ਏਐੱਨਆਈ, ਨਵੀਂ ਦਿੱਲੀ : ਰਾਜਸਥਾਨ ’ਚ ਇਕ ਪ੍ਰੀਖਿਆ ਕੇਂਦਰ ’ਤੇ ਗਾਰਡ ਦੁਆਰਾ ਮਹਿਲਾ ਉਮੀਦਵਾਰ ਦੀ ਟੀ-ਸ਼ਰਟ ਕੱਟਣ ਦੇ ਮਾਮਲੇ ’ਚ ਰਾਸ਼ਟਰੀ ਮਹਿਲਾ ਕਮਿਸ਼ਨ (National Commission for Women, NCW) ਨੇ ਨੋਟਿਸ ਲਿਆ ਹੈ। ਇਹ ਮਾਮਲਾ ਬੀਕਾਨੇਰ ਜ਼ਿਲ੍ਹੇ ਦਾ ਹੈ ਜਿਥੇ RAS 2021 (Rajasthan Administrative Services, 2021) ਦੀ ਪ੍ਰੀਖਿਆ ਦੌਰਾਨ ਇਕ ਪੁਰਸ਼ ਗਾਰਡ ਨੂੰ ਮਹਿਲਾ ਉਮੀਦਵਾਰ ਦੀ ਟੀ-ਸ਼ਰਟ ਕੱਟਦੇ ਹੋਏ ਦੇਖਿਆ ਗਿਆ ਸੀ।

ਕਮਿਸ਼ਨ ਨੇ ਮਾਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਔਰਤਾਂ ਦੁਆਰਾ ਇਸ ਤਰ੍ਹਾਂ ਸ਼ੋਸ਼ਣ ’ਚੋਂ ਲੰਘਣਾ ਬੇਹੱਦ ਅਪਮਾਨਜਨਕ ਹੈ ਅਤੇ ਐੱਨਸੀਡਬਲਯੂ ਇਸ ਸ਼ਰਮਨਾਕ ਘਟਨਾ ਦੀ ਸਖ਼ਤ ਨਿੰਦਾ ਕਰਦਾ ਹੈ। ਕਮਿਸ਼ਨ ਨੇ ਇਸ ਮਾਮਲੇ ’ਚ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਰਾਜਸਥਾਨ ਸਰਕਾਰ ਦੇ ਚੀਫ ਸੈਕਰੇਟਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਮਹਿਲਾ ਕਮਿਸ਼ਨ ਉਮੀਦਵਾਰਾਂ ਦੀ ਜਾਂਚ ਲਈ ਪ੍ਰੀਖਿਆ ਕੇਂਦਰ ’ਤੇ ਕਿਸੀ ਮਹਿਲਾ ਗਾਰਡ ਦੇ ਮੌਜੂਦ ਨਾ ਹੋਣ ’ਤੇ ਵੀ ਜਵਾਬ ਮੰਗਿਆ ਹੈ। ਇਸਦੀ ਇਕ ਕਾਪੀ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੂੰ ਵੀ ਭੇਜੀ ਗਈ ਹੈ।

Posted By: Ramanjit Kaur