14 ਫੀਸਦੀ ਸੰਕ੍ਰਮਿਤ ਹੋ ਚੁੱਕੇ ਸੀ।


ਲਾਕਡਾਊਨ ਨਾ ਹੁੰਦਾ ਤਾਂ 26 ਲੱਖ ਮੌਤਾਂ ਹੁੰਦੀਆਂ

ਕਮੇਟੀ ਨੇ ਆਪਣੀ ਖੋਜ 'ਚ ਕਿਹਾ ਕਿ ਜੇ ਲਾਕਡਾਊਨ ਨਹੀਂ ਕੀਤਾ ਜਾਂਦਾ ਤਾਂ ਜੂਨ 'ਚ 1.40 ਕਰੋੜ ਐਕਟਿਵ ਲੱਛਣਾਂ ਵਾਲੇ ਮਾਮਲਿਆਂ ਦੇ ਨਾਲ ਪੀਕ ਆਉਂਦੀ। ਅਗਸਤ ਤਕ 26 ਤੋਂ ਜ਼ਿਆਦਾ ਮੌਤਾਂ ਹੋ ਸਕਦੀਆਂ ਸੀ। ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਇਸ ਨੂੰ ਲੈ ਕੇ ਵਿਸ਼ੇਸ਼ ਰੂਪ ਤੋਂ ਅਧਿਐਨ ਕੀਤਾ ਗਿਆ। ਕਿਉਂਕਿ ਇਨ੍ਹਾਂ ਸੂਬਿਆਂ 'ਚ ਸਭ ਤੋਂ ਜ਼ਿਆਦਾ ਪਰਵਾਸੀ ਮਜ਼ਦੂਰ ਵਾਪਸ ਆਏ।

Posted By: Sarabjeet Kaur