ਲੰਡਨ (ਏਪੀ) : ਕੋਰੋਨਾ ਇਨਫੈਕਸ਼ਨ 'ਚ ਥੋੜ੍ਹੀ ਰਾਹਤ ਮਿਲਣ ਤੋਂ ਬਾਅਦ ਹੋ ਰਹੇ ਦੁਨੀਆ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ (ਜੀ7) ਦੇ ਸਿਖਰ ਸੰਮੇਲਨ 'ਚ ਨਜ਼ਾਰਾ ਬਦਲਿਆ-ਬਦਲਿਆ ਹੈ। ਦੋ ਸਾਲ 'ਚ ਪਹਿਲੀ ਵਾਰ ਹੋ ਰਹੇ ਸੰਮੇਲਨ 'ਚ ਨੇਤਾ ਘੁਲ-ਮਿਲ ਕੇ ਵਨ-ਟੂ-ਵਨ ਗੱਲ ਕਰ ਰਹੇ ਹਨ ਤਾਂ ਕਈ ਦੇਸ਼ਾਂ ਦੇ ਨੇਤਾ ਗੋਲ ਮੇਜ ਦੇ ਆਲੇ ਦੁਆਲੇ ਬੈਠਕ ਵੀ ਗੱਲ ਕਰ ਰਹੇ ਹਨ। ਸੰਮੇਲਨ 'ਚ ਆਲਮੀ ਟੀਕਾਕਰਨ ਬਾਰੇ ਅਹਿਮ ਐਲਾਨ ਹੋ ਸਕਦਾ ਹੈ।

ਦੱਖਣੀ-ਪੂਰਬ ਇੰਗਲੈਂਡ 'ਚ ਸਮੁੰਦਰ ਕਿਨਾਰੇ ਬਣਏ ਕਾਰਬਿਸ ਬੇ ਰਿਜ਼ਾਰਟ 'ਚ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਕੈਨੇਡਾ ਦੇ ਨੇਤਾਵਾਂ ਦੀ ਮੇਜ਼ਬਾਨੀ ਕਰ ਰਹੇ ਹਨ। ਜਨਵਰੀ 'ਚ ਰਾਸ਼ਟਰਪਤੀ ਬਣਨ ਤੋਂ ਬਾਅਦ ਬਾਇਡਨ ਦੀ ਤਾਂ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਹੁਣ ਇਹ ਨੇਤਾ ਪਿਛਲਾ ਭੁੱਲ ਕੇ ਭਵਿੱਖ ਲਈ ਬਿਹਤਰ ਕਰਨ ਦੇ ਫਾਰਮੂਲੇ 'ਤੇ ਕੰਮ ਕਰਨ ਲਈ ਇਕੱਠੇ ਹੋਏ ਹਨ। ਜੌਨਸਨ ਮੁਤਾਬਕ ਹੁਣ ਸਮਾਂ ਛੋਟੇ ਫਾਇਦਿਆਂ ਤੋਂ ਪਰੇ ਹਟ ਕੇ ਸੋਚਣ ਦਾ ਹੈ। ਇਹ ਸਮਾਂ ਦੁਨੀਆ ਦੇ ਸਭ ਤੋਂ ਵੱਡੇ ਤੇ ਤਕਨੀਕ ਸੰਪਨ ਲੋਕਤਾਂਤਰਿਕ ਦੇਸ਼ਾਂ ਲਈ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕਰਨ ਦਾ ਹੈ। ਸਾਨੂੰ ਕੋਵਿਡ ਮਹਾਮਾਰੀ ਤੋਂ ਬਚਾਅ ਲਈ ਦੁਨੀਆ ਦੇ ਟੀਕਾਕਰਨ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਕਿਉਂਕਿ ਦੁਨੀਆ 'ਚ ਜਦੋਂ ਤਕ ਸੁਰੱਖਿਅਤ ਨਹੀਂ ਹੋ ਜਾਂਦੇ, ਉਦੋਂ ਤਕ ਦੁਨੀਆ 'ਚ ਕਈ ਸੁਰੱਖਿਅਤ ਨਹੀਂ ਹੈ। ਜੇਕਰ ਇਕ ਵੀ ਵਿਅਕਤੀ ਬਗ਼ੈਰ ਵੈਕਸੀਨ ਵਾਲਾ ਹੈ, ਤਾਂ ਮਹਾਮਾਰੀ ਫਿਰ ਪਰਤ ਸਕਦੀ ਹੈ।

ਜੌਨਸਨ ਨੇ ਇਸ ਸਿਖਰ ਸੰਮੇਲਨ ਨੂੰ ਵਾਤਾਵਰਨ ਲਈ ਖ਼ਾਸ ਮੰਨਦੇ ਹੋਏ ਇਸ ਦੀ ਯੋਜਨਾ ਬਣਾਈ ਸੀ। ਉਹ ਗਲਾਸਗੋ 'ਚ ਨਵੰਬਰ 'ਚ ਸੰਯੁਕਤ ਰਾਸ਼ਟਰ ਦੇ ਬੈਨਰ ਹੇਠ ਹੋਣ ਵਾਲੇ ਆਲਮੀ ਵਾਤਾਵਰਨ ਸੰਮੇਲਨ ਲਈ ਦੁਨੀਆ ਦਾ ਏਜੰਡਾ ਜੀ 7 ਸਿਖਰ ਸੰਮੇਲਨ ਤੋਂ ਤੈਅ ਕਰਨਾ ਚਾਹ ਰਹੇ ਹਨ। ਉਂਝ ਬਾਇਡਨ ਵਾਤਾਵਰਨ ਸੁਰੱਖਿਆ ਲਈ ਮਿਸ਼ਨ ਦੀ ਸ਼ੁਰੂਆਤ ਕਰ ਚੁੱਕੇ ਹਨ। ਆਉਣ ਵਾਲੇ ਸਮੇਂ 'ਚ ਇਹ ਏਜੰਡਾ ਹੋਰ ਅਸਰਦਾਰ ਹੋ ਸਕਦਾ ਹੈ।

ਵੈਕਸੀਨ ਪੇਟੈਂਟ 'ਚ ਢਿੱਲ ਖ਼ਿਲਾਫ਼ ਹੈ ਜਰਮਨੀ

ਜੀ7 ਦੀ ਬੈਠਕ 'ਚ ਜਿੱਥੇ ਆਲਮੀ ਟੀਕਾਕਰਨ ਮੁਹਿੰਮ ਬਾਰੇ ਵੱਡੇ ਐਲਾਨ ਦੀ ਉਮੀਦ ਬਣ ਰਹੀ ਹੈ, ਉੱਥੇ ਹੀ ਬਰਲਿਨ 'ਚ ਜਰਮਨੀ ਨੇ ਵੈਕਸੀਨ ਨਿਰਮਾਣ ਦੇ ਸਿਲਸਿਲੇ 'ਚ ਪੇਟੈਂਟ ਦੀਆਂ ਸ਼ਰਤਾਂ 'ਚ ਿਢੱਲ ਦੇਣ 'ਤੇ ਆਪਣੀ ਅਸਹਿਮਤੀ ਪ੍ਰਗਟਾਅ ਦਿੱਤੀ ਹੈ। ਪੇਟੈਂਟ ਦੀਆਂ ਸ਼ਰਤਾਂ 'ਚ ਦੁਨੀਆ ਭਰ 'ਚ ਵਿਕਸਤ ਹੋਈ ਵੈਕਸੀਨ ਦਾ ਉਤਪਾਦਨ ਨਹੀਂ ਕਰ ਪਾਉਣਗੇ। ਇਸ ਕਾਰਨ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਜ਼ਰੂਰਤ ਮੁਤਾਬਕ ਕੋਵਿਡ ਤੋਂ ਬਚਾਅ ਦੀ ਵੈਕਸੀਨ ਨਹੀਂ ਮਿਲ ਸਕੇਗੀ। ਵਿਸ਼ਵ ਸਿਹਤ ਸੰਗਠਨ ਵੀ ਪੇਟੈਂਟ ਕਾਨੂੰਨ 'ਚ ਿਢੱਲ ਦੀ ਸਿਫ਼ਾਰਸ਼ ਕਰ ਚੁੱਕੀ ਹੈ ਪਰ ਵਿਸ਼ਵ ਵਪਾਰ ਸੰਮੇਲਨ ਤੋਂ ਇਲਾਵਾ ਜਰਮਨੀ ਨੇ ਇਸ ਮਤੇ 'ਤੇ ਖੁੱਲ੍ਹਾ ਵਿਰੋਧ ਪ੍ਰਗਟਾਅ ਦਿੱਤਾ ਹੈ। ਪੇਟੈਂਟ ਕਾਨੂੰਨ ਨੂੰ ਢਿੱਲ ਨਾ ਦਿੱਤੇ ਜਾਣ ਪਿੱਛੇ ਜਰਮਨੀ ਤੇ ਹੋਰ ਵਿਕਸਤ ਦੇਸ਼ਾਂ ਦਾ ਤਰਕ ਹੈ ਕਿ ਇਸ ਨਾਲ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਖੋਜ ਦੇ ਦਵਾਈ ਵਿਕਸਤ ਕਰਨ ਦੀ ਮੰਸ਼ਾ 'ਤੇ ਗ਼ਲਤ ਅਸਰ ਪੈ ਸਕਦਾ ਹੈ।