ਜੇਐੱਨਐੱਨ, ਨਵੀਂ ਦਿੱਲੀ : 7 ਲੱਖ ਰੁਪਏ ਦੇ ਇਨਾਮੀ ਗੈਂਗਸਟਰ ਕਾਲਾ ਜਠੇੜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ (Delhi Police) ਨੂੰ ਇਕ ਹੋਰ ਕਾਮਯਾਬੀ ਹੱਥ ਲੱਗੀ ਹੈ। ਤਾਜ਼ਾ ਘਟਨਾ 'ਚ ਕੁਝ ਘੰਟਿਆਂ ਅੰਦਰ ਦਿੱਲੀ ਪੁਲਿਸ ਸਪੈਸ਼ਲ ਸੈੱਲ (Delhi Police Special Cell) ਨੇ ਪ੍ਰਸਿੱਧ ਗੈਂਗਸਟਰ ਕਾਲਾ ਜਠੇੜੀ ਦੀ ਗਰਲਫਰੈਂਡ ਲੇਡੀ ਡਾਨ ਅਨੁਰਾਧਾ ਚੌਧਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਰਾਜਸਥਾਨ ਦੀ ਡਾਨ ਅਨੁਰਾਗ ਉਰਫ਼ ਅਨੁਰਾਧਾ ਚੌਧਰੀ ਉਰਫ਼ ਮੈਡਮ ਮਿੰਜ ਦੇ ਰੂਪ 'ਚ ਹੋਈ ਹੈ। ਅਨੁਰਾਧਾ ਪਹਿਲਾਂ ਰਾਜਸਥਾਨ ਦੇ ਡਾਨ ਆਨੰਦਪਾਲ ਸਿੰਘ ਦੀ ਸਾਥਣ ਰਹੀ ਹੈ।

ਲੇਡੀ ਡਾਨ ਅਨੁਰਾਧਾ ਚੌਧਰੀ 'ਤੇ ਰਾਜਸਥਾਨ ਪੁਲਿਸ ਨੇ 10 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਅਨੁਰਾਧਾ 'ਤੇ ਫਿਰੌਤੀ, ਅਗਵਾ ਤੇ ਹੱਤਿਆ ਦੀ ਸਾਜ਼ਿਸ਼ ਵਰਗੇ ਗੰਭੀਰ ਮੁਕੱਦਮੇ ਦਰਜ ਹਨ। ਦਿੱਲੀ ਪੁਲਿਸ ਸਪੈਸ਼ਲ ਸੈੱਲ ਕਾਲਾ ਜਠੇੜੀ ਨੂੰ ਸ਼ਨਿਚਰਵਾਰ ਨੂੰ ਕੋਰਟ 'ਚ ਪੇਸ਼ ਕਰ ਪੁੱਛਗਿੱਛ ਲਈ ਰਿਮਾਂਡ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ।

ਕਾਲਾ ਜਠੇੜੀ ਦੇ ਬੈਂਕਾਕ 'ਚ ਹੋਣ ਦੀ ਗੱਲ ਕਹੀ ਜਾ ਰਹੀ ਸੀ ਪਰ ਉਹ ਦੇਸ਼ 'ਚ ਹੀ ਲੁੱਕ ਕੇ ਰਹਿ ਰਿਹਾ ਸੀ। ਸ਼ੁੱਕਰਵਾਰ ਰਾਤ ਉਸ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਖ਼ੁਲਾਸਾ ਹੋਇਆ ਹੈ ਕਿ ਆਨੰਦ ਪਾਲ ਦੇ ਐਨਕਾਊਂਟਰ ਦੌਰਾਨ ਅਨੁਰਾਧਾ ਰਾਜਸਥਾਨ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਸੀ। ਇਸ ਤੋਂ ਬਾਅਦ ਫਰਾਰੀ ਦੌਰਾਨ ਲਾਰੈਂਸ ਵਿਸ਼ਨੋਈ ਦੀ ਮਦਦ ਨਾਲ ਅਨੁਰਾਧਾ ਦੀ ਮੁਲਾਕਾਤ ਕਾਲਾ ਜਠੇੜੀ ਨਾਲ ਹੋਈ। ਪਿਛਲੇ 9 ਮਹੀਨਿਆਂ ਤੋਂ ਕਾਲਾ ਜਠੇੜੀ ਤੇ ਅਨੁਰਾਧਾ ਲਿਵ ਇਨ 'ਚ ਰਹਿ ਰਹੇ ਸਨ।

Posted By: Amita Verma