ਜੇਐੱਨਐੱਨ, ਲਖਨਊ : ਦੇਸ਼ ਭਰ 'ਚ ਨਰਸਿੰਗ ਦਾ ਜਨਰਲ ਨਰਸਿੰਗ ਐਂਡ ਮਿਡਵਾਈਫਰੀ (ਜੀਐੱਨਐੱਮ) ਕੋਰਸ ਬੰਦ ਹੋਵੇਗਾ। ਇੰਡੀਅਨ ਨਰਸਿੰਗ ਕੌਂਸਲ ਨੇ ਸਾਰੇ ਸੂਬਿਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਇਸ ਲਈ ਦੋ ਸਾਲ ਤਕ ਦਾ ਸਮਾਂ ਦਿੱਤਾ ਹੈ। ਅਜਿਹੇ 'ਚ ਭਵਿੱਖ 'ਚ ਜਿੱਥੇ ਸਟਾਫ ਨਰਸ ਲਈ ਬੀਐੱਸਸੀ ਨਰਸਿੰਗ ਦੀ ਹੀ ਮਾਨਤਾ ਹੋਵੇਗੀ। ਉਧਰ ਕਈ ਕਾਲਜਾਂ 'ਚ ਤਾਲੇ ਲੱਗਣ ਦਾ ਵੀ ਖ਼ਦਸ਼ਾ ਹੈ।

ਦਰਅਸਲ ਨਰਸਿੰਗ ਲਈ ਵਿਦਿਆਰਥੀ 12ਵੀਂ ਤੋਂ ਬਾਅਦ ਜੀਐੱਨਐੱਮ, ਏਐੱਨਐੱਮ ਤੇ ਬੀਐੱਸਸੀ ਨਰਸਿੰਗ ਕੋਰਸਾਂ 'ਚ ਦਾਖ਼ਲਾ ਲੈਂਦੇ ਹਨ। ਅਜਿਹੇ 'ਚ ਜਨਰਲ ਨਰਸਿੰਗ ਐਂਡ ਮਿਡਵਾਈਫਰੀ (ਜੀਐੱਨਐੱਮ) ਕੋਰਸ ਹਸਪਤਾਲਾਂ 'ਚ ਸਟਾਫ ਨਰਸ ਲਈ ਅਹਿਮ ਮੰਨਿਆ ਗਿਆ। ਉਧਰ ਸੁਪਰ ਸਪੈਸ਼ਲਿਅਟੀ ਸੇਵਾਵਾਂ ਦੇ ਵਧਦੇ ਚਲਣ 'ਚ ਜੀਐੱਨਐੱਮ ਕੋਰਸ ਦੀ ਉਪਯੋਗਤਾ ਘੱਟ ਰਹੀ ਹੈ। ਇੱਥੋਂ ਤਕ ਕਿ ਆਯੁਰਵੈਦਿਕ ਡਾਕਟਰੀ ਸੰਸਥਾਵਾਂ 'ਚ ਹੁਣ ਸਟਾਫ ਨਰਸ ਲਈ ਬੀਐੱਸਸੀ ਨਰਸਿੰਗ ਕੋਰਸ ਦੀ ਤਵੱਜੋਂ ਦਿੱਤੀ ਜਾ ਰਹੀ ਹੈ। ਹਾਲ ਹੀ ਵਿਚ ਇਕ ਏਮਜ਼ 'ਚ ਸਟਾਫ ਨਰਸ ਦੇ ਅਹੁਦੇ ਲਈ ਜੀਐੱਨਐੱਮ ਕੋਰਸ ਨੂੰ ਦਰਕਿਨਾਰ ਕਰਨ ਦਾ ਮਾਮਲਾ ਅਦਾਲਤ ਪੁੱਜਾ। ਅਜਿਹੇ 'ਚ ਅਪਗ੍ਰੇਡ ਹੋ ਰਹੀ ਸਿਹਤ ਸੇਵਾ ਦਰਮਿਆਨ ਜੀਐੱਨਐੱਮ ਕੋਰਸ ਦਾ ਟਿਕੇ ਰਹਿ ਸਕਣਾ ਚੁਣੌਤੀ ਬਣ ਰਿਹਾ ਹੈ। ਲਿਹਾਜ਼ਾ ਇੰਡੀਅਨ ਨਰਸਿੰਗ ਕੌਂਸਲ (ਆਈਐੱਨਸੀ) ਨੇ ਜੀਐੱਨਐੱਮ ਕੋਰਸ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

2020-21 ਦਾਖ਼ਲੇ ਦਾ ਆਖਰੀ ਸੈਸ਼ਨ

ਇੰਡੀਅਨ ਨਰਸਿੰਗ ਕੌਂਸਲ ਦੇ ਸਕੱਤਰ ਰਥੀਸ਼ ਨਾਇਰ ਨੇ ਯੂਪੀ ਸਮੇਤ ਸਾਰੇ ਸਟੇਟ ਮੈਡੀਕਲ ਫੈਕਲਟੀ ਨੂੰ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ 2020-21 ਜੀਐੱਨਐੱਮ ਕੋਰਸ ਦਾ ਆਖਰੀ ਸੈਸ਼ਨ ਹੋਵੇਗਾ। ਇਸ ਤੋਂ ਬਾਅਦ ਜੀਐੱਨਐੱਮ 'ਚ ਕੋਈ ਦਾਖ਼ਲਾ ਮੰਨਣਯੋਗ ਨਹੀਂ ਹੋਵੇਗਾ। ਸਬੰਧਿਤ ਸੈਸ਼ਨ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਦੀ ਕੌਂਸਲ ਵਿਚ ਰਜਿਸਟ੍ਰੇਸ਼ਨ ਮਾਨਤਾਯੋਗ ਨਹੀਂ ਹੋਵੇਗੀ।


ਦੇਸ਼ 'ਚ ਜੀਐੱਨਐੱਮ ਦੇ ਹਜ਼ਾਰਾਂ ਨਰਸਿੰਗ ਸਕੂਲ

ਦੇਸ਼ 'ਚ ਜੀਐੱਨਐੱਮ ਦੇ ਹਜ਼ਾਰਾਂ ਨਰਸਿੰਗ ਸਕੂਲ ਹਨ। ਇਨ੍ਹਾਂ ਵਿਚ ਸੀਟਾਂ ਵੀ ਇਕ ਲੱਖ ਦੇ ਨੇੜੇ ਤੇੜੇ ਹਨ ਜਦਕਿ ਯੂਪੀ 'ਚ ਜੀਐੱਨਐੱਮ ਕੋਰਸ ਲਈ 303 ਕਾਲਜਾਂ ਨੂੰ ਮਾਨਤਾ ਹੈ। ਇਨ੍ਹਾਂ ਵਿਚ 14, 310 ਸੀਟਾਂ ਹਨ। ਉਧਰ 13 ਸਰਕਾਰੀ ਕਾਲਜ ਹਨ ਜਿਨ੍ਹਾਂ ਵਿਚ 610 ਸੀਟਾਂ ਜੀਐੱਨਐੱਮ ਦੀਆਂ ਹਨ। ਇਸੇ ਤਰ੍ਹਾਂ ਏਐੱਨਐੱਮ ਦੇ 279 ਕਾਲਜ ਹਨ ਤੇ ਇਨ੍ਹਾਂ ਵਿਚੋਂ 39 ਸਰਕਾਰੀ ਹਨ। ਇਨ੍ਹਾਂ ਦੀਆਂ ਕੁਲ ਸੀਟਾਂ ਕ੍ਰਮਵਾਰ 9,370 ਤੇ 2.310 ਹਨ। ਇਸੇ ਤਰ੍ਹਾਂ ਹੀ ਕੁਲ 98 ਕਾਲਜ ਬੀਐੱਸਸੀ ਨਰਸਿੰਗ ਦੇ ਹਨ। ਇਨ੍ਹਾਂ ਵਿਚ ਪੰਜ ਸਰਕਾਰੀ ਹਨ। ਨਿੱਜੀ ਤੇ ਸਰਕਾਰੀ ਕਾਲਜਾਂ 'ਚ ਸੀਟਾਂ ਕ੍ਰਮਵਾਰ 4,350 ਤੇ 520 ਹਨ। ਦੂਜੇ ਪਾਸੇ ਐੱਮਸੀ ਨਰਸਿੰਗ ਦੇ 14 ਕਾਲਜ ਹਨ, ਇਨ੍ਹਾਂ ਵਿਚੋਂ ਇਕ ਸਰਕਾਰੀ ਹੈ। ਇਨ੍ਹਾਂ ਵਿਚ ਕ੍ਰਮਵਾਰ 287 ਤੇ 50 ਸੀਟਾਂ ਹਨ।


ਕਈ ਕਾਲਜਾਂ ਨੂੰ ਲੱਗੇਗਾ ਤਾਲਾ

ਦਰਅਸਲ ਜੀਐੱਨਐੱਮ ਕੋਰਸ ਬੰਦ ਹੋਣ ਤੋਂ ਬਾਅਦ ਬੀਐੱਸਸੀ ਨਰਸਿੰਗ ਹੀ ਨਰਸਿੰਗ ਦਾ ਬੇਸਿਕ ਕੋਰਸ ਹੋਵੇਗਾ। ਅਜਿਹੀ ਸੂਰਤ 'ਚ ਕਾਲਜਾਂ ਨੂੰ ਬੀਐੱਸਸੀ ਨਰਸਿੰਗ ਲਈ ਮਾਨਤਾ ਸਬੰਧੀ ਮਾਪਦੰਡ ਪੂਰੇ ਕਰਨੇ ਪੈਣਗੇ। ਖ਼ਾਸ ਕਰਕੇ ਬੀਐੱਸਸੀ ਨਰਸਿੰਗ ਸਕੂਲ ਲਈ ਟੀਚਿੰਗ ਫੈਕਲਟੀ ਜੁਟਾਉਣਾ ਮੁਸ਼ਕਿਲ ਹੋਵੇਗਾ। ਇਸ ਲਈ ਐੱਮਐੱਸਸੀ ਨਰਸਿੰਗ ਤੇ ਨਰਸਿੰਗ ਨਾਲ ਪੀਐੱਚਡੀ ਟੀਚਿੰਗ ਦੀ ਤਲਾਸ਼ ਕਾਲਜਾਂ ਨੂੰ ਭਾਰੀ ਪਵੇਗੀ।

Posted By: Jagjit Singh