ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਤੋਂ ਨਾ ਤਾਂ ਆਮ ਆਦਮੀ ਬਚ ਸਕਿਆ ਹੈ ਤੇ ਨਾ ਹੀ ਖ਼ਾਸ ਵਿਅਕਤੀ ਇਸ ਤੋਂ ਬਚਿਆ ਹੈ। ਸਪੇਨ ਦੇ ਡਿਪਟੀ ਪੀਐੱਮ ਕਾਰੇਮਨ ਕਾਲਵੋ ਵੀ ਇਸ ਦੇ ਟੈਸਟ 'ਚ ਪੌਜ਼ਿਟਿਵ ਪਾਏ ਗਏ ਹਨ। ਤੁਹਾਨੂੰ ਇੱਥੇ ਇਹ ਵੀ ਦੱਸ ਦੇਈਏ ਕਿ ਕਾਲਵੋ ਦਾ ਪਹਿਲਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਮੁੜ ਕੋਵਿਡ-19 ਇਨਫੈਕਸ਼ਨ ਟੈਸਟ ਹੋਇਆ ਸੀ, ਜਿਸ 'ਚ ਉਹ ਪੌਜ਼ਿਟਿਵ ਪਾਏ ਗਏ ਹਨ। ਉਨ•ਾਂ ਨੂੰ ਪੂਰੀ ਤਰ•ਾਂ ਨਾਲ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ ਤੇ ਡਾਕਟਰ ਉਨ•ਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਬਾਅਦ ਇਸ ਵਾਇਰਸ ਦੀ ਲਪੇਟ 'ਚ ਆਉਣ ਵਾਲੇ ਦੇਸ਼-ਵਿਦੇਸ਼ ਦੇ ਪ੍ਰਸਿੱਧ ਵਿਅਕਤੀਆਂ ਦੀ ਗਿਣਤੀ ਵੱਧ ਗਈ ਹੈ।

ਇਸ ਤੋਂ ਪਹਿਲਾਂ ਸਪੇਨ ਦੀ ਮੰਤਰੀ ਇਰੇਨ ਮੋਂਟਰੋ ਵੀ ਕੋਰੋਨਾ ਵਾਇਰਸ ਦੀ ਜਾਂਚ 'ਚ ਪੌਜ਼ਿਟਿਵ ਪਾਈ ਗਈ ਸੀ। ਉਹ ਕੌਮਾਂਤਰੀ ਮਹਿਲਾ ਦਿਵਸ 'ਤੇ ਮੈਡ੍ਰਿਡ 'ਚ ਇਕ ਰੈਲੀ 'ਚ ਸ਼ਾਮਲ ਹੋਈ ਸੀ, ਜਿਸ ਕਾਰਨ ਉਹ ਇਸ ਵਾਇਰਸ ਦੀ ਲਪੇਟ 'ਚ ਆ ਗਈ ਸੀ। ਉਨ•ਾਂ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਸੀ। ਇਸ 'ਚ ਉਨ•ਾਂ ਲਿਖਿਆ ਸੀ ਕਿ ਉਹ ਵੱਖ ਰਹਿ ਕੇ ਇਲਾਜ ਕਰਵਾ ਰਹੀ ਹੈ।

ਜਿੱਥੋ ਤਕ ਸਪੇਨ ਦੀ ਗੱਲ ਹੈ ਤਾਂ ਯੂਰਪ 'ਚ ਇਟਲੀ ਤੋਂ ਬਾਅਦ ਸਪੇਨ 'ਚ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਜਾ ਸਕਦਾ ਹੈ। ਇੱਥੇ ਹੁਣ ਤਕ ਕੁੱਲ 3,434 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਨੇ ਰਾਤ 'ਚ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਪੇਨ ਦੀ ਸਰਕਾਰ ਮੁਤਾਬਕ ਪਿਛਲੇ 24 ਘੰਟਿਆਂ 'ਚ 738 ਲੋਕਾਂ ਦੀ ਮੌਤ ਹੋਈ ਹੈ ਤੇ ਇਹ ਅੰਕੜਾ 3434 ਤਕ ਪਹੁੰਚ ਗਿਆ ਹੈ। ਸਪੇਨ 'ਚ ਕੋਰੋਨਾ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 47,610 ਹੈ। ਸਿਰਫ਼ ਸਪੇਨ ਦੀ ਰਾਜਧਾਨੀ 'ਚ ਹੀ ਹੁਣ ਤਕ 1,535 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਨਾ ਹੀ ਨਹੀਂ ਇਸ ਦੀ ਲਪੇਟ 'ਚ ਉੱਥੇ ਦੇ ਸਿਹਤ ਮੁਲਾਜ਼ਮ ਵੀ ਵੱਡੀ ਗਿਣਤੀ 'ਚ ਇਸ ਦੀ ਲਪੇਟ 'ਚ ਆਏ ਹਨ।

ਦੱਸਣਾ ਬਣਦਾ ਹੈ ਕਿ ਬਰਤਾਨੀਆ ਦੇ ਪ੍ਰਿੰਸ ਚਾਰਲਸ ਵੀ ਇਸ ਟੈਸਟ 'ਚ ਪੌਜ਼ਿਟਿਵ ਪਾਏ ਗਏ ਹਨ। ਹਾਲਾਂਕਿ ਉਨ•ਾਂ ਦੀ 72 ਸਾਲਾ ਪਤਨੀ ਕੈਮਿਲਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਨਹੀਂ ਪਾਈ ਗਈ। ਦਿ ਟੈਲੀਗ੍ਰਾਫ਼ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਦੋਵਾਂ ਪਤੀ-ਪਤਨੀ ਹੁਣ ਸਕਾਟਲੈਂਡ 'ਚ ਆਈਸੋਲੇਸ਼ਨ 'ਚ ਰਹਿ ਰਹੇ ਹਨ।

ਭਾਰਤ ਦੀ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਵੀ ਇਸ ਟੈਸਟ 'ਚ ਪੌਜ਼ਿਟਿਵ ਪਾਈ ਗਈ ਹੈ। ਉਨ•ਾਂ ਨੇ ਵੀ ਪ੍ਰਿੰਸ ਚਾਰਲਸ ਨਾਲ ਇਕ ਪਾਰਟੀ 'ਚ ਮੁਲਾਕਾਤ ਕੀਤੀ ਸੀ। ਕਨਿਕਾ ਦੇ ਟੈਸਟ 'ਚ ਪੌਜ਼ਿਟਿਵ ਹੋਣ ਤੋਂ ਬਾਅਦ ਉਨ•ਾਂ ਦੀ ਪ੍ਰਿੰਸ ਚਾਰਲਸ ਨਾਲ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਹਾਲਾਂਕਿ ਡਾਕਟਰਾਂ ਅਨੁਸਾਰ ਉਨ•ਾਂ ਦੀ ਹਾਲਤ 'ਚ ਹੁਣ ਸੁਧਾਰ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਵੀ ਪਿਛਲੇ ਦਿਨੀਂ ਕੋਰੋਨਾ ਨਾਲ ਸੰਕ੍ਰਮਿਤ ਪਾਈ ਗਈ ਸੀ। ਸੋਫੀ ਟਰੂਡੋ ਨੂੰ ਆਈਸੋਲੇਸ਼ਨ 'ਚ ਰੱਖ ਕੇ ਉਨ•ਾਂ ਦੀ ਇਲਾਜ ਕੀਤਾ ਜਾ ਰਿਹਾ ਹੈ। ਇਹੀ ਨਹੀਂ ਜਸਟਿਨ ਟਰੂਡੋ ਨੂੰ ਵੀ ਸੈਲਫ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

ਬਰਤਾਨੀਆ ਦੀ ਸਿਹਤ ਮੰਤਰੀ ਨਦੀਨ ਡੌਰਿਸ ਨੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੀ ਜਾਣਕਾਰੀ ਖ਼ੁਦ ਸ਼ੇਅਰ ਕੀਤੀ ਹੈ। ਉਹ ਹਾਲ ਹੀ 'ਚ ਬਰਤਾਨੀਆ ਮੁੜੀ ਸੀ। ਉਨ•ਾਂ ਮੁਤਾਬਕ ਇਸ ਦੌਰਾਨ ਜਿੰਨੇ ਵੀ ਲੋਕਾਂ ਨਾਲ ਉਨ•ਾਂ ਮੁਲਾਕਾਤ ਕੀਤੀ ਹੈ ਸਿਹਤ ਵਿਭਾਗ ਉਨ•ਾਂ ਸਾਰਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਟਨ ਵੀ ਕੋਰੋਨਾ ਵਾਇਰਸ ਪੌਜ਼ਿਟਿਵ ਪਾਏ ਗਏ ਹਨ। ਗ੍ਰਹਿ ਮੰਤਰੀ ਪੀਟਰ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਆਸਟ੍ਰੇਲੀਆ 'ਚ ਹੀ ਸ਼ੂਟਿੰਗ ਦੌਰਾਨ ਐਕਟਰ ਟਾਮ ਹੈਂਕਸ ਤੇ ਉਨ•ਾਂ ਦੀ ਪਤਨੀ ਰਿਟਾ ਵੀ ਇਸ ਵਾਇਰਸ ਦੀ ਲਪੇਟ 'ਚ ਆ ਗਏ ਹਨ। ਉਨ•ਾਂ ਆਪਣੀ ਹੈਲਥ ਜਾਣਕਾਰੀ ਦਿੰਦੇ ਹੋਏ ਉਨ•ਾਂ ਤਮਾਮ ਲੋਕਾਂ ਦਾ ਧੰਨਵਾਦ ਕੀਤਾ ਜਿਨ•ਾਂ ਨੇ ਉਨ•ਾਂ ਦੇ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਮਗਰੋਂ ਚਿੰਤਾ ਜਤਾਈ ਸੀ।

ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ਼ ਦੇ ਸਲਾਹਕਾਰ ਹੂਸੇਨ ਸ਼ੇਖੋਲੇਸਲਾਮ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਉਨ•ਾਂ ਦੇ ਦੇਹਾਂਤ ਦੀ ਜਾਣਕਾਰੀ ਸਰਕਾਰੀ ਸੰਵਾਦ ਕਮੇਟੀ ਨੇ ਦਿੱਤੀ ਸੀ। ਉਨ•ਾਂ ਤੋਂ ਇਲਾਵਾ ਤੇਹਰਾਨ ਦੇ ਸੰਸਦ ਮੈਂਬਰ ਫਾਤੇਮੇਹ ਰਹਿਬਰ ਸੰਕ੍ਰਮਿਤ ਹੋਣ ਕਾਰਨ ਮੌਜੂਦਾ ਸਮੇਂ ਕੋਮਾ 'ਚ ਹਨ।

Posted By: Tejinder Thind