ਲੰਡਨ, ਆਈਏਐਨਐਸ : ਅਕਸਰ ਆਨਲਾਈਨ ਫਰਾਡ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਦੇਖਿਆ ਜਾਂਦਾ ਹੈ ਕਿ ਗਾਹਕਾਂ ਨੂੰ ਆਨਲਾਈਨ ਮੋਡ ਤੋਂ ਸਮਾਰਟਫੋਨ ਮੰਗਵਾਉਣ 'ਤੇ ਪੱਥਰ ਜਾਂ ਫਿਰ ਕੋਈ ਹੋਰ ਚੀਜ਼ ਦੀ ਡਲਿਵਰੀ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਲੰਡਨ 'ਚ ਇਕ ਨਵੇਂ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਆਨਲਾਈਨ ਗਰਾਸਰੀ ਸਟੋਰ ਤੋਂ Apple ਭਾਵ ਇਕ ਕਿਲੋ ਸੇਬ ਮੰਗਵਾਏ ਸੀ ਪਰ ਸੇਬਾਂ ਨਾਲ ਵਿਅਕਤੀ ਨੂੰ ਮੁਫ਼ਤ iPhone ਦੀ ਡਲਿਵਰੀ ਹੋਈ। ਜ਼ਿਕਰਯੋਗ ਹੈ ਕਿ 50 ਸਾਲਾਂ ਲੰਡਨ ਨਿਵਾਸੀ ਨਿਕ ਜੇਮਸ ਨੂੰ ਗਰਾਸਰੀ ਆਈਟਮ ਨਾਲ ਮੁਫ਼ਤ iPhone SE ਦਿੱਤਾ ਗਿਆ ਹੈ। ਨਿਕ ਜੇਮਸ ਨੂੰ iPhone SE ਆਨਲਾਈਨ ਰਿਵਾਰਡ ਸਕੀਮ ਤਹਿਤ ਮਿਲਿਆ ਹੈ। ਨਿਕ ਜੇਮਸ ਨੇ ਯੂਕੇ ਬੇਸਿਡ ਸੁਪਰ ਮਾਰਕੀਟ Chain Tesco ਨਾਲ ਗਰਾਸਰੀ ਆਈਟਮ Apple ਮੰਗਵਾਇਆ ਸੀ।


ਨਿਕ ਜੇਮਸ ਵੱਲੋਂ ਮਾਈਕ੍ਰੋ ਬਲਾਗਿੰਗ ਸਾਈਟ Twitter 'ਤੇ ਇਕ ਟਵੀਟ ਪੋਸਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਜੇਮਸ ਨੇ ਲਿਖਿਆ ਹੈ ਕਿ Tesco ਵੱਲੋਂ ਦਿੱਤੇ ਗਏ ਇਸ ਸ਼ਾਨਦਾਰ ਤੋਹਫੇ ਲਈ ਧੰਨਵਾਦ। ਉਨ੍ਹਾਂ ਨੇ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਆਪਣੇ ਆਰਡਰ ਨੂੰ ਪਿਕ-ਅਪ ਕਰਨ ਗਿਆ ਤਾਂ ਉਸ ਸਮੇਂ ਮੁਫ਼ਤ ਇਕ ਸਰਪ੍ਰਾਈਜ ਗਿਫਟ ਮਿਲਿਆ। ਜਦੋਂ ਮੈਂ ਇਸ ਗਿਫਟ ਨੂੰ ਖੋਲ੍ਹਿਆ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਸਰਪ੍ਰਾਈਜ ਬਾਕਸ 'ਚ Apple iPhone SE ਸੀ।

Posted By: Ravneet Kaur