ਜੇਐੱਨਐੱਨ, ਨਵੀਂ ਦਿੱਲੀ/ਬਹਾਦੁਰਗੜ੍ਹ : ਦਿੱਲੀ ਦੇ ਬਾਦਲੀ ਦੇ ਢਾਂਸਾ ਬਾਰਡਰ ਦੇ ਮੰਚ 'ਤੇ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਤੋਂ ਤਿੱਖੇ ਸਵਾਲ ਪੁੱਛਣ ਵਾਲੀ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਰਤ ਭੂਮੀ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਰਮੇਸ਼ ਦਲਾਲ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸੱਤ ਮਾਰਚ ਨੂੰ ਨਿਲੌਠੀ ਪਿੰਡ 'ਚ ਕੌਮਾਂਤਰੀ ਮਹਿਲਾ ਦਿਵਸ ਦੇ ਮੱਦੇਨਜ਼ਰ ਇਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿੱਥੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਜਾਵੇਗਾ।

ਰਮੇਸ਼ ਦਲਾਲ ਨੇ ਕਿਹਾ ਕਿ ਰਾਕੇਸ਼ ਟਿਕੈਤ ਤੋਂ ਇਕ ਬੇਟੀ ਨੇ ਸਵਾਲ ਪੁੱਛ ਲਏ, ਪਰ ਟਿਕੈਤ ਕੋਈ ਜਵਾਬ ਨਾ ਦੇ ਸਕੇ। ਵਿਦਿਆਰਥਣ ਤੋਂ ਮਾਈਕ ਖੋਹ ਲਿਆ ਗਿਆ। ਉਹ ਬੇਟੀ ਨਿਲੌਠੀ 'ਚ ਆਏ ਤੇ ਇਸ ਮੰਚ ਜ਼ਰੀਏ ਚਾਹੇ ਹਜ਼ਾਰ ਸਵਾਲ ਪੁੱਛੇ, ਉਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ। ਆਖ਼ਿਰ ਨੌਜਵਾਨਾਂ ਦੀ ਗੱਲ ਨਹੀਂ ਸੁਣਾਂਗੇ ਤਾਂ ਕਿਸ ਦੀ ਸੁਣਾਂਗੇ।

ਬੇਟੀ ਦੀ ਆਵਾਜ਼ ਨੂੰ ਦਬਾਉਣਾ ਗ਼ਲਤ

ਰਮੇਸ਼ ਦਲਾਲ ਨੇ ਕਿਹਾ ਕਿ ਰਾਕੇਸ਼ ਟਿਕੈਤ ਵੱਲੋਂ ਬੇਟੀ ਦੀ ਆਵਾਜ਼ ਨੂੰ ਦਬਾਉਣਾ ਗ਼ਲਤ ਸੀ। ਉਸ ਦੀ ਆਵਾਜ਼ ਦਬਾਉਣੀ ਨਹੀਂ ਚਾਹੀਦੀ ਸੀ ਬਲਕਿ ਬੋਲਣ ਦਾ ਮੌਕਾ ਦੇਣਾ ਚਾਹੀਦਾ ਸੀ। ਸੰਵਿਧਾਨ ਸਤਿਆਗ੍ਰਹਿ ਅੰਦੋਲਨ ਬਾਰੇ ਦਲਾਲ ਨੇ ਕਿਹਾ ਕਿ ਜ਼ਮੀਨ ਦੀ ਢੁਕਵਾਂ ਮੁਆਵਜ਼ਾ ਲੈ ਕੇ ਹੀ ਰਹਾਂਗੇ।

Posted By: Seema Anand