ਜੇਐੱਨਐੱਨ, ਬੈਂਗਲੁਰੂ : ਭਾਰਤੀ ਪੁਲਾੜ ਸੰਗਠਨ (ISRO) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗਗਨਯਾਨ ਮਿਸ਼ਨ ਤਹਿਤ ਪਹਿਲਾ ਮਨੁੱਖ ਰਹਿਤ ਅਭਿਆਨ ਇਸ ਸਾਲ ਦਸੰਬਰ ’ਚ ਨਹੀਂ ਹੋ ਪਾਵੇਗਾ। ਈਸਰੋ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਮਹਾਮਾਰੀ ਕੋਵਿਡ-19 ਦੇ ਚਲਦੇ ਇਸ ਮਹੱਤਵਪੂਰਨ ਮਿਸ਼ਨ ਦੀ ਹਾਰਡਵੇਅਰ ਸਮੱਗਰੀਆਂ ਦੀ ਪੂਰਤੀ ’ਚ ਦੇਰੀ ਹੋ ਗਈ ਹੈ। ਇਸ ਲਈ ਪਹਿਲਾ ਮਨੁੱਖ ਰਹਿਤ ਅਭਿਆਨ ਹੁਣ ਅਗਲੇ ਸਾਲ ਲਈ ਟਲ ਗਿਆ ਹੈ।

Posted By: Sunil Thapa