ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ (PM Kisan Scheme) ਨਾਲ ਲਿੰਕ ਹੋਣ ਤੋਂ ਬਾਅਦ ਕਿਸਾਨ ਕ੍ਰੈਡਿਟ ਕਾਰਡ (kisan credit card) ਬਣਵਾਉਣਾ ਕਾਫੀ ਆਸਾਨ ਹੋ ਗਿਆ ਹੈ। ਹੁਣ ਸਿਰਫ ਤਿੰਨ ਦਸਤਾਵੇਜ਼ 'ਤੇ ਹੀ ਤੁਹਾਨੂੰ ਖੇਤੀ-ਕਿਸਾਨੀ ਲਈ ਲੋਨ ਮਿਲ ਜਾਵੇਗਾ। ਬਣਾਉਣ ਦੀ ਪ੍ਰੋਸੈਸਿੰਗ ਫੀਸ ਵੀ ਨਹੀਂ ਦੇਣੀ ਪਵੇਗੀ। ਇਸ ਕਾਰਡ 'ਤੇ ਸਭ ਤੋਂ ਘੱਟ ਵਿਆਜ ਦਰ ਵੀ ਲਾਈ ਜਾਵੇਗੀ। ਇਸ ਲਈ ਸਾਹੂਕਾਰਾਂ ਦਾ ਚੱਕਰ ਛੱਡੋ ਤੇ ਸਰਕਾਰ ਤੋਂ ਪੈਸਾ ਲੈ ਕੇ ਖੇਤੀ ਦੇ ਕੰਮ ਲਾਓ। ਵਿਪਰੀਤ ਹਾਲਾਤ 'ਚ ਸਰਕਾਰ ਇਸ ਦਾ ਪੈਸਾ ਵਾਪਸ ਕਰਨ ਦੀ ਤਰੀਕ ਵੀ ਵਧਾ ਸਕਦੀ ਹੈ। ਕੋਰੋਨਾ (Corona) ਸੰਕਟ 'ਚ ਸਰਕਾਰ ਦੋ ਸਾਲ ਤੋਂ ਅਜਿਹਾ ਹੀ ਕਰ ਰਹੀ ਹੈ।

ਕੋਰੋਨਾ ਸੰਕਟ 'ਚ ਮਿਲੀ ਮੋਹਲਤ

ਆਮ ਤੌਰ 'ਤੇ ਕੇਸੀਸੀ 'ਤੇ ਲਏ ਗਏ ਖੇਤੀ ਕਰਜ਼ੇ (Agri loan) ਨੂੰ ਹਰ ਸਾਲ 31 ਮਾਰਚ ਤਕ ਵਾਪਸ ਕਰਨਾ ਹੁੰਦਾ ਹੈ। ਨਹੀਂ ਤਾਂ 7 ਫੀਸਦੀ ਵਿਆਜ ਲਗਦਾ ਹੈ। ਮੋਦੀ ਸਰਕਾਰ ਨੇ 2020 'ਚ ਕੋਰੋਨਾ ਲਾਕਡਾਊਨ ਨੂੰ ਦੇਖਦਿਆਂ ਪਹਿਲਾਂ ਇਸ ਨੂੰ 31 ਮਾਰਚ ਤੋਂ ਵਧਾ ਕੇ 31 ਅਗਸਤ ਤਕ ਕਰ ਦਿੱਤਾ ਸੀ। ਇਸ ਸਾਲ ਵੀ ਸਰਕਾਰ ਨੇ ਪੈਸਾ ਜਮ੍ਹਾ ਕਰਨ ਦੀ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਹੈ।

ਇਸ ਦਾ ਮਤਲਬ ਇਹ ਹੈ ਕਿ ਕਿਸਾਨ ਕੇਸੀਸੀ ਦੇ ਵਿਆਜ ਨੂੰ ਸਿਰਫ 4 ਫੀਸਦੀ ਪ੍ਰਤੀ ਸਾਲ ਦੇ ਪੁਰਾਣੇ ਰੇਟ 'ਤੇ ਹੀ ਹੁਣ 30 ਜੂਨ ਤਕ ਜਮ੍ਹਾ ਕਰ ਸਕਣਗੇ। ਜੇਕਰ ਤੁਸੀਂ ਸਾਹੂਕਾਰਾਂ ਤੋਂ ਕਰਜ਼ਾ ਲੈਂਦਿਆਂ ਅਜਿਹੀ ਮੋਹਲਤ ਨਹੀਂ ਦਿੰਦਾ। ਉਸ ਦੀ ਵਿਆਜ ਵੀ ਕਿਤੇ ਇਸ ਤੋਂ ਡਬਲ ਹੁੰਦਾ ਹੈ।

ਪੀਐੱਮ ਕਿਸਾਨ ਦੀ ਵੈੱਬਸਾਈਟ ਤੋਂ ਡਾਊਨਲੋਡ ਕਰੋ ਫਾਰਮ

ਹੁਣ ਕਿਸਾਨ ਖੁਦ ਤੈਅ ਕਰਨਗੇ ਕਿ ਉਨ੍ਹਾਂ ਨੂੰ ਸਾਹੂਕਾਰ ਜਾਂ ਸਰਕਾਰ ਕਿਸ ਕੋਲੋਂ ਕਰਜ਼ਾ ਲੈਣਾ ਹੈ। ਮੋਦੀ ਸਰਕਾਰ ਨੇ 16.5 ਲੱਖ ਕਰੋੜ ਰੁਪਏ ਦਾ ਖੇਤੀ ਕਰਜ਼ਾ ਵੰਡਣ ਦਾ ਟੀਚਾ ਮਿਥਿਆ ਹੈ। ਕਰਜ਼ਾ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਹੂਲਤ ਲਈ ਹੀ ਕੇਸੀਸੀ ਸਕੀਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਲਿੰਕ ਕੀਤਾ ਗਿਆ ਹੈ। ਤਾਂਕਿ ਬੈਂਕ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੋ ਤੇ ਜ਼ਿਆਦਾ ਲੋਕਾਂ ਦੇ ਹੱਥ ਕਾਰਡ ਪਹੁੰਚੇ। ਪੀਐੱਮ ਕਿਸਾਨ ਦੀ ਵੈੱਬਸਾਈਟ (pmkisan.gov.in) ਦੇ ਫਾਰਮਰ ਟੈਬ 'ਚ ਕੇਸੀਸੀ ਫਾਰਮ ਅਪਲੋਡ ਕਰ ਦਿੱਤਾ ਗਿਆ ਹੈ। ਤੁਸੀਂ ਇਸ ਨੂੰ ਇਥੋਂ ਡਾਊਨਲੋਡ ਵੀ ਕਰ ਸਕਦੇ ਹੋ।

Posted By: Susheel Khanna