ਏਐੱਨਆਈ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਸੰਕਟ ਦੌਰਾਨ ਦੁਨੀਆ 'ਚ ਸਭ ਤੋਂ ਜ਼ਿਆਦਾ ਚਰਚਾ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਹੋ ਰਹੀ ਹੈ। ਇਸ ਦਰਮਿਆਨ ਭਾਰਤ 'ਚ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਇਕ ਚੰਗੀ ਖ਼ਬਰ ਹੈ। ਦੇਸ਼ 'ਚ ਸੀਰਮ ਇੰਸਟੀਚਿਊਟ ਵੱਲੋਂ ਕੋਰੋਨਾ ਵੈਕਸੀਨ ਦੇ ਦੂਸਰੇ ਤੇ ਤੀਸਰੇ ਪੜਾਅ ਦੇ ਟ੍ਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ। ਡਰੱਗਜ਼ ਕੰਟਰੋਲ ਜਨਰਲ ਆਫ ਇੰਡੀਆ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਕੋਰੋਨਾ ਵੈਕਸੀਨ ਦੇ ਦੂਸਰੇ ਤੇ ਤੀਸਰੇ ਪੜਾਅ ਦੇ ਟ੍ਰਾਇਲ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਮਨਜ਼ਰੀ ਦਿੱਤੀ ਹੈ।

ਦੇਸ਼ 'ਚ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਨੂੰ ਦੇਸ਼ 'ਚ ਟ੍ਰਾਇਲ ਦੀ ਮਨਜ਼ੂਰੀ ਦਿੱਤੀ ਗਈ ਹੈ। ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ ਡਾ. ਵੀਜੀ ਸੋਮਾਨੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਦੇਸ਼ ਭਰ 'ਚ ਆਕਸਫੋਰਡ ਦੀ ਵੈਕਸੀਨ ਦਾ ਟ੍ਰਾਇਲ ਫਿਰ ਤੋਂ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਵੈਕਸੀਨ ਦਾ ਕਈ ਦੇਸ਼ਾਂ 'ਚ ਦੂਸਰੇ ਤੇ ਤੀਸਰੇ ਪੜਾਅ 'ਚ ਟ੍ਰਾਇਲ ਚੱਲ ਰਿਹਾ ਹੈ। ਇਕ ਵਲੰਟੀਅਰ ਦੀ ਤਬੀਅਤ ਵਿਗੜਨ 'ਤੇ ਇਸ ਵੈਕਸੀਨ ਦਾ ਟ੍ਰਾਇਲ ਰੋਕ ਦਿੱਤਾ ਗਿਆ ਸੀ। ਡੀਸੀਜੀਆਈ ਨੇ ਭਾਰਤ 'ਚ ਵੀ ਇਸ ਦਾ ਟ੍ਰਾਇਲ ਰੋਕ ਦਿੱਤਾ ਸੀ। ਹਾਲਾਂਕਿ ਬ੍ਰਿਟੇਨ 'ਚ ਨਿੱਜੀ ਜਾਂਚਕਰਤਾਵਾਂ ਵੱਲੋਂ ਇਸ ਵੈਕਸੀਨ ਨੂੰ ਸੁਰੱਖਿਅਤ ਦੱਸਣ 'ਤੇ ਦੁਬਾਰਾ ਟ੍ਰਾਇਲ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਡੀਸੀਜੀਆਈ ਨੇ ਮੰਗਲਵਾਰ ਨੂੰ ਟ੍ਰਾਇਲ ਬਹਾਲ ਕਰਨ ਦੀ ਮਨਜ਼ੂਰੀ ਦੇਣ ਨਾਲ ਕਈ ਸ਼ਰਤਾਂ ਲਗਾ ਦਿੱਤੀਆਂ ਹਨ। ਐੱਸਆਈਆਈ ਨੂੰ ਟ੍ਰਾਇਲ ਦੌਰਾਨ ਵਲੰਟੀਅਰ ਦੀ ਸਿਹਤ ਦਾ ਪੂਰਾ ਧਿਆਨ ਰੱਖਣ ਤੇ ਕਿਸੇ ਵੀ ਗੜਬੜੀ 'ਤੇ ਸਾਵਧਾਨ ਰਹਿਣ ਨੂੰ ਕਿਹਾ ਗਿਆ ਹੈ। ਗੜਬੜੀ ਹੋਣ 'ਤੇ ਐੱਸਆਈਆਈ ਨੂੰ ਦਿੱਤੀਆਂ ਗਈਆਂ ਦਵਾਈਆਂ ਦੀ ਪੂਰੀ ਜਾਣਕਾਰੀ ਡੀਸੀਜੀਆਈ ਨੂੰ ਦੇਣੀ ਹੋਵੇਗੀ।

ਸੀਰਮ ਇੰਸਟੀਚਿਊਟ ਆਫ ਇੰਡੀਆ ਨੇ AstraZeneca ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੇ ਜਾ ਰਹੇ ਟੀਕੇ ਦੇ ਭਾਰਤ 'ਚ ਟ੍ਰਾਇਲ ਨੂੰ ਦੁਬਾਰਾ ਸ਼ੁਰੂ ਕਰਨ ਲਈ ਮਨਜ਼ੂਰੀ ਦੀ ਬੇਨਤੀ ਕੀਤੀ। ਡੀਸੀਜੀਆਈ ਵੀਜੀ ਸੋਮਾਨੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਸੰਸਥਾ ਨੇ ਜਵਾਬ ਦੀ ਭਾਰਤ ਤੇ ਬ੍ਰਿਟੇਨ 'ਚ ਡੀਐੱਸਐੱਮਬੀ ਦੀਆਂ ਸਿਫਾਰਸ਼ਾਂ ਅਨੁਸਾਰ ਸਾਵਧਾਨੀ ਨਾਲ ਜਾਂਚ ਕੀਤੀ ਗਈ ਹੈ। ਪੱਤਰ 'ਚ ਲਿਖਿਆ ਗਿਆ ਕਿ ਤੁਸੀਂ ਡੀਐੱਸਐੱਮਬੀ, ਭਾਰਤ ਵੱਲੋਂ ਪਹਿਲਾਂ ਤੋਂ ਹੀ ਪ੍ਰਵਾਨਿਤ ਪ੍ਰੋਟੋਕੋਲ ਅਨੁਸਾਰ ਸਿਫਰਾਸ਼ ਕੀਤੇ ਡਾਇਗਨੋਸਟਿਕ ਟੈਸਟ 2 ਅਗਸਤ, 2020 ਦੀ ਸਿਫਾਰਸ਼ ਕਰ ਸਕਦੇ ਹਨ ਤੇ ਉਕਤ ਸ਼ਰਤਾਂ ਅਧੀਨ ਨਿਊ ਡਰੱਗਜ਼ ਐਂਡ ਕਲੀਨੀਕਲ ਟ੍ਰਾਇਲ ਨਿਯਮ, 2019 ਤਹਿਤ ਨਿਰਧਾਰਤ ਪ੍ਰਬੰਧ ਹੈ।

Posted By: Harjinder Sodhi