v> ਜੇਐੱਨਐੱਨ, ਮੁਰਾਦਾਬਾਦ : ਬੇਵੱਸੀ ਕੀ ਹੁੰਦੀ ਹੈ, ਇਸ ਬਾਰੇ ਇੰਜੀਨੀਅਰ ਵਿਨੀਤ ਸੈਨੀ ਦੇ ਰਿਸ਼ਤੇਦਾਰਾਂ ਤੋਂ ਬਿਹਤਰ ਕੌਣ ਜਾਣ ਸਕਦਾ ਹੈ। ਉੱਤਰਾਖੰਡ ਕੁਦਰਤੀ ਤਬਾਹੀ ’ਚ ਲਾਪਤਾ ਹੋਏ ਵਿਨੀਤ ਸੈਨੀ ਨੂੰ ਰਿਸ਼ਤੇਦਾਰ ਸਰਕਾਰ ਦੇ ਆਦੇਸ਼ ’ਤੇ ਮਿ੍ਰਤਕ ਮੰਨ ਚੁੱਕੇ ਹਨ। ਉਹ ਬੇਟੇ ਦੀ ਅੰਤਿਮ ਵਿਦਾਈ ਵੀ ਨਾ ਦੇ ਸਕੇ, ਹੁਣ ਉਸਦਾ ਮੌਤ ਦਾ ਪ੍ਰਮਾਣ-ਪੱਤਰ ਜਾਰੀ ਕਰਨ ਲਈ ਜ਼ਿਲ੍ਹਾ ਅਧਿਕਾਰੀ ਓਮੇਸ਼ ਮਿਸ਼ਰਾ ਨਾਲ ਮਿਲੇ ਹਨ। ਤਾਂਕਿ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।

ਧਿਆਨ ਦੇਣ ਯੋਗ ਹੈ ਕਿ ਬੀਤੀ ਸੱਤ ਫਰਵਰੀ ਨੂੰ ਉੱਤਰਾਖੰਡ ਦੇ ਚਮੌਲੀ ’ਚ ਗਲੇਸ਼ੀਅਰ ਫੱਟਣ ਨਾਲ ਆਪਦਾ ਆਈ ਸੀ। ਇਸ ਆਪਦਾ ’ਚ ਅਮਰੋਹਾ ਦੇ ਮੁਹੱਲਾ ਸੁਬੋਧਨਗਰ ਵਾਸੀ ਡਾਲਚੰਦ ਸੈਨੀ ਦੇ ਬੇਟੇ ਇੰਜੀਨੀਅਰ ਵਿਨੀਤ ਸੈਨੀ ਵੀ ਲਾਪਤਾ ਹੋ ਗਏ ਸਨ। ਵਿਨੀਤ ਸੈਨੀ ਉਥੇ ਜੋਸ਼ੀਮੱਠ ਸਥਿਤ ਇਕ ਪ੍ਰੋਜੈਕਟ ’ਤੇ ਕੰਮ ਕਰ ਰਹੇ ਸੀ। ਕਾਫੀ ਤਲਾਸ਼ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਸੁਰਾਗ਼ ਨਹੀਂ ਮਿਲ ਸਕਿਆ ਸੀ।

Posted By: Ramanjit Kaur