ਨਵੀਂ ਦਿੱਲੀ : ਦਿੱਲੀ 'ਚ ਦੌੜਦੀ ਤੇਜ਼ ਰਫ਼ਤਾਰ ਡੀਟੀਸੀ ਬੱਸਾਂ ਬਾਰੇ ਤਾਂ ਸੁਣਿਆ ਹੀ ਹੋਵੇਗਾ। ਇਹ ਬੱਸ ਯਾਤਰੀਆਂ ਨੂੰ ਆਪਣੇ ਸਥਾਨ 'ਤੇ ਪਹੁੰਚਾਉਣ ਕਾਰਨ ਚਰਚਾ 'ਚ ਹੈ। ਦਰਅਸਲ, ਡੀਟੀਸੀ ਦੀ ਇਕ ਬੱਸ 'ਚ ਡਰਾਈਵਰ ਨਾਲ ਡਾਂਸ ਕਰਦੀ ਇਕ ਕੁੜੀ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਲਵਾਰ ਸੂਟ ਪਹਿਣੇ ਡਰਾਈਵਰ ਸਾਹਮਣੇ ਨੱਚ ਰਹੀ ਇਹ ਕੁੜੀ ਸਪਨਾ ਚੌਧਰੀ ਦੇ ਫੇਮਸ ਗਾਣੇ 'ਤੇ ਡਾਂਸ ਕਰ ਰਹੀ ਹੈ।

#CycleOhCycle: TikTok 'ਤੇ ਵਾਇਰਲ ਹੋ ਰਿਹਾ ਸੋਨੇ ਦੀ ਸਾਈਕਲ ਵਾਲਾ ਇਹ ਗਾਣਾ, ਦੇਖੋ ਮਜ਼ੇਦਾਰ ਵੀਡੀਓ

ਦੱਸਿਆ ਜਾ ਰਿਹਾ ਹੈ ਵੀਡੀਓ ਉਸ ਸਮੇਂ ਸ਼ੂਟ ਕੀਤਾ ਗਿਆ ਸੀ, ਜਦੋਂ ਉਹ ਡੀਟੀਸੀ ਦੀ ਬੱਸ ਤੋਂ ਜਨਕਪੁਰੀ ਨਾਲ ਲਗਦੇ ਹਰਿਨਗਰ ਡਿਪੂ 'ਤੇ ਜਾ ਰਹੀ ਸੀ। ਇਸ ਵਿਚਕਾਰ ਕੁੜੀ ਨੇ ਖ਼ਾਲੀ ਬੱਸ 'ਚ ਮਾਰਸ਼ਲ ਸਾਹਮਣੇ 'ਤੇਰੀ ਆਖਯਾ ਕਾ ਯੋ ਕਾਜਲ'... ਗਾਣੇ 'ਤੇ ਡਾਂਸ ਕੀਤਾ। ਕੁੜੀ ਦਾ ਨਾਂ ਡਾਲੀ ਕਵੀਨ ਦੱਸਿਆ ਜਾ ਰਿਹਾ ਹੈ, ਜੋ ਕਿ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਲਈ ਵੀਡੀਓ ਬਣਾਉਂਦੀ ਹੈ।

ਮੁੰਬਈ ਦੇ ਤਾਜ ਹੋਟਲ ਨੇੜੇ ਹਾਦਸਾ, ਬਿਲਡਿੰਗ 'ਚ ਲੱਗੀ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਕੁੜੀ ਆਪਣੀ ਮਸਤੀ 'ਚ ਡਾਂਸ ਕਰ ਰਹੀ ਹੈ ਜਦਕਿ ਮਾਰਸ਼ਲ ਪੂਰਾ ਸਮਾਂ ਕੁੜੀ ਨੂੰ ਦੇਖ ਕੇ ਹੱਸਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਕੁੜੀ ਨੇ ਬੱਸ ਡਰਾਈਵਰ ਤੇ ਕੰਡਕਟਰ ਸਾਹਮਣੇ ਵੀ ਉਸੇ ਗਾਣੇ 'ਤੇ ਡਾਂਸ ਕੀਤਾ। ਪੂਰਾ ਸਮਾਂ ਡਰਾਈਵਰ ਤੇ ਕੰਡਕਟਰ ਕੁੜੀ ਦੇ ਸਾਹਮਣੇ ਬੈਠੇ ਕੇ ਟਿਕਟਾਕ ਵੀਡੀਓ ਸ਼ੂਟ ਕਰਵਾ ਰਹੇ ਸਨ।

ਕੁੜੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਡੀਟੀਸੀ ਦੇ ਅਧਿਕਾਰੀਆਂ ਤਕ ਪਹੁੰਚਾਇਆ। ਇਸ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਜਾਂਚ ਕਮੇਟੀ ਬਣਾਈ ਗਈ। ਕਮੇਟੀ ਨੇ ਡਰਾਈਵਰ ਤੇ ਕੰਡਕਟਰ ਨੂੰ ਕਾਰਨ ਦੱਸੋ ਦਾ ਨੋਟਿਸ ਭੇਜ ਕੇ ਸਸਪੈਂਡ ਕਰ ਦਿੱਤਾ ਗਿਆ ਹੈ।

ਹਾਏ-ਹਾਏ ਮਹਿੰਗਾਈ : ਗ਼ਰੀਬ ਨੂੰ ਪਵੇਗੀ ਹੁਣ 'ਟਮਾਟਰ ਦੀ ਮਾਰ', 80 ਰੁਪਏ ਕਿੱਲੇ ਤਕ ਪਹੁੰਚੇ ਭਾਅ

Posted By: Amita Verma